ਸਿੰਗਾਪੁਰ 'ਚ ਭਾਰਤੀ ਮੂਲ ਦੇ ਸੇਵਾਮੁਕਤ ਜੇਲ੍ਹ ਅਧਿਕਾਰੀ ਨੂੰ ਹੋਈ ਜੇਲ੍ਹ
ਸਿੰਗਾਪੁਰ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਭਾਰਤੀ ਮੂਲ ਦੇ 57 ਸਾਲਾ ਸੇਵਾਮੁਕਤ ਜੇਲ੍ਹ ਅਧਿਕਾਰੀ ਨੂੰ 3 ਸਾਲ ਤੇ 2 ਹਫਤਿਆਂ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਸੇਵਾਮੁਕਤ ਜੇਲ੍ਹ ਅਧਿਕਾਰੀ ਵੱਲੋਂ ਸੇਵਾਮੁਕਤ ਹੋਣ ਤੋਂ ਪਹਿਲਾਂ ਇੱਕ ਕੈਦੀ ਪਾਸੋਂ 133,000 ਸਿੰਗਾਪੁਰ ਡਾਲਰ ਦੀ ਰਿਸ਼ਵਤ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਦੋਸ਼ ਵਜੋਂ ਉਸ […]
By : Hamdard Tv Admin
ਸਿੰਗਾਪੁਰ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਭਾਰਤੀ ਮੂਲ ਦੇ 57 ਸਾਲਾ ਸੇਵਾਮੁਕਤ ਜੇਲ੍ਹ ਅਧਿਕਾਰੀ ਨੂੰ 3 ਸਾਲ ਤੇ 2 ਹਫਤਿਆਂ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਸੇਵਾਮੁਕਤ ਜੇਲ੍ਹ ਅਧਿਕਾਰੀ ਵੱਲੋਂ ਸੇਵਾਮੁਕਤ ਹੋਣ ਤੋਂ ਪਹਿਲਾਂ ਇੱਕ ਕੈਦੀ ਪਾਸੋਂ 133,000 ਸਿੰਗਾਪੁਰ ਡਾਲਰ ਦੀ ਰਿਸ਼ਵਤ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਦੋਸ਼ ਵਜੋਂ ਉਸ ਨੂੰ ਸਿੰਗਾਪੁਰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ।
ਦੱਸਦਈਏ ਕਿ ਨਵੰਬਰ 2023 'ਚ ਸੀਨੀਅਰ ਚੀਫ ਵਾਰਡਰ ਵਜੋਂ ਤਾਇਨਾਤ ਅਧਿਕਾਰੀ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ 8 ਦੋਸ਼ਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਜਿਸ ਤੋਂ ਬਾਅਦ ਹੁਣ ਮਾਮਲੇ ਦੀ ਸੁਣਵਾਈ ਹੋਈ ਤੇ ਦੋਸ਼ੀ ਜੇਲ੍ਹ ਅਧਿਕਾਰੀ ਨੂੰ 3 ਸਾਲ ਤੇ 2 ਹਫਤਿਆਂ ਦੀ ਸਜ਼ਾ ਸੁਣਾਈ ਗਈ। ਮੁਕੱਦਮੇ ਦੀ ਸੁਣਵਾਈ ਦੌਰਾਨ ਜੱਜ ਨੇ ਦੋਸ਼ੀ ਨੂੰ ਕੰਪਿਊਟਰ ਦੀ ਦੁਰਵਰਤੋਂ ਅਤੇ ਸਾਈਬਰ ਸੁਰੱਖਿਆ ਕਾਨੂੰਨ ਦੇ ਤਹਿਤ 2 ਹੋਰ ਦੋਸ਼ਾਂ ਲਈ ਵੀ ਦੋਸ਼ੀ ਪਾਇਆ। ਇਸ ਮਾਮਲੇ ਵਿਚ ਦੋਸ਼ੀ ਨੂੰ ਜੁਲਾਈ 2017 ਵਿੱਚ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਦਸੰਬਰ 2022 ਵਿੱਚ ਉਹ ਰਿਟਾਇਰ ਹੋ ਗਏ ਸਨ।
ਭ੍ਰਿਸ਼ਟਾਚਾਰ ਨਾਲ ਸਬੰਧਤ ਜੁਰਮਾਂ ਵਿੱਚ ਦੋਸ਼ੀ ਜੇਲ੍ਹ ਅਧਿਕਾਰੀ ਨੇ 48 ਸਾਲਾ ਵਿਅਕਤੀ ਤੋਂ ਰਿਸ਼ਵਤ ਲੈਣ ਦੀ ਕੋਸ਼ਿਸ਼ ਕੀਤੀ ਸੀ, ਜੋ ਉਸ ਸਮੇਂ ਸਿੰਗਾਪੁਰ ਵਿੱਚ ਬਾਲ ਛੇੜਛਾੜ ਦੇ ਇਕ ਮਾਮਲੇ ਵਿੱਚ ਸਲਾਖਾਂ ਪਿੱਛੇ ਸੀ। 2005 ਵਿੱਚ 48 ਸਾਲਾ ਵਿਅਕਤੀ ਨੂੰ 20 ਸਾਲ ਦੀ ਹਿਰਾਸਤ ਦੀ ਸਜ਼ਾ ਸੁਣਾਈ ਗਈ ਸੀ। ਦੱਸਦਈਏ ਕਿ ਡਿਪਟੀ ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਦੋਸ਼ੀ ਜੇਲ੍ਹ ਅਧਿਕਾਰੀ ਵੱਲੋਂ ਸਤੰਬਰ 2015 ਤੋਂ ਮਾਰਚ 2016 ਦਰਮਿਆਨ 8 ਵੱਖ-ਵੱਖ ਮੌਕਿਆਂ 'ਤੇ ਵਿਅਕਤੀ ਤੋਂ ਰਿਸ਼ਵਤ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ। ਜੇਲ੍ਹ ਅਧਿਕਾਰੀ ਨੇ ਇੱਕ ਕੈਦੀ ਦੀ ਚਾਂਗੀ ਜੇਲ੍ਹ ਦੇ ਕਲੱਸਟਰ ਏ 1 ਨਾਮਕ ਖੇਤਰ ਤੋਂ ਬਾਹਰ ਟਰਾਂਸਫਰ ਕਰਨ ਦੀ ਬੇਨਤੀ ਦੇ ਬਦਲੇ ਵਿਚ ਇਹ ਰਿਸ਼ਵਤ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਜੇਲ੍ਹ ਅਧਿਕਾਰੀ ਅਸਫਲ ਰਿਹਾ ਤੇ ਉਸਦੇ ਕੁਕਰਮਾਂ ਦਾ ਪਰਦਾਫਾਸ਼ ਹੋ ਗਿਆ। ਜਿਸ ਤੋਂ ਬਾਅਦ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਗਈ ਤੇ ਹੁਣ ਅਦਾਲਤ ਵੱਲੋਂ ਆਪਣਾ ਫੈਸਲਾ ਸੁਣਾਉਂਦਿਆਂ ਭਾਰਤੀ ਮੂਲ ਦੇ 57 ਸਾਲਾ ਸੇਵਾਮੁਕਤ ਜੇਲ੍ਹ ਅਧਿਕਾਰੀ ਨੂੰ 3 ਸਾਲ ਤੇ 2 ਹਫਤਿਆਂ ਦੀ ਸਜ਼ਾ ਸੁਣਾਈ ਗਈ।