Begin typing your search above and press return to search.

ਸੰਨੀ ਦਿਓਲ ਦੀ ਫਿਲਮ ‘ਗਦਰ 2’ ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼

’ਕਾਰਗਿਲ ਵਿਜੇ ਦਿਵਸ’ ’ਤੇ ਟ੍ਰੇਲਰ ਲਾਂਚ ਕਰਕੇ ਦਿੱਤੀ ਫ਼ੌਜੀ ਜਵਾਨਾਂ ਨੂੰ ਸ਼ਰਧਾਂਜਲੀਮੁੰਬਈ, 27 ਜੁਲਾਈ (ਸ਼ੇਖਰ ਰਾਏ) : ਬਾਲੀਵੁੱਡ ਐਕਟਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫਿਲਮ ਗਦਰ 2 ਦਾ ਟ੍ਰੇਲਰ ਆਖਿਰਕਾਰ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਰਿਲੀਜ਼ ਕਰ ਦਿੱਤਾ ਗਿਆ। ਆਪਣੀ ਦੇਸ਼ ਭਗਤੀ ਦਾ ਸਬੂਤ ਦਿੰਦੇ ਹੋਏ ਅਤੇ ਦੇਸ਼ ਦੇ ਫੌਜੀ ਜਵਾਨਾਂ ਨੂੰ ਇੱਕ ਸ਼ਰਧਾਂਜਲੀ […]

ਸੰਨੀ ਦਿਓਲ ਦੀ ਫਿਲਮ ‘ਗਦਰ 2’ ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼
X

Editor (BS)By : Editor (BS)

  |  27 July 2023 12:59 PM IST

  • whatsapp
  • Telegram

’ਕਾਰਗਿਲ ਵਿਜੇ ਦਿਵਸ’ ’ਤੇ ਟ੍ਰੇਲਰ ਲਾਂਚ ਕਰਕੇ ਦਿੱਤੀ ਫ਼ੌਜੀ ਜਵਾਨਾਂ ਨੂੰ ਸ਼ਰਧਾਂਜਲੀ
ਮੁੰਬਈ, 27 ਜੁਲਾਈ (ਸ਼ੇਖਰ ਰਾਏ) :
ਬਾਲੀਵੁੱਡ ਐਕਟਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫਿਲਮ ਗਦਰ 2 ਦਾ ਟ੍ਰੇਲਰ ਆਖਿਰਕਾਰ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਰਿਲੀਜ਼ ਕਰ ਦਿੱਤਾ ਗਿਆ। ਆਪਣੀ ਦੇਸ਼ ਭਗਤੀ ਦਾ ਸਬੂਤ ਦਿੰਦੇ ਹੋਏ ਅਤੇ ਦੇਸ਼ ਦੇ ਫੌਜੀ ਜਵਾਨਾਂ ਨੂੰ ਇੱਕ ਸ਼ਰਧਾਂਜਲੀ ਦਿੰਦੇ ਹੋਏ ਸੰਨੀ ਦਿਓਲ ਅਤੇ ਫਿਲਮ ਮੇਕਰਜ਼ ਨੇ ਗਦਰ 2 ਦਾ ਟ੍ਰੇਲਰ ਕਾਰਗੀਲ ਵਿਜੇ ਦਿਵਸ ਮੌਕੇ 26 ਜੁਲਾਈ ਨੂੰ ਰਿਲੀਜ਼ ਕੀਤਾ ਹੈ। ਸੋ ਆਓ ਗਦਰ 2 ਦੇ ਟ੍ਰੇਲਰ ਵਿੱਚ ਕੁੱਝ ਖਾਸ ਰਿਹਾ ਤੁਹਾਨੂੰ ਵੀ ਦੱਸਦੇ ਹਾਂ। 26 ਜੁਲਾਈ ਇਹ ਉਹ ਦਿਨ ਹੈ ਜਿਸ ਦਿਨ ਭਾਰਤੀ ਫੌਜ ਨੇ 1999 ਵਿੱਚ ਹੋਈ ਕਾਰਗੀਲ ਜੰਗ ਦੌਰਾਨ ਪਾਕਿਸਤਾਨ ਦੀ ਫੌਜ ਨੂੰ ਹਰਾਉਂਦੇ ਹੋਏ ਆਪਣੀ ਜਿੱਤ ਦਾ ਝੰਡਾ ਗੱਡਿਆ ਸੀ। ਸੰਨੀ ਦਿਓਲ ਵੱਲੋਂ ਅੱਜ ਦਾ ਦਿਨ ਆਪਣੀ ਮੋਸਟ ਅਵੇਟਡ ਫਿਲਮ ਗਦਰ 2 ਦੇ ਟ੍ਰੇਲਰ ਨੂੰ ਲਾਂਚ ਕਰਨ ਲਈ ਚੁਣਿਆ ਗਿਆ। ਸੰਨੀ ਦਿਓਲ ਨੇ ਅਜਿਹਾ ਕਰਕੇ ਸਾਡੇ ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਅਤੇ ਸਰਹੱਦ ਉੱਪਰ ਸਾਡੀ ਰਾਖੀ ਕਰ ਰਹੇ ਫੌਜੀ ਜਵਾਨਾਂ ਨੂੰ ਇੱਕ ਸ਼ਰਧਾਂਜਲੀ ਦਿੱਤੀ ਹੈ। ਮੁੰਬਈ ਵਿੱਚ ਗਦਰ 2 ਦਾ ਟ੍ਰੇਲਰ ਲਾਂਚ ਕਰਨ ਲਈ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਪੂਰੇ ਢੋਲ ਢਮਾਕਿਆਂ ਨਾਲ ਪਹੁੰਚੇ ਜਿੱਥੇ ਉਹਨਾਂ ਨੇ ਗਦਰ ਫਿਲਮ ਦੇ ਟਰੱਕ ਨਾਲ ਖੜੇ ਹੋ ਕੇ ਫੋਟੋਆਂ ਖਿਚਵਾਈਆਂ ਉਸਦੇ ਨਾਲ ਹੀ ਢੋਲ ਅਤੇ ਬਾਜੇ ਵਾਲਿਆਂ ਨੇ ਮੈਂ ਨਿਕਲਾ ਗੱਡੀ ਲੇ ਕੇ ਗੀ ਵਜਾਇਆ।
ਸੋੋ ਜਿਵੇਂ ਕਿ ਉਮੀਦ ਸੀ ਗਦਰ 2 ਦਾ ਟ੍ਰੇਲਰ ਉਸ ਤੋਂ ਵੀ ਜ਼ਬਰਦਸਤ ਦਿਖਾਈ ਦੇ ਰਿਹਾ ਹੈ। ਤਾਰਾ ਸਿੰਘ ਜੋ ਕਿ ਆਪਣੀ ਪਤਨੀ ਅਤੇ ਬੇਟੇ ਨਾਲ ਸੁੱਖ ਦੀ ਜ਼ਿੰਦਗੀ ਜੀ ਰਿਹਾ ਹੁੰਦਾ ਹੈ ਉਸਦਾ ਬੇਟਾ ਫੌਜ ਵਿੱਚ ਭਰਤੀ ਹੁੰਦਾ ਹੈ ਜਿਸ ਤੋਂ ਬਾਅਦ ਉਸਨੂੰ ਪਾਕਿਸਤਾਨੀ ਫੌਜ ਗ੍ਰਿਫਤਾਰ ਕਰ ਲੈਂਦੀ ਹੈ ਬੱਸ ਫਿਰ ਕੀ ਸੀ ਤਾਰਾ ਸਿੰਘ ਪਾਕਿਸਤਾਨ ਆਪਣੇ ਬੇਟੇ ਨੂੰ ਵਾਪਿਸ ਲੈਣ ਲਈ ਜਾਂਦਾ ਹੈ ਅਤੇ ਪਾਕਿਸਤਾਨ ਵਿੱਚ ਗਦਰ ਮਚਾਉਂਦਾ ਹੈ।
ਟ੍ਰੇਲਰ ਵਿੱਚ ਫਿਲਮ ਦੀ ਵੰਨ ਲਾਈਨਰ ਕਹਾਣੀ ਤਾਂ ਦਿਖਾਈ ਦੇ ਚੁੱਕੀ ਹੈ ਪਰ ਤਾਰਾ ਸਿੰਘ ਦਾ ਪਾਕਿਸਤਾਨ ਜਾਣਾ ਅਤੇ ਉਥੋਂ ਆਪਣੇ ਬੇਟੇ ਨੂੰ ਲੈ ਕੇ ਆਉਣਾ ਇਹ ਸਭ ਦੇਖਣ ਲਈ ਤੁਸੀਂ 11 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਜਾ ਸਕਦੇ ਹੋ। ਇਸ ਤੋਂ ਇਲਾਵਾ ਟ੍ਰੇਲਰ ਵਿੱਚ ਗੀਤ ਮੈਂ ਨਿਕਲਾ ਗੱਡੀ ਲੈ ਕੇ ਵੀ ਦਿਖਾਈ ਤੇ ਸੁਣਾਈ ਦਿੰਦਾ ਹੈ।
ਇਸ ਵਾਰ ਤਾਰਾ ਸਿੰਘ ਹਥੋੜੇ ਨਾਲ ਲੜਦਾ ਦਿਖਾਈ ਦਿੰਦਾ ਹੈ ਪਰ ਟ੍ਰੇਲਰ ਦੇ ਅੰਤ ਵਿੱਚ ਉਹ ਹੈਂਡ ਪੰਪ ਵੱਲ ਵੀ ਦੇਖਦਾ ਨਜ਼ਰ ਆਉਂਦਾ ਹੈ ਪਰ ਕੀ ਉਹ ਹੈਂਡ ਪੰਪ ਪੁੱਟਦਾ ਹੈ ਜਾਂ ਨਹੀਂ ਇਹ ਤਾਂ ਫਿਲਮ ਵਿੱਚ ਦੇਖਣ ਨੂੰ ਮਿਲੇਗਾ3
ਟ੍ਰੇਲਰ ਵਿੱਚ ਸੰਨੀ ਦਿਓਲ ਦੇ ਫਾਇਟਿੰਗ ਸੀਨਜ਼ ਲਾਜਵਾਬ ਦਿਖਾਈ ਦੇ ਰਹੇ ਹਨ ਅਤੇ ਸੰਨੀ ਦਿਓਲ ਦਾ ਡਾਇਲਾਗ ਵੀ ਤੁਹਾਡੇ ਰੋਂਗਟੇ ਖੜੇ ਕਰ ਦਵੇਗਾ3 ਸੋ ਗਦਰ 2 11 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it