Begin typing your search above and press return to search.

ਸੀਰੀਅਲ ਬਲਾਸਟ ਮਾਮਲੇ ਵਿਚ ਕਰੀਮ ਟੁੰਡਾ ਬਰੀ

ਅਜਮੇਰ, 29 ਫ਼ਰਵਰੀ, ਨਿਰਮਲ : ਸੀਰੀਅਲ ਬਲਾਸਟ ਮਾਮਲੇ ਵਿਚ ਕਰੀਮ ਟੁੰਡਾ ਨੂੰ ਬਰੀ ਕਰ ਦਿੱਤਾ ਗਿਆ ਹੈ। 1993 ’ਚ 5 ਸ਼ਹਿਰਾਂ ’ਚ ਹੋਏ ਸੀਰੀਅਲ ਬਲਾਸਟ ਮਾਮਲੇ ’ਚ ਦੋਸ਼ੀ ਅਬਦੁਲ ਕਰੀਮ ਟੁੰਡਾ ਨੂੰ ਵੀਰਵਾਰ ਨੂੰ ਅਜਮੇਰ ਦੀ ਟਾਡਾ ਅਦਾਲਤ ਨੇ ਬਰੀ ਕਰ ਦਿੱਤਾ। ਦੋ ਅੱਤਵਾਦੀਆਂ ਇਰਫਾਨ ਅਤੇ ਹਮੀਦੁਦੀਨ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਪੁਲਸ ਸਖਤ ਸੁਰੱਖਿਆ […]

ਸੀਰੀਅਲ ਬਲਾਸਟ ਮਾਮਲੇ ਵਿਚ ਕਰੀਮ ਟੁੰਡਾ ਬਰੀ

Editor EditorBy : Editor Editor

  |  29 Feb 2024 2:45 AM GMT

  • whatsapp
  • Telegram


ਅਜਮੇਰ, 29 ਫ਼ਰਵਰੀ, ਨਿਰਮਲ : ਸੀਰੀਅਲ ਬਲਾਸਟ ਮਾਮਲੇ ਵਿਚ ਕਰੀਮ ਟੁੰਡਾ ਨੂੰ ਬਰੀ ਕਰ ਦਿੱਤਾ ਗਿਆ ਹੈ।

1993 ’ਚ 5 ਸ਼ਹਿਰਾਂ ’ਚ ਹੋਏ ਸੀਰੀਅਲ ਬਲਾਸਟ ਮਾਮਲੇ ’ਚ ਦੋਸ਼ੀ ਅਬਦੁਲ ਕਰੀਮ ਟੁੰਡਾ ਨੂੰ ਵੀਰਵਾਰ ਨੂੰ ਅਜਮੇਰ ਦੀ ਟਾਡਾ ਅਦਾਲਤ ਨੇ ਬਰੀ ਕਰ ਦਿੱਤਾ। ਦੋ ਅੱਤਵਾਦੀਆਂ ਇਰਫਾਨ ਅਤੇ ਹਮੀਦੁਦੀਨ ਨੂੰ ਦੋਸ਼ੀ ਠਹਿਰਾਇਆ ਗਿਆ ਹੈ।

ਪੁਲਸ ਸਖਤ ਸੁਰੱਖਿਆ ਵਿਚਕਾਰ ਵੀਰਵਾਰ ਸਵੇਰੇ ਕਰੀਬ 11.15 ਵਜੇ ਟੁੰਡਾ, ਇਰਫਾਨ ਅਤੇ ਹਮੀਦੁਦੀਨ ਦੇ ਨਾਲ ਟਾਡਾ ਕੋਰਟ ਪਹੁੰਚੀ। ਇਹ ਤਿੰਨੋਂ 6 ਦਸੰਬਰ 1993 ਨੂੰ ਲਖਨਊ, ਕਾਨਪੁਰ, ਹੈਦਰਾਬਾਦ, ਸੂਰਤ ਅਤੇ ਮੁੰਬਈ ਦੀਆਂ ਟਰੇਨਾਂ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਸਨ। 20 ਸਾਲ ਪਹਿਲਾਂ 28 ਫਰਵਰੀ 2004 ਨੂੰ ਟਾਡਾ ਅਦਾਲਤ ਨੇ ਇਸ ਕੇਸ ਵਿੱਚ 16 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸੁਪਰੀਮ ਕੋਰਟ ਨੇ ਚਾਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ ਅਤੇ ਬਾਕੀ ਸਜ਼ਾਵਾਂ ਬਰਕਰਾਰ ਰੱਖੀਆਂ ਸਨ, ਜੋ ਜੈਪੁਰ ਜੇਲ੍ਹ ਵਿੱਚ ਬੰਦ ਹਨ।

80 ਦੇ ਦਹਾਕੇ ਵਿਚ ਅਬਦੁਲ ਕਰੀਮ ਉਰਫ ਟੁੰਡਾ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਤੋਂ ਇਸ ਦੀ ਸਿਖਲਾਈ ਲਈ ਸੀ। ਇਸ ਤੋਂ ਬਾਅਦ ਉਹ ਲਸ਼ਕਰ-ਏ-ਤੋਇਬਾ ਦੇ ਸੰਪਰਕ ਵਿੱਚ ਆਇਆ। ਕਰੀਮ ਟੁੰਡਾ 6 ਦਸੰਬਰ 1993 ਨੂੰ ਰੇਲ ਧਮਾਕਿਆਂ ਦੇ ਸਮੇਂ ਲਸ਼ਕਰ ਦਾ ਵਿਸਫੋਟਕ ਮਾਹਰ ਸੀ।
ਮੁੰਬਈ ਦੇ ਡਾਕਟਰ ਜਲੀਸ ਅੰਸਾਰੀ, ਆਜ਼ਮ ਗੌਰੀ ਅਤੇ ਨਾਂਦੇੜ ਦੇ ਕਰੀਮ ਟੁੰਡਾ ਨੇ ‘ਤੰਜ਼ੀਮ ਇਸਲਾਮ ਉਰਫ਼ ਮੁਸਲਿਮ’ ਨਾਂ ਦੀ ਜਥੇਬੰਦੀ ਬਣਾਈ ਅਤੇ ਬਾਬਰੀ ਢਾਹੇ ਜਾਣ ਦਾ ਬਦਲਾ ਲੈਣ ਲਈ 1993 ਵਿੱਚ ਪੰਜ ਵੱਡੇ ਸ਼ਹਿਰਾਂ ਵਿੱਚ ਰੇਲ ਗੱਡੀਆਂ ਵਿੱਚ ਬੰਬ ਧਮਾਕੇ ਕੀਤੇ।
ਟੁੰਡਾ ’ਤੇ 1996 ’ਚ ਦਿੱਲੀ ’ਚ ਪੁਲਸ ਹੈੱਡਕੁਆਰਟਰ ਦੇ ਸਾਹਮਣੇ ਬੰਬ ਧਮਾਕੇ ਦਾ ਵੀ ਦੋਸ਼ ਹੈ। 1996 ਵਿੱਚ ਸੁਰੱਖਿਆ ਏਜੰਸੀ ਇੰਟਰਪੋਲ ਨੇ ਆਪਣਾ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ।
ਸਾਲ 2000 ’ਚ ਬੰਗਲਾਦੇਸ਼ ’ਚ ਟੁੰਡਾ ਦੇ ਮਾਰੇ ਜਾਣ ਦੀਆਂ ਖਬਰਾਂ ਆਈਆਂ ਸਨ ਪਰ 2005 ’ਚ ਦਿੱਲੀ ’ਚ ਫੜੇ ਗਏ ਲਸ਼ਕਰ ਦੇ ਅੱਤਵਾਦੀ ਅਬਦੁਲ ਰਜ਼ਾਕ ਮਸੂਦ ਨੇ ਟੁੰਡਾ ਦੇ ਜ਼ਿੰਦਾ ਹੋਣ ਦਾ ਖੁਲਾਸਾ ਕੀਤਾ ਸੀ।
ਟੁੰਡਾ ਵੀ ਉਨ੍ਹਾਂ 20 ਅੱਤਵਾਦੀਆਂ ’ਚ ਸ਼ਾਮਲ ਸੀ, ਜਿਨ੍ਹਾਂ ਦੀ ਭਾਰਤ ਨੇ 2001 ’ਚ ਸੰਸਦ ਭਵਨ ’ਤੇ ਹਮਲੇ ਤੋਂ ਬਾਅਦ ਪਾਕਿਸਤਾਨ ਤੋਂ ਸਪੁਰਦਗੀ ਮੰਗੀ ਸੀ।
ਅਬਦੁਲ ਕਰੀਮ ਨੂੰ ਬੰਬ ਬਣਾਉਣ ਦੌਰਾਨ ਇੱਕ ਬਾਂਹ ਗੁਆਉਣ ਤੋਂ ਬਾਅਦ ‘ਟੁੰਡਾ’ ਨਾਮ ਦਿੱਤਾ ਗਿਆ ਸੀ। ਉਹ ਲਗਭਗ 33 ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ’ਤੇ 1997-98 ਵਿਚ ਲਗਭਗ 40 ਬੰਬ ਧਮਾਕੇ ਕਰਨ ਦਾ ਦੋਸ਼ ਹੈ।

ਟਾਡਾ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਸੁਣਵਾਈ ਲਈ ਦੇਸ਼ ਭਰ ਵਿੱਚ ਸਿਰਫ਼ ਤਿੰਨ ਵਿਸ਼ੇਸ਼ ਅਦਾਲਤਾਂ ਹਨ। ਮੁੰਬਈ, ਅਜਮੇਰ ਅਤੇ ਸ਼੍ਰੀਨਗਰ। ਸ੍ਰੀਨਗਰ ਕੋਰਟ ਨਵੀਂ ਬਣੀ ਹੈ, ਇਸ ਲਈ ਉੱਤਰੀ ਭਾਰਤ ਨਾਲ ਸਬੰਧਤ ਜ਼ਿਆਦਾਤਰ ਕੇਸਾਂ ਦੀ ਸੁਣਵਾਈ ਅਜਮੇਰ ਦੀ ਟਾਡਾ ਅਦਾਲਤ ਵਿੱਚ ਹੁੰਦੀ ਹੈ। ਜਦੋਂਕਿ ਦੱਖਣੀ ਭਾਰਤ ਨਾਲ ਸਬੰਧਤ ਕੇਸ ਮੁੰਬਈ ਵਿੱਚ ਸੁਣੇ ਜਾਂਦੇ ਹਨ।

Next Story
ਤਾਜ਼ਾ ਖਬਰਾਂ
Share it