Begin typing your search above and press return to search.

ਸਤੰਬਰ ਤੋਂ ਉਨਟਾਰੀਓ ਦੇ ਹਰ ਸਟੋਰ ’ਤੇ ਮਿਲੇਗੀ ਬੀਅਰ!

ਟੋਰਾਂਟੋ, 24 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਆਉਂਦੇ ਫਾਲ ਸੀਜ਼ਨ ਤੋਂ ਕੌਰਨਰ ਸਟੋਰਜ਼ ’ਤੇ ਬੀਅਰ, ਵਾਈਨ ਅਤੇ ਕੌਕਟੇਲਜ਼ ਦੀ ਵਿਕਰੀ ਸ਼ੁਰੂ ਹੋ ਰਹੀ ਹੈ। ਸਿਟੀ ਨਿਊਜ਼ ਵੱਲੋਂ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਮੁਤਾਬਕ ਪ੍ਰੀਮੀਅਰ ਡਗ ਫੋਰਡ ਅੱਜ ਇਸ ਬਾਰੇ ਰਸਮੀ ਐਲਾਨ ਕਰ ਸਕਦੇ ਹਨ। ਸੂਬਾ ਸਰਕਾਰ ਵੱਲੋਂ 2026 ਤੋਂ ਕਨਵੀਨੀਐਂਸ ਸਟੋਰਜ਼, ਸੁਪਰਮਾਰਕਿਟਸ ਅਤੇ […]

ਸਤੰਬਰ ਤੋਂ ਉਨਟਾਰੀਓ ਦੇ ਹਰ ਸਟੋਰ ’ਤੇ ਮਿਲੇਗੀ ਬੀਅਰ!
X

Editor EditorBy : Editor Editor

  |  24 May 2024 10:40 AM IST

  • whatsapp
  • Telegram

ਟੋਰਾਂਟੋ, 24 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਆਉਂਦੇ ਫਾਲ ਸੀਜ਼ਨ ਤੋਂ ਕੌਰਨਰ ਸਟੋਰਜ਼ ’ਤੇ ਬੀਅਰ, ਵਾਈਨ ਅਤੇ ਕੌਕਟੇਲਜ਼ ਦੀ ਵਿਕਰੀ ਸ਼ੁਰੂ ਹੋ ਰਹੀ ਹੈ। ਸਿਟੀ ਨਿਊਜ਼ ਵੱਲੋਂ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਮੁਤਾਬਕ ਪ੍ਰੀਮੀਅਰ ਡਗ ਫੋਰਡ ਅੱਜ ਇਸ ਬਾਰੇ ਰਸਮੀ ਐਲਾਨ ਕਰ ਸਕਦੇ ਹਨ। ਸੂਬਾ ਸਰਕਾਰ ਵੱਲੋਂ 2026 ਤੋਂ ਕਨਵੀਨੀਐਂਸ ਸਟੋਰਜ਼, ਸੁਪਰਮਾਰਕਿਟਸ ਅਤੇ ਗੈਸ ਸਟੇਸ਼ਨਾਂ ’ਤੇ ਬੀਅਰ ਅਤੇ ਵਾਈਨ ਦੀ ਵਿਕਰੀ ਸ਼ੁਰੂ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਪਰ ਸੰਭਾਵਤ ਤੌਰ ’ਤੇ ਤੇਜ਼ੀ ਨਾਲ ਕਦਮ ਅੱਗੇ ਵਧਾਉਂਦਿਆਂ ਤੈਅਸ਼ੁਦਾ ਸਮੇਂ ਤੋਂ ਪਹਿਲਾਂ ਹੀ ਨਵੀਂ ਨੀਤੀ ਲਾਗੂ ਕੀਤੀ ਜਾ ਰਹੀ ਹੈ।

ਵਾਈਨ ਅਤੇ ਕੌਕਟੇਲ ਡ੍ਰਿੰਕਸ ਵੀ ਕੌਰਨਰ ਸਟੋਰਾਂ ਤੋਂ ਖਰੀਦੇ ਜਾ ਸਕਣਗੇ

ਬੀਅਰ ਜਾਂ ਵਾਈਨ ਵੇਚਣ ਵਾਸਤੇ ਲਾਇਸੰਸ ਲੈਣਾ ਲਾਜ਼ਮੀ ਹੋਵੇਗਾ ਅਤੇ ਇਸ ਵਾਸਤੇ ਆਉਣ ਵਾਲੇ ਕੁਝ ਹਫਤਿਆਂ ਵਿਚ ਅਰਜ਼ੀਆਂ ਦਾਖਲ ਕੀਤੀਆਂ ਜਾ ਸਕਦੀਆਂ ਹਨ। ਸੂਤਰਾਂ ਨੇ ਦੱਸਿਆ ਕਿ ਬੀਅਰ ਸਟੋਰ ਨੂੰ ਅਣਦੱਸੀ ਰਕਮ ਅਦਾ ਕੀਤੀ ਗਈ ਹੈ ਜਿਸ ਰਾਹੀਂ ਨਵੀਂ ਨੀਤੀ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਦਸੰਬਰ 2023 ਵਿਚ ਪ੍ਰੀਮੀਅਰ ਡਗ ਫੋਰਡ ਨੇ ਵੱਡਾ ਐਲਾਨ ਕਰਦਿਆਂ ਕਿਹਾ ਸੀ ਕਿ ਸੂਬੇ ਵਿਚ 8,500 ਨਵੇਂ ਸਟੋਰਾਂ ਨੂੰ ਐਲਕੌਹਲ ਵੇਚਣ ਦੀ ਇਜਾਜ਼ਤ ਦਿਤੀ ਜਾਵੇਗੀ ਪਰ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਹੋਵੇਗੀ।

Next Story
ਤਾਜ਼ਾ ਖਬਰਾਂ
Share it