ਸਿੱਧੂ ਮੂਸੇਵਾਲੇ ਦੇ ਗਾਣੇ ‘ਵਾਚ ਆਉਟ’ ’ਚ ਸੈਕਸ਼ਨ 12 ਦਾ ਜ਼ਿਕਰ!, ਜਾਣੋ ਕਾਰਨ
ਚੰਡੀਗੜ੍ਹ, 14 ਨਵੰਬਰ: ਸ਼ੇਖਰ ਰਾਏ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਦੀਵਾਲੀ ਮੌਕੇ ਰਿਲੀਜ਼ ਹੋਇਆ ਗਾਣਾ ‘ਵਾਚ ਆਉਟ’ ਇਸ ਸਮੇਂ ਖੂਬ ਚਰਚਾ ਵਿਚ ਹੈ। ਇਸਦੇ ਨਾਲ ਹੀ ਚਰਚਾ ਹੋ ਰਹੀ ਹੈ ਗਾਣੇ ਵਿਚ ਬੋਲਿਆ ਗਿਆ ਸ਼ਬਦ ਸੈਕਸ਼ਨ 12 ਆਖਰ ਕੀ ਹੁੰਦਾ ਹੈ। ਹਰ ਕੋਈ ਸੈਕਸ਼ਨ 12 ਬਾਰੇ ਸਰਚ ਕਰਨ ਲੱਗਾ ਹੋਇਆ ਹੈ ਅਤੇ ਜਾਨਣਾ ਚਾਹੁੰਦਾ […]
By : Editor Editor
ਚੰਡੀਗੜ੍ਹ, 14 ਨਵੰਬਰ: ਸ਼ੇਖਰ ਰਾਏ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਦੀਵਾਲੀ ਮੌਕੇ ਰਿਲੀਜ਼ ਹੋਇਆ ਗਾਣਾ ‘ਵਾਚ ਆਉਟ’ ਇਸ ਸਮੇਂ ਖੂਬ ਚਰਚਾ ਵਿਚ ਹੈ। ਇਸਦੇ ਨਾਲ ਹੀ ਚਰਚਾ ਹੋ ਰਹੀ ਹੈ ਗਾਣੇ ਵਿਚ ਬੋਲਿਆ ਗਿਆ ਸ਼ਬਦ ਸੈਕਸ਼ਨ 12 ਆਖਰ ਕੀ ਹੁੰਦਾ ਹੈ। ਹਰ ਕੋਈ ਸੈਕਸ਼ਨ 12 ਬਾਰੇ ਸਰਚ ਕਰਨ ਲੱਗਾ ਹੋਇਆ ਹੈ ਅਤੇ ਜਾਨਣਾ ਚਾਹੁੰਦਾ ਹੈ ਕਿ ਸਿੱਧੂ ਮੂਸੇਵਾਲੇ ਉੱਪਰ ਸੈਕਸ਼ਨ 12 ਕਦੋਂ ਤੇ ਕਿਵੇਂ ਲੱਗਿਆ ਸੀ। ਸੋ ਆਓ ਤੁਹਾਨੂੰ ਵੀ ਇਸ ਬਾਰੇ ਜਾਣਕਾਰੀ ਦਿੰਦੇ ਹਾਂ।
ਸਿੱਧੂ ਮੂਸੇਵਾਲਾ ਅਜਿਹਾ ਪੰਜਾਬੀ ਗਾਇਕ ਰਿਹਾ ਹੈ ਜੋ ਕਿ ਆਪਣੀ ਗਾਇਕੀ ਅਤੇ ਗਾਣਿਆ ਵਿਚ ਲਿਖੇ ਬੋਲਾਂ ਕਰਕੇ ਸਭ ਤੋਂ ਵੱਧ ਮਸ਼ਹੂਰ ਰਿਹਾ ਹੈ। ਹਾਲ ਹੀ ਵਿਚ ਸਿੱਧੂ ਦੀ ਮੌਤ ਤੋਂ ਬਾਅਦ ਉਸਦਾ ਪੰਜਵਾਂ ਗਾਣਾ ‘ਵਾਚ ਆਉਟ’ ਰਿਲੀਜ਼ ਹੋਇਆ ਜੋ ਕਿ ਉਸਦੇ ਬੋਲਾਂ ਕਰਕੇ ਇਕ ਵਾਰੀ ਫਿਰ ਤੋਂ ਚਰਚਾ ਵਿਚ ਹੈ। ਇਸ ਤੋਂ ਪਹਿਲਾਂ ਅਤੇ ਸਿੱਧੂ ਦੀ ਮੌਤ ਤੋਂ ਬਾਅਦ ਐਸ.ਵਾਈ.ਐਲ., ਵਾਰ, ਮੇਰਾ ਨਾਂ ਅਤੇ ਚੋਰਨੀ ਤੋਂ ਬਾਅਦ ‘ਵਾਚ ਆਉਟ’ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੀ ਸਿੱਧੂ ਦੇ ਫੈਨਜ਼ ਬੜੀ ਹੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸੀ। ਜੋ 12 ਨਵੰਬਰ ਦਿਵਾਲੀ ਵਾਲੇ ਦਿਨ ਮੁੱਕੀ ਜਦੋਂ ਸਿੱਧੂ ਦਾ ਇਹ ਗਾਣਾ ਰਿਲੀਜ਼ ਕੀਤਾ ਗਿਆ। ਰਿਲੀਜ਼ ਹੁੰਦੇ ਹੀ ਸਿੱਧੂ ਦੇ ਇਸ ਗਾਣੇ ਨੇ ਸਿੱਧੂ ਦੇ ਗਾਣੇ ਮੇਰਾ ਨਾਂ ਦਾ ਰਿਕਾਰਡ ਵੀ ਤੋੜਿਆ ਜੀ ਹਾਂ ‘ਵਾਚ ਆਉਟ’ ਗਾਣੇ ਨੇ 10 ਤੋਂ 11 ਮਿੰਟਾਂ ਵਿਚ 1 ਮੀਲੀਅਨ ਵੀਊਜ਼ ਯੂਟਿਊਬ ਉੱਪਰ ਕਰੋਸ ਕਰਕੇ ਇਕ ਨਵਾਂ ਰਿਕਾਰਡ ਬਣਾ ਦਿੱਤਾ। ਇਸ ਤੋਂ ਪਹਿਲਾਂ ਸਿੱਧੂ ਦੇ ਗਾਣੇ ‘ਮੇਰਾ ਨਾਂ’ ਨੇ 15 ਮਿੰਟਾਂ ’ਚ 1 ਮੀਲੀਆਨ ਵੀਊਜ਼ ਦਾ ਰਿਕਾਰਡ ਬਣਾਇਆ ਸੀ।
ਇਸਦੇ ਨਾਲ ਹੀ ਸਿੱਧੂ ਦਾ ਇਹ ਗਾਣਾ ਕਈ ਤਰ੍ਹਾਂ ਦੇ ਲੋਕਾਂ ਦੇ ਦਿਲਾਂ ਵਿਚ ਸਵਾਲ ਵੀ ਪੈਦਾ ਕਰਦਾ ਹੈ। ਗਾਣੇ ਦੀ ਸ਼ੁਰੂਆਤ ਦੀ ਹੀ ਗੱਲ ਕੀਤੀ ਜਾਵੇ ਤਾਂ ਸਿੱਧੂ ਇਹ ਕਹਿੰਦਾ ਸੁਣਾਈ ਦਿੰਦਾ ਹੈ, ‘‘ਆਹ ਸੈਕਸ਼ਨ 12 ਸਾਡੇ ਨਾਲ ਹੰਡੀਆਂ ਵਰਤੀਆਂ ਨੇ’’ ਹੁਣ ਹਰ ਕਿਸੇ ਦੇ ਦਿਲ ਵਿਚ ਇਹ ਸਵਾਲ ਹੈ ਕਿ ਇਹ ਸੈਕਸ਼ਨ 12 ਕੀ ਹੁੰਦੀ ਹੈ ਅਤੇ ਸਿੱਧੂ ਉੱਪਰ ਕਦੋਂ ਲੱਗੀ ਸੀ। ਤਾਂ ਆਓ ਤੁਹਾਨੂੰ ਸੈਕਸ਼ਨ 12 ਦੀ ਜਾਣਕਾਰੀ ਦੇਣ ਦੀ ਕੋਸ਼ੀਸ਼ ਕਰਦੇ ਹਨ।
ਤੁਹਾਨੂੰ ਦੱਸ ਦਈਏ ਕਿ ਸੈਕਸ਼ਨ 12 ਭਾਰਤੀ ਸਵਿੰਧਾਨ ਦੇ ਆਰਮਸ ਐਕਟ 1959 ਦੇ ਅੰਡਰ ਆਉਂਦੀ ਹੈ। ਦਿ ਆਰਮਜ਼ ਐਕਟ 1959 ਦੇ ਵਿਚ ਭਾਰਤੀ ਕਾਨੂੰਨ ਤਹਿਤ ਗੈਰ-ਕਾਨੂੰਨੀ ਹਥਿਆਰਾਂ ਦੀ ਲੈਣਦੇਣ, ਵਰਤੋ ਨੂੰ ਘਟਾਉਣ ਅਤੇ ਹਥਿਆਰਾ ਨਾਲ ਹੋਣ ਵਾਲੀਆਂ ਘਟਾਨਵਾਂ ਅਤੇ ਵਾਰਦਾਤਾ ਦੀ ਰੋਕ ਥਾਮ ਲਈ ਲਾਗੂ ਕੀਤੀ ਗਿਆ ਸੀ। ਇਸੇ ਆਰਮਜ਼ ਐਕਟ ਦੇ ਅਗੇ ਸੈਕਸ਼ਨ ਬਣੇ ਹੋਏ ਹਨ ਜਿਨ੍ਹਾਂ ਵਿਚੋਂ ਇਕ ਸੈਕਸ਼ਨ 12 ਵੀ ਹੈ। ਇਸੇ ਸੈਕਸ਼ਨ ਦਾ ਜ਼ਿਕਰ ਸਿੱਧੂ ਨੇ ਆਪਣੇ ਗਾਣੇ ਵਿਚ ਕੀਤਾ ਹੈ। ਦਰਅਸਲ ਸੈਕਸ਼ਨ 12 ਹਥਿਆਰਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਯਾਨੀ ਇਨ੍ਹਾਂ ਦੀ ਟਰਾਂਸਪੋਰਟ ਦੀ ਮਨਾਹੀ ਲਈ ਹੈ। ਹਾਲਾਂਕਿ ਸਿੱਧੂ ਉੱਪਰ ਇਹ ਸੈਕਸ਼ਨ ਕਦੋਂ ਲੱਗੀ ਇਸ ਬਾਰੇ ਤਾਂ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਮਈ 2020 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲੇ ਉੱਪਰ ਆਰਮਜ਼ ਐਕਟ ਦੀਆਂ ਕਈ ਧਾਰਾਵਾਂ ਲਗਾਈਆਂ ਗਈਆਂ ਸਨ। ਇਨ੍ਹਾਂ ਵਿਚ 25, 29 ਅਤੇ 30 ਧਾਰਾਵਾਂ ਸ਼ਾਮਲ ਸਨ। ਇਹ ਵੀ ਮਨਿਆ ਜਾਂਦਾ ਹੈ ਕਿ ਇਸੇ ਸਮੇਂ ਦੌਰਾਨ ਸਿੱਧੂ ਉੱਪਰ ਸੈਕਸ਼ਨ 12 ਦੇ ਤਹਿਤ ਕਾਰਵਾਈ ਕੀਤੀ ਗਈ ਸੀ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਜੁਲਾਈ 2020 ਵਿਚ ਆਪਣਾ ਗਾਣਾ ਸੰਜੂ ਰਿਲੀਜ਼ ਕੀਤਾ ਸੀ। ਜਿਸਦੇ ਬੋਲ ਸੀ ‘ਜੱਟ ਉੱਤੇ ਕੇਸ ਜੇੜ੍ਹਾ ਸੰਜੇ ਦੱਤ ’ਤੇ”
ਦੋਸਤੋਂ ਹੁਣ ਸਿੱਧੂ ਮੂਸੇਵਾਲੇ ਦਾ ਗਾਣਾ ‘ਵਾਚ ਆਉਟ’ ਯੂਟਿਊਬ ਉੱਪਰ ਟ੍ਰੈਂਡਿੰਗ ਵਿਚ ਚੱਲ ਰਿਹਾ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਅਜਿਹੇ ਗਾਇਕ ਦਾ ਗੀਤ ਟ੍ਰੈਂਡਿੰਗ ਵਿਚ ਹੋਵੇ ਜੋ ਇਸ ਦੁਨੀਆ ਵਿਚ ਹੀ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਇਸ ਗਾਣੇ ਨੂੰ ਮਿਉਜ਼ਿਕ ਮਿਕਸਰਸੀ ਨੇ ਦਿੱਤਾ ਹੈ। ਰੈਪ ਸਿਕੰਦਰ ਕਾਲੋਹ ਦਾ ਹੈ।