ਸਿੰਗਾਪੁਰ ’ਚ ਭਾਰਤੀ ਸ਼ੈਫ਼ ਨੂੰ ਕੈਦ
ਛੇੜਛਾੜ ਕੇਸ ’ਚ ਹੋਈ ਸਜ਼ਾ ਸਿੰਗਾਪੁਰ, 25 ਜੂਨ (ਹਮਦਰਦ ਨਿਊਜ਼ ਸਰਵਿਸ) : ਸਿੰਗਾਪੁਰ ਵਿੱਚ ਇੱਕ ਭਾਰਤੀ ਸ਼ੈਫ਼ ਨੂੰ 3 ਮਹੀਨੇ 4 ਹਫ਼ਤੇ ਕੈਦ ਦੀ ਸਜ਼ਾ ਸੁਣਾਈ ਗਈ। ਕੋਰਟ ਨੇ ਨਾਬਾਲਗ ਕੁੜੀਆਂ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਉਸ ਨੂੰ ਇਸ ਸਜ਼ਾ ਦਾ ਐਲਾਨ ਕੀਤਾ। 44 ਸਾਲ ਦਾ ਸੁਸ਼ੀਲ ਕੁਮਾਰ 3 ਮਹੀਨੇ ਵਿੱਚ 2 ਨਾਬਾਲਗ ਕੁੜੀਆਂ […]
By : Editor (BS)
ਛੇੜਛਾੜ ਕੇਸ ’ਚ ਹੋਈ ਸਜ਼ਾ
ਸਿੰਗਾਪੁਰ, 25 ਜੂਨ (ਹਮਦਰਦ ਨਿਊਜ਼ ਸਰਵਿਸ) : ਸਿੰਗਾਪੁਰ ਵਿੱਚ ਇੱਕ ਭਾਰਤੀ ਸ਼ੈਫ਼ ਨੂੰ 3 ਮਹੀਨੇ 4 ਹਫ਼ਤੇ ਕੈਦ ਦੀ ਸਜ਼ਾ ਸੁਣਾਈ ਗਈ। ਕੋਰਟ ਨੇ ਨਾਬਾਲਗ ਕੁੜੀਆਂ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਉਸ ਨੂੰ ਇਸ ਸਜ਼ਾ ਦਾ ਐਲਾਨ ਕੀਤਾ।
44 ਸਾਲ ਦਾ ਸੁਸ਼ੀਲ ਕੁਮਾਰ 3 ਮਹੀਨੇ ਵਿੱਚ 2 ਨਾਬਾਲਗ ਕੁੜੀਆਂ ਨਾਲ ਛੇੜਛਾੜ ਦਾ ਦੋਸ਼ੀ ਪਾਇਆ ਗਿਆ। ਇਸ ’ਤੇ ਸਿੰਗਾਪੁਰ ਕੋਰਟ ਨੇ ਉਸ ਨੂੰ 3 ਮਹੀਨੇ 4 ਹਫ਼ਤੇ ਜੇਲ੍ਹ ਦੀ ਸਜ਼ਾ ਸੁਣਾਈ। ਰਿਪੋਰਟਸ ਮੁਤਾਬਕ ਸੁਸ਼ੀਲ ਨੇ ਇੱਕ ਨਾਬਾਲਗ ਕੁੜੀ ਨਾਲ ਰੇਲਵੇ ਸਟੇਸ਼ਨ ’ਤੇ ਅਤੇ ਦੂਜੀ ਨਾਲ ਲਿਫਟ ਵਿੱਚ ਛੇੜਖਾਨੀ ਕੀਤੀ ਸੀ। ਇਨ੍ਹਾਂ ਦੋਵਾਂ ਕੁੜੀਆਂ ਨੇ ਇਸ ਸਬੰਧੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਅਤੇ ਇਸ ਮਗਰੋਂ ਇਹ ਮਾਮਲਾ ਥਾਣੇ ਪਹੁੰਚ ਗਿਆ। ਪਹਿਲਾ ਮਾਮਲਾ ਅਗਸਤ 2022 ਦਾ ਹੈ। ਜਦੋਂ ਸ਼ੈਫ਼ ਸੁਸ਼ੀਲ ਕੁਮਾਰ ਨੇ ਸਿੰਗਾਪੁਰ ਦੇ ਬੂਨ ਕੇਂਗ ਰੇਲਵੇ ਸਟੇਸ਼ਨ ’ਤੇ ਪਤਾ ਪੁੱਛਣ ਦੇ ਬਹਾਨੇ ਇੱਕ ਨਾਬਾਲਗ ਨਾਲ ਛੇੜਛਾੜ ਕੀਤੀ ਸੀ।