Begin typing your search above and press return to search.

ਸਾਈਬਰ ਸੈਲ ਵਲੋਂ ਤਮੰਨਾ ਭਾਟੀਆ ਨੂੰ ਸੰਮਨ

ਮੁੰਬਈ, 25 ਅਪ੍ਰੈਲ, ਨਿਰਮਲ : ਬਾਲੀਵੁਡ ਐਕਟਰ ਸੰਜੇ ਦੱਤ ਨੂੰ ਸੰਮਨ ਭੇਜਣ ਦੇ 2 ਦਿਨ ਬਾਅਦ ਮਹਾਰਾਸ਼ਟਰ ਸਾਈਬਰ ਸੈਲ ਨੇ ਹੁਣ ਅਦਾਕਾਰਾ ਤਮੰਨਾ ਭਾਟੀਆ ਨੂੰ ਸੰਮਨ ਭੇਜਿਆ ਹੈ। ਮਾਮਲਾ 2023 ਵਿਚ ਮਹਾਦੇਵ ਆਨਲਾਈਨ ਗੇਮਿੰਗ ਅਤੇ ਬੈਟਿੰਗ ਐਪ ਨਾਲ ਸਬੰਧਤ ਫੇਅਰਪਲੇ ਐਪ ’ਤੇ ਆਈਪੀਐਲ ਮੈਚ ਦੇਖਣ ਦਾ ਪ੍ਰਮੋਸ਼ਨ ਕਰਨ ਨਾਲ ਜੁੜਿਆ ਹੋਇਆ। ਮਹਾਰਾਸ਼ਟਰ ਸਾਈਬਰ ਸੈਲ ਨੇ […]

ਸਾਈਬਰ ਸੈਲ ਵਲੋਂ ਤਮੰਨਾ ਭਾਟੀਆ ਨੂੰ ਸੰਮਨ

Editor EditorBy : Editor Editor

  |  25 April 2024 3:42 AM GMT

  • whatsapp
  • Telegram


ਮੁੰਬਈ, 25 ਅਪ੍ਰੈਲ, ਨਿਰਮਲ : ਬਾਲੀਵੁਡ ਐਕਟਰ ਸੰਜੇ ਦੱਤ ਨੂੰ ਸੰਮਨ ਭੇਜਣ ਦੇ 2 ਦਿਨ ਬਾਅਦ ਮਹਾਰਾਸ਼ਟਰ ਸਾਈਬਰ ਸੈਲ ਨੇ ਹੁਣ ਅਦਾਕਾਰਾ ਤਮੰਨਾ ਭਾਟੀਆ ਨੂੰ ਸੰਮਨ ਭੇਜਿਆ ਹੈ। ਮਾਮਲਾ 2023 ਵਿਚ ਮਹਾਦੇਵ ਆਨਲਾਈਨ ਗੇਮਿੰਗ ਅਤੇ ਬੈਟਿੰਗ ਐਪ ਨਾਲ ਸਬੰਧਤ ਫੇਅਰਪਲੇ ਐਪ ’ਤੇ ਆਈਪੀਐਲ ਮੈਚ ਦੇਖਣ ਦਾ ਪ੍ਰਮੋਸ਼ਨ ਕਰਨ ਨਾਲ ਜੁੜਿਆ ਹੋਇਆ। ਮਹਾਰਾਸ਼ਟਰ ਸਾਈਬਰ ਸੈਲ ਨੇ ਅਦਾਕਾਰਾ ਨੂੰ 29 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਹੈ।
ਸਾਈਬਰ ਸੈਲ ਮੁਤਾਬਕ ਇਸ ਮਾਮਲੇ ਵਿਚ ਤਮੰਨਾ ਦਾ ਬਿਆਨ ਰਿਕਾਰਡ ਕੀਤਾ ਜਾਵੇਗਾ। ਤਮੰਨਾ ਕੋਲੋਂ ਪੁਛਿਆ ਜਾਵੇਗਾ ਕਿ ਉਨ੍ਹਾਂ ਫੇਅਰਪਲੇ ਦੇ ਲਈ ਕਿਸ ਨੇ ਸੰਪਰਕ ਕੀਤਾ ਸੀ ਅਤੇ ਇਸ ਦੇ ਲਈ ਉਨ੍ਹਾਂ ਨੂੰ ਕਿੰਨੇ ਪੈਸੇ ਮਿਲੇ।

ਤਮੰਨਾ ਭਾਟੀਆ ਤੋਂ ਪਹਿਲਾਂ 23 ਅਪ੍ਰੈਲ ਨੂੰ ਐਕਟਰ ਸੰਜੇ ਦੱਤ ਨੂੰ ਵੀ ਇਸ ਮਾਮਲੇ ਵਿਚ ਸੰਮਨ ਭੇਜਿਆ ਗਿਆ ਸੀ। ਸੰਜੇ ਨੂੰ ਜਦੋਂ ਇਸ ਮਾਮਲੇ ਵਿਚ ਤਲਬ ਕੀਤਾ ਗਿਆ ਤਾਂ ਐਕਟਰ ਨੇ ਕਿਹਾ ਕਿ ਉਹ ਇਸ ਸਮੇਂ ਮੁੰਬਈ ਵਿਚ ਨਹੀਂ ਹਨ ਅਤੇ ਦਿੱਤੀ ਗਈ ਤਾਰੀਕ ਨੂੰ ਪੇਸ਼ ਨਹੀਂ ਹੋ ਸਕਦੇ। ਉਨ੍ਹਾਂ ਨੇ ਅਪਣਾ ਬਿਆਨ ਦਰਜ ਕਰਾਉਣ ਲਈ ਤਾਰੀਕ ਅਤੇ ਸਮਾਂ ਮੰਗਿਆ।

ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਮਹਾਰਾਸ਼ਟਰ ਸਾਈਬਰ ਸੈਲ ਨੇ ਸਿੰਗਰ ਬਾਦਸ਼ਾਹ , ਸੰਜੇ ਦੱਤ ਅਤੇ ਜੈਕਲੀਨ ਫਰਨਾਂਡੀਜ਼ ਦੇ ਮੈਨਜਰਾਂ ਦੇ ਬਿਆਨ ਦਰਜ ਕੀਤੇ ਸੀ। ਇਹ ਤਿੰਨੋਂ ਸਿਲੇਬਸ ਫੇਅਰਪਲੇ ਐਪ ਦਾ ਪ੍ਰਮੋਸ਼ਨ ਕਰਦੇ ਆਏ ਹਨ। ਮਹਾਦੇਵ ਐਪ ਨਾਜਾਇਜ਼ ਲੈਣ ਦੇਣ ਅਤੇ ਸੱਟੇਬਾਜ਼ੀ ਨੂੰ ਲੈ ਕੇ ਵਿਭਿੰਨ ਜਾਂਚ ਏਜੰਸੀਆਂ ਦੀ ਜਾਂਚ ਦੇ ਘੇਰੇ ਵਿਚ ਹਨ।

ਇਹ ਖ਼ਬਰ ਵੀ ਪੜ੍ਹੋ

ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਔਰਤ ਨੇ ਝਾੜੂ ਮਾਰ ਮਾਰ ਕੇ ਲੁਟੇਰਿਆਂ ਨੂੰ ਭਜਾ ਦਿੱਤਾ ਹੈ।

ਲੁਧਿਆਣਾ ਵਿੱਚ ਇੱਕ ਔਰਤ ਨੇ ਝਾੜੂ ਲੈ ਕੇ ਲੁਟੇਰਿਆਂ ਦਾ ਮੁਕਾਬਲਾ ਕੀਤਾ। ਉਸ ਨੇ ਦੋਵਾਂ ਲੁਟੇਰਿਆਂ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਸੀ ਪਰ ਇਸ ਦੌਰਾਨ ਲੁਟੇਰੇ ਸਕੂਟਰ ਛੱਡ ਕੇ ਭੱਜਣ ’ਚ ਕਾਮਯਾਬ ਹੋ ਗਏ। ਇਹ ਲੁਟੇਰੇ ਔਰਤ ਦੇ ਗੁਆਂਢੀ ਦੇ ਘਰ ਵੜ ਗਏ ਸਨ। ਰੌਲਾ ਸੁਣ ਕੇ ਉਹ ਘਰੋਂ ਬਾਹਰ ਆ ਗਈ ਸੀ। ਫਿਲਹਾਲ ਪੁਲਸ ਨੇ ਸਕੂਟਰ ਨੂੰ ਕਬਜ਼ੇ ’ਚ ਲੈ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਮਹਿਲਾ ਅਧਿਆਪਕ ਸੰਦੀਪ ਕੌਰ ਕਮਲ ਕਲੋਨੀ ਵਿੱਚ ਰਹਿੰਦੀ ਹੈ। ਕੱਲ੍ਹ ਯਾਨੀ ਬੁੱਧਵਾਰ ਨੂੰ ਉਸ ਦੇ ਘਰ ਇਕ ਔਰਤ ਅਤੇ ਦੋ ਨੌਜਵਾਨ ਆਏ। ਤਿੰਨਾਂ ਨੇ ਆਪਣੇ ਮੂੰਹ ਢਕੇ ਹੋਏ ਸਨ। ਉੱਥੇ ਪਹੁੰਚਦਿਆਂ ਹੀ ਔਰਤ ਨੇ ਸੰਦੀਪ ਕੌਰ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਸੰਦੀਪ ਕੌਰ ਦੇ ਲੜਕੇ ਨੂੰ ਜਾਣਦੇ ਹਨ ਜੋ ਕਿ ਸੜਕਾਂ ’ਤੇ ਨਸ਼ਾ ਛੁਡਾਊ ਕੇਂਦਰ ਚਲਾਉਂਦਾ ਸੀ।

ਇਸ ਤੋਂ ਬਾਅਦ ਮਹਿਲਾ ਅਧਿਆਪਕ ਨੇ ਤਿੰਨਾਂ ਨੂੰ ਘਰ ਵਿੱਚ ਬਿਠਾ ਦਿੱਤਾ। ਇਸ ਦੌਰਾਨ ਉਨ੍ਹਾਂ ਵਿਚਕਾਰ ਬਹਿਸ ਹੋਣ ਲੱਗੀ। ਫਿਰ ਇੱਕ ਨੌਜਵਾਨ ਰਸੋਈ ਵਿੱਚੋਂ ਚਾਕੂ ਲੈ ਕੇ ਘਰ ਵਿੱਚ ਆਇਆ ਅਤੇ ਮਹਿਲਾ ਅਧਿਆਪਕ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਨਕਦੀ ਅਤੇ ਗਹਿਣੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।

ਇਸ ’ਤੇ ਸੰਦੀਪ ਕੌਰ ਨੇ ਰੌਲਾ ਪਾਇਆ। ਰੌਲਾ ਸੁਣ ਕੇ ਗੁਆਂਢ ਵਿੱਚ ਰਹਿੰਦੀ ਔਰਤ ਜਤਿੰਦਰ ਕੌਰ ਬਾਹਰ ਭੱਜੀ। ਜਤਿੰਦਰ ਕੌਰ ਨੇ ਦੱਸਿਆ ਕਿ ਉਹ ਘਰ ਵਿੱਚ ਝਾੜੂ ਮਾਰ ਰਹੀ ਸੀ। ਜਦੋਂ ਉਸ ਨੇ ਸੰਦੀਪ ਕੌਰ ਦਾ ਰੌਲਾ ਸੁਣਿਆ ਤਾਂ ਉਹ ਝੱਟ ਝਾੜੂ ਚੁੱਕ ਕੇ ਘਰੋਂ ਬਾਹਰ ਭੱਜ ਗਈ। ਉਦੋਂ ਉਹ ਗਲੀ ’ਚ ਸਕੂਟਰ ’ਤੇ ਦੌੜ ਰਹੇ ਲੁਟੇਰਿਆਂ ਦੇ ਸਾਹਮਣੇ ਆ ਗਈ ਅਤੇ ਉਸ ’ਤੇ ਝਾੜੂ ਨਾਲ ਹਮਲਾ ਕਰ ਦਿੱਤਾ।

ਲੁਟੇਰੇ ਆਪਣਾ ਸੰਤੁਲਨ ਗੁਆ ਬੈਠੇ ਦੋਵੇਂ ਲੁਟੇਰੇ ਸਕੂਟਰ ਛੱਡ ਕੇ ਫਰਾਰ ਹੋ ਗਏ। ਉਨ੍ਹਾਂ ਦੇ ਨਾਲ ਆਈ ਔਰਤ ਵੀ ਸੜਕ ਤੋਂ ਖਿਸਕ ਗਈ। ਲੁੱਟ ਦੀ ਕੋਸ਼ਿਸ਼ ਦੀ ਪੂਰੀ ਵੀਡੀਓ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ।

ਥਾਣਾ ਸਮਰਾਲਾ ਦੇ ਐਸਐਚਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਕੂਟਰ ਦੇ ਮਾਲਕ ਦਾ ਪਤਾ ਲਗਾ ਲਿਆ ਗਿਆ ਹੈ। ਇਸ ਰਾਹੀਂ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਨਾਲ ਔਰਤ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦੀ ਹੀ ਤਿੰਨਾਂ ਨੂੰ ਕਾਬੂ ਕਰ ਲਿਆ ਜਾਵੇਗਾ।

Next Story
ਤਾਜ਼ਾ ਖਬਰਾਂ
Share it