ਸ਼ੈਰੀ ਮਾਨ ਨੇ ਗਾਇਕੀ ਛੱਡਣ ਦੇ ਦਿੱਤੇ ਸੰਕੇਤ
ਚੰਡੀਗੜ੍ਹ, 10 ਜੂਨ, ਹ.ਬ. : ਪੰਜਾਬੀ ਗਾਇਕ ਸ਼ੈਰੀ ਮਾਨ ਆਪਣੇ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੇ ਹਨ ਅਤੇ ਕੁੱਝ ਨਾ ਕੁੱਝ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਵੀ ਕਰਦੇ ਰਹਿੰਦੇ ਹਨ। ਪਰ ਇਸ ਵਾਰੀ ਸ਼ੈਰੀ ਮਾਨ ਨੇ ਕੁੱਝ ਅਜਿਹਾ ਸਾਂਝਾ ਕੀਤਾ ਜਿਸ ਨੂੰ ਜਾਣ ਕੇ ਸ਼ੈਰੀ ਮਾਨ ਦੇ ਫੈਂਜ਼ ਨੂੰ ਖੁਸ਼ੀ ਤਾਂ ਹੋਈ ਪਰ ਨਾਲ ਦੀ ਨਾਲ […]
By : Editor (BS)
ਚੰਡੀਗੜ੍ਹ, 10 ਜੂਨ, ਹ.ਬ. : ਪੰਜਾਬੀ ਗਾਇਕ ਸ਼ੈਰੀ ਮਾਨ ਆਪਣੇ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੇ ਹਨ ਅਤੇ ਕੁੱਝ ਨਾ ਕੁੱਝ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਵੀ ਕਰਦੇ ਰਹਿੰਦੇ ਹਨ। ਪਰ ਇਸ ਵਾਰੀ ਸ਼ੈਰੀ ਮਾਨ ਨੇ ਕੁੱਝ ਅਜਿਹਾ ਸਾਂਝਾ ਕੀਤਾ ਜਿਸ ਨੂੰ ਜਾਣ ਕੇ ਸ਼ੈਰੀ ਮਾਨ ਦੇ ਫੈਂਜ਼ ਨੂੰ ਖੁਸ਼ੀ ਤਾਂ ਹੋਈ ਪਰ ਨਾਲ ਦੀ ਨਾਲ ਦੁੱਖ ਵੀ ਪਹੁੰਚਿਆਂ ਅਤੇ ਪ੍ਰਸ਼ੰਸਕ ਕਈ ਤਰਾਂ ਦੇ ਸਵਾਲ ਸ਼ੈਰੀ ਮਾਨ ਤੋਂ ਕਰਨ ਲੱਗੇ। ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਇੰਟਾਗ੍ਰਾਮ ਉੱਪਰ ਕੁੱਝ ਅਜਿਹੀ ਪੋਸਟ ਸਾਂਝੀ ਕੀਤੀ ਹੈ ਜਿਸ ਨੂੰ ਸ਼ੈਰੀ ਮਾਨ ਦੇ ਪ੍ਰਸ਼ੰਸਕਾਂ ਦੀ ਚਿੰਤਾ ਵੱਧ ਗਈ ਹੈ। ਸ਼ੈਰੀ ਮਾਨ ਦੇ ਪੋਸਟ ਦੇ ਮੁਤਾਬਕ ਉਹ ਮਿਉਜ਼ਿਕ ਇੰਡਸਟਰੀ ਨੂੰ ਸਦਾ ਲਈ ਅਲਵੀਦਾ ਆਖ ਸਕਦੇ ਹਨ। ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਸਟੋਰੀ ਪਾਈ ਹੈ। ਜਿਸ ’ਚ ਉਨ੍ਹਾਂ ਲਿਖਿਆ ਕਿ ‘ਯਾਰ ਅਣਮੁੱਲੇ’ ਐਲਬਮ ਨੂੰ ਹੁਣ ਤੱਕ ਪਿਆਰ ਦੇਣ ਲਈ ਸਾਰਿਆਂ ਦਾ ਧੰਨਵਾਦ। ਆਉਣ ਵਾਲੀ ਐਲਬਮ ਤੁਹਾਡੇ ਸਾਰਿਆਂ ਲਈ ਆਖਰੀ ਅਤੇ ਵਧੀਆ ਐਲਬਮ ਹੋਵੇਗੀ। ਉਸ ਨੇ ਇਹ ਵੀ ਲਿਖਿਆ ਕਿ ਉਹ ਅੱਜ ਤੱਕ ਆਪਣੇ ਪ੍ਰਸ਼ੰਸਕਾਂ ਤੋਂ ਮਿਲੇ ਪਿਆਰ ਲਈ ਧੰਨਵਾਦੀ ਹੈ।