Begin typing your search above and press return to search.

ਸਾਗ -ਸਰੋਂ ਦਾ ਮੱਕੀ ਦੀ ਰੋਟੀ 

ਕਵਿਤਾ ਸਾਗ -ਸਰੋਂ ਦਾ ਮੱਕੀ ਦੀ ਰੋਟੀ ਸਲਵਾਰ ਸੂਟ ਪੈਰੀ ਜੁੱਤੀ ਪੰਜਾਬੀ ਪਾ ਕੇ  , ਘੂੰਘਰੁਆਂ ਵਾਲਾ ਗੁੱਤ ਵਿੱਚ ਪਰਾਂਦਾ ਸਜਾ ਕੇ  । ਲੈ ਫੁਲਕਾਰੀ ਸਿਰ ਤੇ ,ਖੇਤਾ ਤੋ ਤੋੜ , ਸਾਗ -ਸਰੋਂ ਬੰਨ ਪਰਨੇ 'ਚ, ਲਿਆਵਾ ਸਿਰ ਤੇ ਰੱਖਾਕੇ । ਸਾਗ -ਸਰੋ ਦਾ  ਮੱਕੀ ਦੀ ਰੋਟੀ ,,,,,, ਚੁੱਲ੍ਹੇ ਉੱਪਰ ਸਾਗ ਬਣਾਕੇ ,ਦੇਸੀ ਘਿਉ ਦਾ […]

Hamdard Tv AdminBy : Hamdard Tv Admin

  |  17 April 2023 11:38 AM IST

  • whatsapp
  • Telegram

ਕਵਿਤਾ

ਸਾਗ -ਸਰੋਂ ਦਾ ਮੱਕੀ ਦੀ ਰੋਟੀ

ਸਲਵਾਰ ਸੂਟ ਪੈਰੀ ਜੁੱਤੀ ਪੰਜਾਬੀ ਪਾ ਕੇ ,
ਘੂੰਘਰੁਆਂ ਵਾਲਾ ਗੁੱਤ ਵਿੱਚ ਪਰਾਂਦਾ ਸਜਾ ਕੇ ।
ਲੈ ਫੁਲਕਾਰੀ ਸਿਰ ਤੇ ,ਖੇਤਾ ਤੋ ਤੋੜ ,
ਸਾਗ -ਸਰੋਂ ਬੰਨ ਪਰਨੇ 'ਚ, ਲਿਆਵਾ ਸਿਰ ਤੇ ਰੱਖਾਕੇ ।
ਸਾਗ -ਸਰੋ ਦਾ ਮੱਕੀ ਦੀ ਰੋਟੀ ,,,,,,
ਚੁੱਲ੍ਹੇ ਉੱਪਰ ਸਾਗ ਬਣਾਕੇ ,ਦੇਸੀ ਘਿਉ ਦਾ ਤੁੜਕਾ ਲਗਾਕੇ ,
ਮੱਖਣ ਦੀ ਕੜਛੀ ਭਰ ਪਾਕੇ ।
ਮੱਕੀ ਦੀ ਰੋਟੀ ਉੱਪਰ, ਸਾਗ -ਸਰੋ ਦਾ ਪਾਕੇ ,
ਮਿਰਚ ਹਰੀ ਤੇ ਲਾਲ ਅਚਾਰੀ ਸਜਾਕੇ।
ਸਾਗ -ਸਰੋ ਦਾ ਮੱਕੀ ਦੀ ਰੋਟੀ, ,,,,,,,
ਦੰਦਾ ਨਾਲ ਕੱਟ- ਕੱਟ ਮੂਲੀ , ਕੜਕ- ਕੜਕ ਖਾਵਾ ,
ਖੱਟੀ ਲਸੀ ਵਾਲਾ ਭਰ ,ਛੰਨਾ ਮੂੰਹ ਨੂੰ ਲਾਵਾ ।
ਡਲੀ ਗੁੜ ਦੀ ਕਲਾੜੀ ਵਾਲੀ, ਰੋਟੀ ਮਗਰੋ ,
ਨਾਲ ਸਵਾਦਾ ,ਚਾਵਾਂ ਨਾਲ ਮੈ ਖਾਵਾਂ।
ਸਾਗ- ਸਰੋ ਦਾ ਮੱਕੀ ਦੀ ਰੋਟੀ, ,,,,,,,,
ਖਾ ਗੂੜ, ਪੀ ਚਾਟੀ ਦੀ ਲੱਸੀ , ਮੱਕੀ ਦੀ ਰੋਟੀ,
ਸਾਗ -ਸਰੋਂ ਮੈ ਹਜਮ ਕਰ ਜਾਵਾ ।
ਖਾ ਕੇ ਪੰਜਾਬੀ ਦੇਸੀ ਖਾਣਾ ,ਸਾਗ -ਸਰੋਂ ਦਾ ,
ਮੱਕੀ ਦੀ ਰੋਟੀ, ਮੈ ਫੁੱਲਾ ਨਾ ਸਮਾਵਾਂ ।
ਖਾ ਕੇ ਪੰਜਾਬੀ ਦੇਸੀ ਖਾਣਾ ,ਸਾਗ -ਸਰੋਂ ਦਾ,
ਮੱਕੀ ਦੀ ਰੋਟੀ, ਮੈ ਫੁੱਲਾ ਨਾ ਸਮਾਵਾਂ ।
ਬਬੀਤਾ ਘਈ
ਜਿਲ੍ਹਾ ਲੁਧਿਆਣਾ
ਫੋਨ ਨੰਬਰ 6239083668
Next Story
ਤਾਜ਼ਾ ਖਬਰਾਂ
Share it