ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ 'ਚ ਟਰਬੂਲੈਂਸ ਨਾਲ ਯਾਤਰੀ ਦੀ ਮੌਤ, 30 ਜ਼ਖਮੀ, ਐਮਰਜੈਂਸੀ ਲੈਂਡਿੰਗ
ਨਵੀਂ ਦਿੱਲੀ, 21 ਮਈ, ਪਰਦੀਪ ਸਿੰਘ: ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ 'ਚ ਏਅਰ ਟਰਬੂਲੈਂਸ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਅਤੇ 30 ਜ਼ਖਮੀ ਹੋ ਗਏ। ਫਲਾਈਟ ਲੰਡਨ ਤੋਂ ਸਿੰਗਾਪੁਰ ਜਾ ਰਹੀ ਸੀ। ਸਿੰਗਾਪੁਰ ਏਅਰਲਾਈਨਜ਼ ਦੀ ਬੋਇੰਗ 777-300ER ਉਡਾਣ ਨੇ ਲੰਡਨ ਤੋਂ ਉਡਾਣ ਭਰੀ ਸੀ। ਟੇਕਆਫ ਦੇ ਡੇਢ ਘੰਟੇ ਬਾਅਦ 30 ਹਜ਼ਾਰ ਫੁੱਟ ਦੀ ਉਚਾਈ 'ਤੇ […]
By : Editor Editor
ਨਵੀਂ ਦਿੱਲੀ, 21 ਮਈ, ਪਰਦੀਪ ਸਿੰਘ: ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ 'ਚ ਏਅਰ ਟਰਬੂਲੈਂਸ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਅਤੇ 30 ਜ਼ਖਮੀ ਹੋ ਗਏ। ਫਲਾਈਟ ਲੰਡਨ ਤੋਂ ਸਿੰਗਾਪੁਰ ਜਾ ਰਹੀ ਸੀ। ਸਿੰਗਾਪੁਰ ਏਅਰਲਾਈਨਜ਼ ਦੀ ਬੋਇੰਗ 777-300ER ਉਡਾਣ ਨੇ ਲੰਡਨ ਤੋਂ ਉਡਾਣ ਭਰੀ ਸੀ। ਟੇਕਆਫ ਦੇ ਡੇਢ ਘੰਟੇ ਬਾਅਦ 30 ਹਜ਼ਾਰ ਫੁੱਟ ਦੀ ਉਚਾਈ 'ਤੇ ਏਅਰ ਟਰਬੁਲੈਂਸ ਹੋ ਗਈ। ਫਲਾਈਟ ਜ਼ੋਰ ਨਾਲ ਹਿੱਲਣ ਲੱਗੀ।
ਮੀਡੀਆ ਰਿਪੋਰਟ ਦੇ ਮੁਤਾਬਕ, ਕੁਝ ਦੇਰ ਤੱਕ ਹਲਚਲ ਬਣੀ ਰਹਿਣ ਕਾਰਨ ਫਲਾਈਟ ਨੂੰ ਬੈਂਕਾਕ ਵੱਲ ਮੋੜ ਦਿੱਤਾ ਗਿਆ। ਇੱਥੇ ਸੁਵਰਨਭੂਮੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇੱਥੋਂ ਦੇ ਸਥਾਨਕ ਸਮੇਂ ਮੁਤਾਬਕ ਦੁਪਹਿਰ 3.45 ਵਜੇ ਫਲਾਈਟ ਨੇ ਲੈਂਡ ਕੀਤਾ। ਹਾਲਾਂਕਿ ਉਦੋਂ ਤੱਕ ਡਰ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਸੀ।
ਫਲਾਈਟ 'ਚ 211 ਯਾਤਰੀ ਅਤੇ 18 ਕਰੂ ਮੈਂਬਰ ਸਵਾਰ ਸਨ। ਫਲਾਈਟ ਨੇ ਸ਼ਾਮ 6:10 ਵਜੇ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ 'ਤੇ ਉਤਰਨਾ ਸੀ। ਜਹਾਜ਼ ਦੇ ਲੈਂਡਿੰਗ ਤੋਂ ਤੁਰੰਤ ਬਾਅਦ ਕਈ ਐਂਬੂਲੈਂਸ ਗੱਡੀਆਂ ਹਵਾਈ ਅੱਡੇ 'ਤੇ ਪਹੁੰਚ ਗਈਆਂ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਸਿੰਗਾਪੁਰ ਏਅਰਲਾਈਨਜ਼ ਨੇ ਮ੍ਰਿਤਕ ਯਾਤਰੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਕੰਪਨੀ ਦੇ ਅਧਿਕਾਰੀ ਬੈਂਕਾਕ ਨਾਲ ਲਗਾਤਾਰ ਸੰਪਰਕ ਵਿੱਚ ਹਨ। ਸਾਰੇ ਯਾਤਰੀਆਂ ਨੂੰ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ:
ਹਰ ਸਾਲ ਬਰਡ ਲਾਈਫ਼ ਇੰਟਰਨੈਸ਼ਨਲ ਵੱਲੋਂ ਦੁਨੀਆ ਦੇ ਪੰਛੀਆਂ ਦੀ ਰੈੱਡ ਲਿਸਟ ਜਾਰੀ ਕੀਤੀ ਜਾਂਦੀ ਹੈ, ਜਿਸ ਵਿਚ ਦੱਸਿਆ ਜਾਂਦਾ ਕਿ ਕਿਹੜੇ ਪੰਛੀ ਦੀ ਹੋਂਦ ’ਤੇ ਖ਼ਤਰਾ ਮੰਡਰਾ ਰਿਹਾ ਹੈ। ਇਸ ਸੂਚੀ ਵਿਚ ਅਫਰੀਕੀ ਪੈਂਗੂਇਨ ਦਾ ਨਾਮ ਵੀ ਸ਼ਾਮਲ ਹੋ ਚੁੱਕਿਆ , ਜਿਸ ਦੀ ਪ੍ਰਜਾਤੀ ਲੁਪਤ ਹੋਣ ਦੀ ਸ਼੍ਰੇਣੀ ਵਿਚ ਆ ਗਈ । ਪਿਛਲੇ ਚਾਰ ਸਾਲਾਂ ਤੋਂ ਇਸ ਪੰਛੀ ਦੀ ਜਨ ਸੰਖਿਆ ਲਗਾਤਾਰ ਘਟਦੀ ਜਾ ਰਹੀ ਹੈ।
ਪਿਛਲੇ ਚਾਰ ਸਾਲਾਂ ਦੌਰਾਨ ਅਫਰੀਕੀ ਪੈਂਗੂਇਨ ਦੀ ਜਨ ਸੰਖਿਆ ਵਿਚ ਭਾਰੀ ਗਿਰਾਵਟ ਦੇਖੀ ਗਈ ਹੈ, ਜਿਸ ਕਾਰਨ ਬਰਡ ਲਾਈਫ ਇੰਟਰਨੈਸ਼ਨਲ ਨੇ ਅਫ਼ਰੀਕੀ ਪੈਂਗੂਇਨ ਨੂੰ ‘ਸੰਭਾਲ’ ਦੀ ਸਥਿਤੀ ਤੋਂ ਹਟਾ ਕੇ ਹੁਣ ‘ਆਲੋਪ ਹੋਣ’ ਦੀ ਸਥਿਤੀ ਵਿਚ ਬਦਲ ਦਿੱਤਾ ਹੈ। ਦਰਅਸਲ ਕੇਪ ਦੇ ਆਸਪਾਸ ਉਦਯੋਗਿਕ ਮੱਛੀ ਫੜਨ ਦੀ ਸ਼ੁਰੂਆਤ ਦੇ ਬਾਅਦ ਤੋਂ ਹੀ ਅਫ਼ਰੀਕੀ ਪੈਂਗੂਇਨ ਅਲੋਪ ਹੋਣ ਵੱਲ ਵਧ ਰਹੇ ਨੇ, ਜਿਸ ਕਾਰਨ ਬਰਡ ਲਾਈਫ਼ ਇੰਟਰਨੈਸ਼ਨਲ ਨੇ ਅਫਰੀਕੀ ਪੈਂਗੂਇਨ ਦੀ ਪ੍ਰਜਾਤੀ ਨੂੰ ‘ਰੈੱਡ ਲਿਸਟ’ ਵਿਚ ਸ਼ੁਮਾਰ ਕਰ ਦਿੱਤਾ ਏ। ਪੈਂਗੂਇਨ ਨੂੰ ਲੈ ਕੇ ਕੀਤਾ ਗਿਆ ਇਹ ਮੁਲਾਂਕਣ ਸਖ਼ਤ ਮਾਪਦੰਡਾਂ ’ਤੇ ਅਧਾਰਤ ਐ। ਉਂਝ ਪਿਛਲੇ 30 ਸਾਲਾਂ ਤੋਂ ਹੀ ਅਫਰੀਕੀ ਪੈਂਗੂਇਨ ਦੀ ਜਨ ਸੰਖਿਆ ਵਿਚ 50 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆਈ ਐ, ਜੋ ਵਾਤਾਵਰਣ ਵਿਗਿਆਨੀਆਂ ਲਈ ਇਕ ਵੱਡੀ ਚਿਤਾਵਨੀ ਹੈ।
ਬਰਡ ਲਾਈਫ਼ ਇੰਟਰਨੈਸ਼ਨਲ ਦੀ ਰਿਪੋਰਟ ਦੱਸਦੀ ਹੈ ਕਿ ਮੌਜੂਦ ਅੰਕੜਿਆਂ ਤੋਂ ਪਤਾ ਚੱਲਿਆ ਏ ਕਿ ਮੱਛੀ ਪਾਲਣ ਦੇ ਵਪਾਰ ਅਤੇ ਸ਼ਿਕਾਰ ਦੇ ਕਾਰਨ ਅਫਰੀਕੀ ਪੈਂਗੂਇਨ ਦੀ ਆਬਾਦੀ ਵਿਚ ਬਹੁਤ ਤੇਜ਼ੀ ਨਾਲ ਗਿਰਾਵਟ ਆ ਰਹੀ ਐ। ਰਿਪੋਰਟ ਵਿਚ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਆਖੀ ਜਾ ਰਹੀ ਐ ਕਿ ਇਸ ਵਰਤਾਰੇ ਵਿਚ ਬਦਲਾਅ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਅਤੇ ਹੋਰ ਗਿਰਾਵਟ ਨੂੰ ਰੋਕਣ ਲਈ ਤੁਰੰਤ ਵੱਡੇ ਕਦਮ ਉਠਾਉਣ ਦੀ ਲੋੜ ਹੈ।
ਸੰਨ 1956 ਵਿਚ ਪੈਂਗੂਇਨ ਦੀ ਪਹਿਲੀ ਪੂਰਨ ਜਨ ਗਣਨਾ ਕੀਤੀ ਗਈ ਸੀ, ਉਸ ਸਮੇਂ ਲਗਭਗ ਡੇਢ ਲੱਖ ਜੋੜੇ ਗਿਣੇ ਗਏ ਸੀ। ਇਹ ਉਹ ਪੰਛੀ ਸਨ ਜੋ ਇਕ ਸਦੀ ਤੋਂ ਵੀ ਜ਼ਿਆਦਾ ਸਮੇਂ ਤੋਂ ਲਗਾਤਾਰ ਹੋ ਰਹੇ ਸੋਸ਼ਣ ਤੋਂ ਬਚ ਗਏ ਸੀ। ਸਾਲ 2008 ਵਿਚ ਜਦੋਂ ਫਿਰ ਤੋਂ ਗਿਣਤੀ ਕੀਤੀ ਗਈ ਤਾਂ ਇਹ ਗਿਣਤੀ 10 ਫ਼ੀਸਦੀ ਘੱਟ ਪਾਈ ਗਈ, ਉਸ ਸਮੇਂ ਸਿਰਫ਼ 26 ਹਜ਼ਾਰ ਜੋੜੇ ਹੀ ਬਾਕੀ ਬਚੇ ਸੀ। ਸਿਰਫ਼ 50 ਸਾਲਾਂ ਦੇ ਵਕਫ਼ੇ ਦੌਰਾਨ ਇਹ ਗਿਣਤੀ 80 ਫ਼ੀਸਦੀ ਤੋਂ ਜ਼ਿਆਦਾ ਜੋੜਿਆਂ ਦੀ ਹਾਨੀ ਨੂੰ ਦਰਸਾਉਂਦੀ ਐ ਜੋ 1956 ਦੇ ਬਾਅਦ ਤੋਂ ਹਰ ਹਫ਼ਤੇ ਲਗਭਗ 90 ਪੰਛੀਆਂ ਦੇ ਬਰਾਬਰ ਹੈ।
ਬਰਡ ਲਾਈਫ਼ ਸਾਊਥ ਅਫਰੀਕਾ ਦੇ ਸੀ ਬਰਡ ਡਿਵੀਜ਼ਨ ਦੀ ਮੈਨੇਜਰ ਡਾ. ਰਾਸ ਵਾਨਲੇਸ ਦਾ ਕਹਿਣਾ ਏ ਕਿ ਸਾਡੇ ਤੱਟ ਦੇ ਨੇੜੇ ਪੈਂਗੂਇਨ ਦੀਆਂ ਕਲੋਨੀਆਂ ਖ਼ਤਰਨਾਕ ਰੂਪ ਨਾਲ ਸੁੰਗੜ ਗਈਆਂ ਨੇ। ਇਹ ਕਾਲੋਨੀਆਂ ਛੋਟੀਆਂ ਛੋਟੀਆਂ ਘਟਨਾਵਾਂ ਜਿਵੇਂ ਖ਼ਰਾਬ ਮੌਸਮ, ਸੀਲ ਦਾ ਸ਼ਿਕਾਰ ਜਾਂ ਸੀਗਲ ਵੱਲੋਂ ਅੰਡੇ ਲੈਣ ਦੇ ਪ੍ਰਤੀ ਬਹੁਤ ਸੰਵੇਦਨਸ਼ੀਲ ਨੇ, ਜਦਕਿ ਇਕ ਵੱਡੀ ਆਬਾਦੀ ਵਿਚ ਇਹ ਘਟਨਾਵਾਂ ਮਾਮੂਲੀ ਸਨ। ਹੁਣ ਇਸ ਦੇ ਗੰਭੀਰ ਨਤੀਜੇ ਨਿਕਲ ਰਹੇ ਨੇ।
ਸਮੁੰਦਰੀ ਪੰਛੀਆਂ ਦੀ ਨਿਗਰਾਨੀ ਅਤੇ ਸੁਰੱਖਿਆ ਸਬੰਧੀ ਵਿਭਾਗ ਦੇ ਮੁਖੀ ਡਾ. ਰਾਬ ਕ੍ਰਾਫ਼ਰਡ ਪਿਛਲੇ 30 ਸਾਲਾਂ ਤੋਂ ਅਫ਼ਰੀਕੀ ਪੈਂਗੂਇਨ ’ਤੇ ਕੰਮ ਕਰ ਰਹੇ ਨੇ। ਉਨ੍ਹਾਂ ਦਾ ਕਹਿਣਾ ਏ ਕਿ ਇਹ ਸਾਬਤ ਕਰਨਾ ਮੁਸ਼ਕਲ ਐ ਕਿ ਗਿਰਾਵਟ ਦਾ ਅਸਲ ਕਾਰਨ ਕੀ ਐ। ਮੌਜੂਦਾ ਸਮੇਂ ਸੰਕੇਤ ਇਹ ਨੇ ਕਿ ਪੈਂਗੂਇਨ ਲੋੜੀਂਦੇ ਖਾਣੇ ਨੂੰ ਲੱਭਣ ਲਈ ਸੰਘਰਸ਼ ਕਰ ਰਹੇ ਨੇ। ਪੈਂਗੂਇਨ ਨੂੰ ਹੋਰ ਖ਼ਤਰਿਆਂ ਤੋਂ ਬਚਾਉਣ ਲਈ ਬਹੁਤ ਕੁੱਝ ਕੀਤਾ ਗਿਆ ਏ ਪਰ ਇਸ ਦੇ ਬਾਵਜੂਦ ਗਿਰਾਵਟ ਜਾਰੀ ਹੈ।