ਸੰਜੇ ਦੱਤ ਦਾ ਪੰਜਾਬੀ ਫਿਲਮ ’ਚ ਹੋਣ ਜਾ ਰਿਹਾ ਡੈਬਿਊ
ਚੰਡੀਗੜ੍ਹ, 1 ਅਗਸਤ (ਸ਼ੇਖਰ ਰਾਏ) : ਬਾਲੀਵੁੱਡ ਐਕਟਰ ਸੰਜੇ ਦੱਤ ਹੁਣ ਤੁਹਾਨੂੰ ਪਹਿਲੀ ਬਾਰ ਪੰਜਾਬੀ ਫਿਲਮ ਵਿੱਚ ਦਿਖਾਈ ਦੇਣ ਵਾਲੇ ਹਨ ਜੀ ਹਾਂ ਬਿਤੇ ਦਿਨੀ ਸੰਜੇ ਦੱਤ ਅਤੇ ਗਿੱਪੀ ਗਰੇਵਾਲ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਤੋਂ ਇਹ ਜਾਣਕਾਰੀ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ […]
By : Editor (BS)
ਚੰਡੀਗੜ੍ਹ, 1 ਅਗਸਤ (ਸ਼ੇਖਰ ਰਾਏ) : ਬਾਲੀਵੁੱਡ ਐਕਟਰ ਸੰਜੇ ਦੱਤ ਹੁਣ ਤੁਹਾਨੂੰ ਪਹਿਲੀ ਬਾਰ ਪੰਜਾਬੀ ਫਿਲਮ ਵਿੱਚ ਦਿਖਾਈ ਦੇਣ ਵਾਲੇ ਹਨ ਜੀ ਹਾਂ ਬਿਤੇ ਦਿਨੀ ਸੰਜੇ ਦੱਤ ਅਤੇ ਗਿੱਪੀ ਗਰੇਵਾਲ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਤੋਂ ਇਹ ਜਾਣਕਾਰੀ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ਦੇ ਵਿੱਚ ਸੰਜੇ ਦੱਤ ਦਾ ਅਹਿਮ ਕਿਰਦਾਰ ਹੋਵੇਗਾ।
ਪੰਜਾਬੀ ਫਿਲਮ ‘ਕੈਰੀ ਆਨ ਜੱਟਾ 3’ ਦੀ ਮੈਸਿਵ ਸਕਸੈਸ ਤੋਂ ਬਾਅਦ ਪੰਜਾਬੀ ਐਕਟਰ, ਪ੍ਰੋਡਿਊਸਰ, ਡਾਇਰੈਕਟਰ ਤੇ ਸਿੰਗਰ ਗਿੱਪੀ ਗਰੇਵਾਲ ਨੇ ਆਪਣੇ ਫੈਨਜ਼ ਨੂੰ ਵੱਡੀ ਅੱਪਡੇਟ ਦਿੰਦੇ ਹੋਏ ਦੱਸਿਆ ਕਿ ਬਾਲੀਵੁੱਡ ਐਕਟਰ ਸੰਜੇ ਦੱਤ ਹੁਣ ਪਹਿਲੀ ਵਾਰ ਪੰਜਾਬੀ ਫਿਲਮ ਵਿੱਚ ਦਿਖਾਈ ਦੇਣਗੇ। ਦੂਜੇ ਪਾਸੇ ਸੰਜੇ ਦੱਤ ਨੇ ਵੀ ਆਪਣੇ ਸੋਸ਼ਲ਼ ਮੀਡੀਆ ਅਕਾਉਂਟੇ ਉੱਪਰ ਗਿੱਪੀ ਗਰੇਵਾਲ ਦੇ ਨਾਲ ਫੋਟੋ ਸਾਂਝੀ ਕਰਦੇ ਹੋਏ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ।
ਤੁਹਾਨੂੰ ਦੱਸ ਦਈਏ ਕਿ ਸੰਜੇ ਦੱਤ ਗਿੱਪੀ ਗਰੇਵਾਲ ਨਾਲ ਫ਼ਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ’ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸਦੇ ਨਾਲ ਹੀ ਇਹ ਜਾਣਕਾਰੀ ਫ਼ਿਲਮ ਸਮੀਖਿਅਕ ਤਰਨ ਆਦਰਸ਼ ਨੇ ਵੀ ਟਵੀਟ ਕਰਕੇ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ ਇਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ’ਚ ਗਿੱਪੀ ਗਰੇਵਾਲ, ਸੰਜੇ ਦੱਤ ਤੇ ਅਮਰਦੀਪ ਗਰੇਵਾਲ ਨਜ਼ਰ ਆ ਰਹੇ ਹਨ।