ਸੰਨੀ ਦਿਓਲ ਨੇ ਅਟਾਰੀ ਬਾਰਡਰ ਪੁੱਜ ਕੇ ਪਾਕਿਸਤਾਨੀ ਲੋਕਾਂ ਨਾਲ ਕੀਤੀ ਮੁਲਾਕਾਤ
ਅੰਮਿ੍ਤਸਰ : ਸੰਨੀ ਦਿਓਲ ਭਾਵੇਂ ਹੀ ਆਪਣੇ ਫਿਲਮੀ ਕਰੀਅਰ 'ਚ ਪਾਕਿਸਤਾਨ ਵਿਰੋਧੀ ਭੂਮਿਕਾਵਾਂ 'ਚ ਨਜ਼ਰ ਆਏ ਹੋਣ ਪਰ ਪਾਕਿਸਤਾਨ 'ਚ ਲੋਕ ਅਜੇ ਵੀ ਉਨ੍ਹਾਂ ਨੂੰ ਪਸੰਦ ਕਰਦੇ ਹਨ। ਬੀਤੇ ਦਿਨ ਸੰਨੀ ਦਿਓਲ ਰੀਟਰੀਟ ਸਮਾਰੋਹ ਦੇਖਣ ਅਤੇ ਆਪਣੀ ਆਉਣ ਵਾਲੀ ਫਿਲਮ ਗਦਰ-2 ਦੀ ਪ੍ਰਮੋਸ਼ਨ ਲਈ ਅਟਾਰੀ ਬਾਰਡਰ ਪਹੁੰਚੇ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਤੋਂ ਵੀ ਪ੍ਰਸ਼ੰਸਕ ਉਨ੍ਹਾਂ […]
By : Editor (BS)
ਅੰਮਿ੍ਤਸਰ : ਸੰਨੀ ਦਿਓਲ ਭਾਵੇਂ ਹੀ ਆਪਣੇ ਫਿਲਮੀ ਕਰੀਅਰ 'ਚ ਪਾਕਿਸਤਾਨ ਵਿਰੋਧੀ ਭੂਮਿਕਾਵਾਂ 'ਚ ਨਜ਼ਰ ਆਏ ਹੋਣ ਪਰ ਪਾਕਿਸਤਾਨ 'ਚ ਲੋਕ ਅਜੇ ਵੀ ਉਨ੍ਹਾਂ ਨੂੰ ਪਸੰਦ ਕਰਦੇ ਹਨ। ਬੀਤੇ ਦਿਨ ਸੰਨੀ ਦਿਓਲ ਰੀਟਰੀਟ ਸਮਾਰੋਹ ਦੇਖਣ ਅਤੇ ਆਪਣੀ ਆਉਣ ਵਾਲੀ ਫਿਲਮ ਗਦਰ-2 ਦੀ ਪ੍ਰਮੋਸ਼ਨ ਲਈ ਅਟਾਰੀ ਬਾਰਡਰ ਪਹੁੰਚੇ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਤੋਂ ਵੀ ਪ੍ਰਸ਼ੰਸਕ ਉਨ੍ਹਾਂ ਨੂੰ ਦੇਖਣ ਪਹੁੰਚੇ।
ਸੰਨੀ ਦਿਓਲ ਦੇ ਨਾਲ ਗਦਰ ਫਿਲਮ ਦੀ ਹੀਰੋਇਨ ਅਮੀਸ਼ਾ ਪਟੇਲ ਅਤੇ ਗਾਇਕ ਉਦਿਤ ਨਰਾਇਣ ਵੀ ਅਟਾਰੀ ਬਾਰਡਰ ਪਹੁੰਚੇ। ਸੰਨੀ ਦਿਓਲ ਗਦਰ ਦੇ ਤਾਰਾ ਸਿੰਘ ਦੇ ਰੂਪ 'ਚ ਸਨ, ਜਦੋਂ ਕਿ ਅਮੀਸ਼ਾ ਪਟੇਲ ਪੂਰੀ ਸਕੀਨਾ ਗੈਟਅੱਪ 'ਚ ਸੀ।
ਇਸ ਦੌਰਾਨ ਉਦਿਤ ਨਰਾਇਣ ਨੇ ਫਿਲਮ ਗਦਰ ਦਾ ਹਿੱਟ ਗੀਤ ਘਰ ਆਜਾ ਪਰਦੇਸੀ ਗਾਇਆ। ਉਥੇ ਹੀ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਨੇ ਇਸ ਗੀਤ 'ਤੇ ਡਾਂਸ ਕੀਤਾ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਾਲੇ ਪਾਸੇ ਬੈਠੇ ਸੰਨੀ ਦੇ ਪ੍ਰਸ਼ੰਸਕਾਂ ਨੇ ਵੀ ਇਸ ਨੂੰ ਦੇਖ ਕੇ ਕਾਫੀ ਰੌਲਾ ਪਾਇਆ।
ਸੰਨੀ ਨੇ ਗੋਲਡਨ ਗੇਟ ਦੇ ਇਕ ਪਾਸੇ ਜ਼ੀਰੋ ਲਾਈਨ ਅਟਾਰੀ ਬਾਰਡਰ 'ਤੇ ਪਾਕਿ ਪ੍ਰਸ਼ੰਸਕਾਂ ਨਾਲ ਮੁਲਾਕਾਤ ਕੀਤੀ, ਸੰਨੀ ਰਿਟਰੀਟ ਤੋਂ ਬਾਅਦ ਜ਼ੀਰੋ ਲਾਈਨ ਦੇਖਣ ਲਈ ਵੀ ਗਿਆ। ਇਸ ਦੌਰਾਨ ਸੰਨੀ ਨੇ ਪਾਕਿਸਤਾਨ ਤੋਂ ਆਪਣੇ ਪ੍ਰਸ਼ੰਸਕਾਂ ਨਾਲ ਵੀ ਮੁਲਾਕਾਤ ਕੀਤੀ। ਉਸ ਦੇ ਪ੍ਰਸ਼ੰਸਕਾਂ ਦੀ ਭੀੜ ਉਸ ਨੂੰ ਦੇਖਣ ਲਈ ਜ਼ੀਰੋ ਲਾਈਨ 'ਤੇ ਕੰਡਿਆਲੀ ਤਾਰ ਦੇ ਪਾਰ ਪਹੁੰਚ ਗਈ। ਸੰਨੀ ਨੇ ਹੱਥ ਜੋੜ ਕੇ ਸਾਰਿਆਂ ਦਾ ਸਵਾਗਤ ਕੀਤਾ।