‘ਵੈਲਕਮ-3’ ਵਿੱਚ ਹੋਵੇਗੀ ਮੀਕਾ ਸਿੰਘ ਤੇ ਦਲੇਰ ਮਹਿੰਦੀ ਦੀ ਐਂਟਰੀ
ਮੁੰਬਈ, 1 ਅਗਸਤ (ਸ਼ੇਖਰ ਰਾਏ) : ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਅਗਲੀ ਫਿਲਮ ‘ਵੈਲਕਮ 3’ ਨੂੰ ਲੈ ਕੇ ਬਹੁਤ ਹੀ ਦਿਲਚਸਪ ਅੱਪਡੇਟਸ ਸਾਹਮਣੇ ਆ ਰਹੇ ਹਨ। ਜਿਥੇ ਬਿਤੇ ਦਿਨੀ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਫਿਲਮ ਵਿੱਚ ਸੰਜੇ ਦੱਤ ਅਤੇ ਅਰਸ਼ਦ ਵਾਰਸੀ ਦੀ ਐਂਟਰੀ ਹੋਣ ਜਾ ਰਹੀ ਹੈ ਉਥੇ ਹੀ ਹੁਣ ਇਹ ਜਾਣਕਾਰੀ ਸਾਹਮਣੇ ਆਈ […]
By : Editor (BS)
ਮੁੰਬਈ, 1 ਅਗਸਤ (ਸ਼ੇਖਰ ਰਾਏ) : ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਅਗਲੀ ਫਿਲਮ ‘ਵੈਲਕਮ 3’ ਨੂੰ ਲੈ ਕੇ ਬਹੁਤ ਹੀ ਦਿਲਚਸਪ ਅੱਪਡੇਟਸ ਸਾਹਮਣੇ ਆ ਰਹੇ ਹਨ। ਜਿਥੇ ਬਿਤੇ ਦਿਨੀ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਫਿਲਮ ਵਿੱਚ ਸੰਜੇ ਦੱਤ ਅਤੇ ਅਰਸ਼ਦ ਵਾਰਸੀ ਦੀ ਐਂਟਰੀ ਹੋਣ ਜਾ ਰਹੀ ਹੈ ਉਥੇ ਹੀ ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਫਿਲਮ ਵਿੱਚ ਤੁਹਾਨੂੰ ਮਸ਼ਹੂਰ ਗਾਇਕ ਮੀਕਾ ਸਿੰਘ ਅਤੇ ਦਲੇਰ ਮਹਿੰਦੀ ਦੀ ਜੋੜੀ ਵੀ ਦਿਖਾਈ ਦਵੇਗੀ। ਜੀ ਹਾਂ ਉਹ ਗਾਉਂਦੇ ਹੋਏ ਨਹੀਂ ਸਗੋਂ ਐਕਟਿੰਗ ਕਰਦੇ ਹੋਏ।
ਵੈਕਲਕਮ ਫਰੈਂਚਾਇਜ਼ੀ ਦੀ ਤੀਜੀ ਫਿਲਮ ‘ਵੈਲਕਮ 3’ ਦੀਆਂ ਤਿਆਰੀ ਸ਼ੁਰੂ ਹੋ ਚੁੱਕੀਆਂ ਹਨ। ਆਏ ਦਿਨ ਫਿਲਮ ਨੂੰ ਲੈ ਕੇ ਅਤੇ ਫਿਲਮ ਦੀ ਸਟਾਰਕਾਸਟ ਨੂੰ ਲੈ ਕੇ ਨਵੇਂ ਅੱਪਡੇਟਸ ਸਾਹਮਣੇ ਆ ਰਹੇ ਹਨ। ਜਿਥੇ ਹੁਣ ਤੱਕ ਇਹ ਕਲੀਅਰ ਹੋ ਚੁੱਕਾ ਸੀ ਕਿ ’ਵੈਲਕਮ 3’ ਵਿੱਚ ਅਕਸ਼ੈ ਕੁਮਾਰ, ਪਰੇਸ਼ ਰਾਵਲ, ਸੰਜੇ ਦੱਤ, ਅਰਸ਼ਦ ਵਾਰਸੀ ਫਿਲਮ ਦਾ ਹਿੱਸਾ ਹੋਣਗੇ ਉਥੇ ਹੀ ਹੁਣ ਨਵੀਂ ਅੱਪਡੇਟ ਸਾਹਮਣੇ ਆਈ ਹੈ ਜੋ ਕਿ ਕਾਫੀ ਦਿਲਚਸਪ ਹੈ। ’ਵੈਲਕਮ 3’ ਵਿੱਚ ਤੁਹਾਨੂੰ ਗਾਇਕ ਮੀਕਾ ਸਿੰਘ ਅਤੇ ਦਲੇਰ ਮਹਿੰਦੀ ਵੀ ਦਿਖਾਈ ਦੇਣ ਵਾਲੇ ਹਨ। ਜੀ ਹਾਂ ਕੁੱਝ ਮੀਡੀਆ ਰਿਪੋਰਟਸ ਵਿੱਚ ਇਸ ਗੱਲ ਦੀ ਜਾਣਕਾਰੀ ਦਿੱੱਤੀ ਗਈ ਹੈ ਕਿ ਦਲੇਰ ਮਹਿੰਦੀ ਅਤੇ ਮੀਕਾ ਸਿੰਘ ਵੀ ਇਸ ਮਸ਼ਹੂਰ ਫਰੈਂਚਾਇਜ਼ੀ ਦੀ ਤੀਜੀ ਕਿਸ਼ਤ ਦਾ ਹਿੱਸਾ ਹੋਣਗੇ। ਦਿਲਚਸਪ ਗੱਲ ਇਹ ਹੈ ਕਿ ਦੋਵੇਂ ਆਪਣੀ ਅਦਾਕਾਰੀ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤਦੇ ਨਜ਼ਰ ਆਉਣਗੇ।