Begin typing your search above and press return to search.

ਸੀ.ਆਰ.ਏ. ਨੇ ਬਰਖਾਸਤ ਕੀਤੇ ਆਪਣੇ 185 ਮੁਲਾਜ਼ਮ

ਔਟਵਾ, 21 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਰੈਵੇਨਿਊ ਏਜੰਸੀ ਵੱਲੋਂ ਆਪਣੇ 185 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿਤਾ ਗਿਆ ਜਿਨ੍ਹਾਂ ਨੇ ਮਹਿਕਮੇ ਵਿਚ ਕੰਮ ਕਰਦਿਆਂ ਕੈਨੇਡਾ ਐਮਰਜੰਸੀ ਰਿਸਪੌਂਸ ਬੈਨੇਫਿਟ ਦੀ ਰਕਮ ਆਪਣੀ ਜੇਬ ਵਿਚ ਪਾਈ। ਸੀ.ਆਰ.ਏ. ਵੱਲੋਂ ਮੌਜੂਦਾ ਵਰ੍ਹੇ ਦੇ ਸ਼ੁਰੂ ਵਿਚ ਆਪਣੇ 600 ਮੁਲਾਜ਼ਮਾਂ ਵਿਰੁੱਧ ਪੜਤਾਲ ਆਰੰਭੀ ਗਈ ਜਿਨ੍ਹਾਂ ਨੇ ਕਥਿਤ ਤੌਰ ’ਤੇ […]

ਸੀ.ਆਰ.ਏ. ਨੇ ਬਰਖਾਸਤ ਕੀਤੇ ਆਪਣੇ 185 ਮੁਲਾਜ਼ਮ
X

Editor EditorBy : Editor Editor

  |  21 Dec 2023 5:53 AM GMT

  • whatsapp
  • Telegram
ਔਟਵਾ, 21 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਰੈਵੇਨਿਊ ਏਜੰਸੀ ਵੱਲੋਂ ਆਪਣੇ 185 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿਤਾ ਗਿਆ ਜਿਨ੍ਹਾਂ ਨੇ ਮਹਿਕਮੇ ਵਿਚ ਕੰਮ ਕਰਦਿਆਂ ਕੈਨੇਡਾ ਐਮਰਜੰਸੀ ਰਿਸਪੌਂਸ ਬੈਨੇਫਿਟ ਦੀ ਰਕਮ ਆਪਣੀ ਜੇਬ ਵਿਚ ਪਾਈ। ਸੀ.ਆਰ.ਏ. ਵੱਲੋਂ ਮੌਜੂਦਾ ਵਰ੍ਹੇ ਦੇ ਸ਼ੁਰੂ ਵਿਚ ਆਪਣੇ 600 ਮੁਲਾਜ਼ਮਾਂ ਵਿਰੁੱਧ ਪੜਤਾਲ ਆਰੰਭੀ ਗਈ ਜਿਨ੍ਹਾਂ ਨੇ ਕਥਿਤ ਤੌਰ ’ਤੇ ਮਹਾਂਮਾਰੀ ਦੌਰਾਨ ਲੋੜਵੰਦ ਬਣ ਕੇ 2 ਹਜ਼ਾਰ ਡਾਲਰ ਪ੍ਰਤੀ ਮਹੀਨਾ ਹਾਸਲ ਕੀਤੇ। ਸੀ.ਆਰ.ਏ. ਦੇ ਤਰਜਮਾਨ ਨੀਨਾ ਆਇਊਸੁਪੋਵਾ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੰਦਰੂਨੀ ਪੜਤਾਲ ਦੌਰਾਨ ਸਪੱਸ਼ਟ ਹੋ ਗਿਆ ਕਿ ਮਹਿਕਮੇ ਦੇ ਆਪਣੇ ਹੀ ਮੁਲਾਜ਼ਮਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਐਮਰਜੰਸੀ ਆਰਥਿਕ ਸਹਾਇਤਾ ਹਾਸਲ ਕੀਤੀ।

ਮਹਾਂਮਾਰੀ ਦੌਰਾਨ 2 ਹਜ਼ਾਰ ਡਾਲਰ ਦੀ ਆਰਥਿਕ ਸਹਾਇਤਾ ਕੀਤੀ ਸੀ ਹਜ਼ਮ

ਉਨ੍ਹਾਂ ਅੱਗੇ ਕਿਹਾ ਕਿ ਬਰਖਾਸਤਗੀ ਤੋਂ ਇਲਾਵਾ ਐਮਰਜੰਸੀ ਆਰਥਿਕ ਸਹਾਇਤਾ ਦੀ ਰਕਮ ਵਾਪਸ ਵੀ ਕਰਵਾਈ ਜਾਵੇਗੀ ਅਤੇ ਅਜਿਹਾ ਨਾ ਕਰਨ ਵਾਲਿਆਂ ਵਿਰੁੱਧ ਅਗਲੇਰੀ ਕਾਰਵਾਈ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਰੈਵੇਨਿਊ ਮੰਤਰੀ ਮੈਰੀ ਕਲੌਡ ਬੀਬੀਓ ਨੇ ਕਿਹਾ ਕਿ ਅੰਦਰੂਨੀ ਪੜਤਾਲ ਦਾ ਮਕਸਦ ਕੈਨੇਡਾ ਵਾਸੀਆਂ ਨੂੰ ਇਹ ਯਕੀਨ ਦਿਵਾਉਣਾ ਸੀ ਕਿ ਸੀ.ਆਰ.ਏ. ਪੂਰੀ ਇਮਾਨਦਾਰੀ ਨਾਲ ਕੰਮ ਕਰਦੀ ਹੈ ਅਤੇ ਬੇਇਮਾਨੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
Next Story
ਤਾਜ਼ਾ ਖਬਰਾਂ
Share it