Begin typing your search above and press return to search.

ਸ਼ਮਸ਼ੇਰ ਗਿੱਲ ਨੂੰ ਨੈਸ਼ਨਲ ਆਊਟਰੀਚ ਐਡਵਾਇਜ਼ਰੀ ਕੌਂਸਲ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ

ਕੈਨੇਡਾ ਦੀ ਪ੍ਰਮੁੱਖ ਵਿਰੋਧੀ ਕੰਜ਼ਰਵਿਟਵ ਪਾਰਟੀ ਆਫ ਕੈਨੇਡਾ ਦੇ ਲੀਡਰ ਪੀਅਰ ਪੌਲੀਵਰ ਨੇ ਸ਼ਮਸ਼ੇਰ ਗਿੱਲ ਨੂੰ ਨੈਸ਼ਨਲ ਆਊਟਰੀਚ ਐਡਵਾਇਜ਼ਰੀ ਕੌਂਸਲ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ।ਸ਼ਮਸ਼ੇਰ ਗਿੱਲ ਲਈ ਇਹ ਇੱਕ ਮਹੱਤਵਪੂਰਨ ਪ੍ਰਾਪਤੀ ਹੈ, ਕਿਉਂਕਿ ਇਹ ਪਾਰਟੀ ਪ੍ਰਤੀ ਉਸਦੇ ਸਮਰਪਣ ਅਤੇ ਵਚਨਬੱਧਤਾ ਨੂੰ ਦਰਸਾਉਂਦੀ ਹੈ। ਨੈਸ਼ਨਲ ਆਊਟਰੀਚ ਐਡਵਾਈਜ਼ਰੀ ਕੌਂਸਲ ਪਾਰਟੀ ਦੀਆਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਅਤੇ […]

ਸ਼ਮਸ਼ੇਰ ਗਿੱਲ ਨੂੰ ਨੈਸ਼ਨਲ ਆਊਟਰੀਚ ਐਡਵਾਇਜ਼ਰੀ ਕੌਂਸਲ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ
X

Hamdard Tv AdminBy : Hamdard Tv Admin

  |  12 Jan 2024 9:39 PM IST

  • whatsapp
  • Telegram

ਕੈਨੇਡਾ ਦੀ ਪ੍ਰਮੁੱਖ ਵਿਰੋਧੀ ਕੰਜ਼ਰਵਿਟਵ ਪਾਰਟੀ ਆਫ ਕੈਨੇਡਾ ਦੇ ਲੀਡਰ ਪੀਅਰ ਪੌਲੀਵਰ ਨੇ ਸ਼ਮਸ਼ੇਰ ਗਿੱਲ ਨੂੰ ਨੈਸ਼ਨਲ ਆਊਟਰੀਚ ਐਡਵਾਇਜ਼ਰੀ ਕੌਂਸਲ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ।ਸ਼ਮਸ਼ੇਰ ਗਿੱਲ ਲਈ ਇਹ ਇੱਕ ਮਹੱਤਵਪੂਰਨ ਪ੍ਰਾਪਤੀ ਹੈ, ਕਿਉਂਕਿ ਇਹ ਪਾਰਟੀ ਪ੍ਰਤੀ ਉਸਦੇ ਸਮਰਪਣ ਅਤੇ ਵਚਨਬੱਧਤਾ ਨੂੰ ਦਰਸਾਉਂਦੀ ਹੈ। ਨੈਸ਼ਨਲ ਆਊਟਰੀਚ ਐਡਵਾਈਜ਼ਰੀ ਕੌਂਸਲ ਪਾਰਟੀ ਦੀਆਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਅਤੇ ਦੇਸ਼ ਭਰ ਦੇ ਭਾਈਚਾਰਿਆਂ ਨਾਲ ਜੁੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਮੌਕੇ ਪਾਰਟੀ ਦੇ ਹੋਰ ਮੈਂਬਰਾਂ ਵੱਲੋਂ ਸ਼ਮਸ਼ੇਰ ਗਿੱਲ ਨੂੰ ਇਸ ਉਪਲਬਧੀ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਦੱਸਦਈਏ ਕਿ ਸ਼ਮਸ਼ੇਰ ਗਿੱਲ ਮੀਡੀਆ ਨਾਲ ਵੀ ਸਬੰਧ ਰੱਖਦੇ ਹਨ ਤੇ ਗਿੱਲ ਵੱਲੋਂ ਆਏ ਦਿਨ ਲੋਕਾਂ ਦੀ ਮਦਦ ਵੀ ਕੀਤੀ ਜਾਂਦੀ ਹੈ ਤੇ ਇਸ ਦੇ ਲਈ ਹੀ ਗਿੱਲ ਪੀਅਰ ਪੌਲੀਵਰ ਦੇ ਕਾਫੀ ਨਜ਼ਦੀਕੀ ਹਨ। ਸ਼ਮਸ਼ੇਰ ਗਿੱਲ ਪਿੰਡ ਢੁੱਡੀਕੇ, ਜ਼ਿਲ੍ਹਾ ਮੋਗਾ ਦੇ ਜੰਮਪਲ ਹਨ।ਸ਼ਮਸ਼ੇਰ ਗਿੱਲ ਨੇ ਟੋਰਾਂਟੋ 'ਚ ਸੇਨੇਕਾ ਕਾਲਜ ਆਫ ਅਪਲਾਈਡ ਆਰਟਸ ਐਂਡ ਟੈਕਨਾਲੋਜੀ 'ਚੋਂ ਇਮੀਗ੍ਰੇਸ਼ਨ ਲਾਅ ਦੀ ਪੜ੍ਹਾਈ ਕੀਤੀ ਹੈ ਤੇ ਹੁਣ ਪੇਸ਼ੇ ਵਜੋਂ ਸ਼ਮਸ਼ੇਰ ਗਿੱਲ ਰੀਅਲਟਰ ਦਾ ਵੀ ਕੰਮ ਕਰਦੇ ਹਨ। ਸ਼ਮਸ਼ੇਰ ਗਿੱਲ ਲੰਬੇ ਸਮੇਂ ਤੋਂ ਪਾਰਟੀ ਨਾਲ਼ ਜੁੜੇ ਹੋਏ ਹਨ। ਲੀਡਰਸ਼ਿੱਪ ਦੌੜ ਵਿੱਚ ਉਹ ਪੌਲੀਵਰ ਦੇ ਨੈਸ਼ਨਲ ਆਊਟਰੀਚ ਕੋਆਰਡੀਨੇਟਰ ਰਹਿ ਚੁੱਕੇ ਹਨ। ਕੈਨੇਡੀਅਨ ਰਾਜਨੀਤੀ ਦੀ ਡੂੰਘੀ ਸਮਝ ਰੱਖਣ ਵਾਲੇ ਸ਼ਮਸ਼ੇਰ ਗਿੱਲ ਦੀ ਇਹ ਨਿਯੁਕਤੀ ਪਾਰਟੀ ਸਫਾਂ ਅੰਦਰ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ।

ਦੱਸਦਈਏ ਕਿ ਇਸ ਨਿਯੁਕਤੀ ਦਾ ਸਿੱਧਾ ਸੰਬੰਧ ਲੀਡਰ ਅਤੇ ਉਸਦੀ ਪ੍ਰਮੁੱਖ ਟੀਮ ਨਾਲ ਹੋਵੇਗਾ।ਇਸ ਵਕਤ ਕੈਨੇਡਾ ਵਿੱਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਘੱਟ ਗਿਣਤੀ ਸਰਕਾਰ ਹੈ ਜਿਸ ਦੀ ਵਾਗਡੋਰ ਬਾਕੀ ਪਾਰਟੀਆਂ ਦੇ ਹੱਥ ਹੈ। ਕੈਨੇਡਾ ਵਿੱਚ ਆਮ ਚੋਣਾਂ ਮਿਥੇ ਸਮੇਂ ਤੋਂ ਪਹਿਲਾਂ ਕਦੇ ਵੀ ਸੰਭਵ ਹਨ। ਇਸ ਵੇਲੇ ਤਕਰੀਬਨ ਸਾਰੇ ਸਰਵੇਖਣਾਂ ਦਾ ਕਹਿਣਾ ਹੈ ਕਿ ਜੇਕਰ ਅੱਜ ਚੋਣਾਂ ਹੁੰਦੀਆਂ ਹਨ ਤਾਂ ਪੀਅਰ ਪੌਲੀਵਰ ਵੱਡੀ ਬਹੁਮਤ ਵਾਲੀ ਸਰਕਾਰ ਬਣਾਉਣਗੇ ਅਤੇ ਟਰੂਡੋ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਘੱਟ ਗਿਣਤੀ ਸਰਕਾਰ ਦੇ ਚੱਲਦਿਆਂ ਸ਼ਮਸ਼ੇਰ ਗਿੱਲ ਨੂੰ ਮਿਲੀ ਇਸ ਜ਼ਿੰਮੇਵਾਰੀ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ ਤਾਂ ਕਿ ਪਾਰਟੀ ਅਤੇ ਲੋਕਾਂ ਦਰਮਿਆਨ ਬਰਾਬਰ ਤਾਲਮੇਲ ਬਣਾ ਕੇ ਰੱਖਿਆ ਜਾ ਸਕੇ। ਲੋਕਾਂ ਨਾਲ ਸਬੰਧਤ ਹਰ ਮਸਲਾ ਪਾਰਟੀ ਤੱਕ ਅਤੇ ਪਾਰਟੀ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣਾ ਬੇਹੱਦ ਜ਼ਰੂਰੀ ਹੋਵੇਗਾ।

Next Story
ਤਾਜ਼ਾ ਖਬਰਾਂ
Share it