Begin typing your search above and press return to search.

ਵਾਲੀਆ ਟਰਾਂਸਪੋਰਟ ਦੇ ਮਾਲਕ ਸਵਰਨ ਸਿੰਘ ਕੈਨੇਡਾ ‘ਚ ਸਦੀਵੀ ਵਿਛੋੜਾ ਦੇ ਗਏ

ਬਰੈਂਪਟਨ ‘ਚ ਸਸਕਾਰ ਤੇ ਭੋਗ 6 ਦਸੰਬਰ ਨੂੰਬਰੈਂਪਟਨ 4 ਦਸੰਬਰ (ਹਮਦਰਦ ਬਿਊਰੋ):-ਪੰਜਾਬ ਦੇ ਮੰਨੇ ਪ੍ਰਮੰਨੇ ਟਰਾਂਸਪੋਰਟ ਸ੍ਰ: ਸਵਰਨ ਸਿੰਘ ਵਾਲੀਆ ਫਗਵਾੜੇ ਵਾਲੇ 2 ਦਸੰਬਰ 2023 ਸ਼ਨਿੱਚਰਵਾਰ ਨੂੰ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਖੇ ਵਾਹਿਗੁਰੂ ਵਲੋਂ ਬਖਸ਼ੀ 93 ਸਾਲ ਦੀ ਉਮਰ ਭੋਗ ਕੇ ਸਦੀਵੀ ਵਿਛੋੜਾ ਦੇ ਗਏ।ਪਾਕਿਸਤਾਨ ‘ਚ ਗੀਗੇਵਾਲੀ ਨੇੜੇ ਸਿਆਲਕੋਟ ‘ਚ 4 ਜੂਨ 1930 ਨੂੰ ਜਨਮੇਂ […]

ਵਾਲੀਆ ਟਰਾਂਸਪੋਰਟ ਦੇ ਮਾਲਕ ਸਵਰਨ ਸਿੰਘ ਕੈਨੇਡਾ ‘ਚ ਸਦੀਵੀ ਵਿਛੋੜਾ ਦੇ ਗਏ
X

Hamdard Tv AdminBy : Hamdard Tv Admin

  |  4 Dec 2023 6:54 PM IST

  • whatsapp
  • Telegram

ਬਰੈਂਪਟਨ ‘ਚ ਸਸਕਾਰ ਤੇ ਭੋਗ 6 ਦਸੰਬਰ ਨੂੰ
ਬਰੈਂਪਟਨ 4 ਦਸੰਬਰ (ਹਮਦਰਦ ਬਿਊਰੋ):-ਪੰਜਾਬ ਦੇ ਮੰਨੇ ਪ੍ਰਮੰਨੇ ਟਰਾਂਸਪੋਰਟ ਸ੍ਰ: ਸਵਰਨ ਸਿੰਘ ਵਾਲੀਆ ਫਗਵਾੜੇ ਵਾਲੇ 2 ਦਸੰਬਰ 2023 ਸ਼ਨਿੱਚਰਵਾਰ ਨੂੰ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਖੇ ਵਾਹਿਗੁਰੂ ਵਲੋਂ ਬਖਸ਼ੀ 93 ਸਾਲ ਦੀ ਉਮਰ ਭੋਗ ਕੇ ਸਦੀਵੀ ਵਿਛੋੜਾ ਦੇ ਗਏ।ਪਾਕਿਸਤਾਨ ‘ਚ ਗੀਗੇਵਾਲੀ ਨੇੜੇ ਸਿਆਲਕੋਟ ‘ਚ 4 ਜੂਨ 1930 ਨੂੰ ਜਨਮੇਂ ਸ੍ਰ: ਸਵਰਨ ਸਿੰਘ 15 ਸਾਲ ਦੀ ਉਮਰ ਵਿਚ ਫਗਵਾੜੇ ਆ ਕੇ ਵੱਸ ਗਏ ਸਨ ਜਿਥੇ ਉਨ੍ਹਾਂ ਨੇ ਵਾਲੀਆ ਟਰਾਂਸਪੋਰਟ ਬਣਾਈ ਤੇ ਉਨ੍ਹਾਂ ਦੀਆਂ ਬੱਸਾਂ ਪੰਜਾਬ ਦੇ ਲੰਮੇ ਰੂਟਾਂ ਤੇ ਚੱਲਦੀਆਂ ਸਨ।ਸਵਰਗਵਾਸੀ ਵਾਲੀਆ ਦੇ ਪੰਜ ਭੂਤਕ ਸਰੀਰ ਦਾ ਸਸਕਾਰ 6 ਦਸੰਬਰ 2023 ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਬਰੈਂਪਟਨ ਕ੍ਰੀਮੈਟੋਰੀਅਮ ਤੇ ਵਿਜ਼ੀਟੇਸ਼ਨ ਸੈਂਟਰ 30 ਬਰੈਂਮਵਿਨ ਕੋਰਟ ਵਿਖੇ ਕੀਤਾ ਜਾਵੇਗਾ। ਇਸ ਉਪਰੰਤ ਅੰਤਿਮ ਅਰਦਾਸ ਤੇ ਭੋਗ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰੂ ਘਰ ਵਿਖੇ 2 ਵਜੇ ਤੋਂ 4 ਵਜੇ ਤੱਕ ਪਾਇਆ ਜਾਵੇਗਾ। ਸਵਰਗਵਾਸੀ ਵਾਲੀਆ ਆਪਣਾ ਹਰਿਆ ਭਰਿਆ ਪਰਿਵਾਰ ਜਿਸ ਵਿਚ ਧਰਮ ਪਤਨੀ ਸੁਰਿੰਦਰ ਕੌਰ ਤੋਂ ਇਲਾਵਾ 5 ਪੁੱਤਰ ਨੀਟਾ ਵਾਲੀਆ, ਰਿਕ (ਕਾਲਾ) ਵਾਲੀਆ, ਬਿੱਟੂ ਵਾਲੀਆ, ਇੰਦਰਜੀਤ ਵਾਲੀਆ, ਪੰਮੀ ਵਾਲੀਆ ਦੇ 17 ਬੱਚਿਆਂ ਦਾ ਪਰਿਵਾਰ ਛੱਡ ਗਏ ਹਨ।
ਸਵਰਗਵਾਸੀ ਸਵਰਨ ਸਿੰਘ ਵਾਲੀਆ ਨੇ ਫਗਵਾੜੇ ਵਿਚ ਰਹਿ ਕੇ ਦਿਨ ਰਾਤ ਸਖਤ ਮਿਹਨਤ ਕਰਕੇ ਵਾਲੀਆ ਟਰਾਂਸਪੋਰਟ ਕਾਇਮ ਕੀਤੀ। ਬਿਨਾਂ ਸਕੂਲੀ ਪੜ੍ਹਾਈ ਤੋਂ ਉਨ੍ਹਾਂ ਨੇ ਆਪਣੇ ਪੰਜ ਪੁੱਤਰਾਂ ਤੇ ਦੋ ਬੇਟੀਆਂ ਨੂੰ ਪੜ੍ਹਾ ਲਿਖਾ ਕੇ ਵਧੀਆ ਜੀਵਨ ਜਿਊਣ ਦੇ ਯੋਗ ਬਣਾਇਆ ਤੇ ਅੱਜ ਸਾਰੇ ਕੈਨੇਡਾ ਵਿਚ ਵੱਡੇ-ਵੱਡੇ ਕਾਰੋਬਾਰ ਚਲਾ ਰਹੇ ਹਨ। ਸਵਰਨ ਸਿੰਘ ਵਾਲੀਆ ਦੇ 6 ਭਰਾ ਹੋਰ ਸਨ ਤੇ ਜਿਨ੍ਹਾਂ ਵਿਚੋਂ ਇਕ ਪਾਕਿਸਤਾਨ ਵਿਚ ਰਹਿ ਗਿਆ ਸੀ ਤੇ ਉਸ ਦਾ ਪਤਾ ਹੀ ਨਹੀਂ ਚੱਲਿਆ ਸੀ ਤੇ ਇਹ ਸਭ ਤੋਂ ਛੋਟੇ ਸਨ ਤੇ ਬਾਕੀ ਇਹਨਾਂ ਦੇ ਸਾਰੇ ਭਰਾ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਏਨੇ ਵੱਡੇ ਕਾਰੋਬਾਰੀ ਬਾਰੇ ਲੋਕ ਹੈਰਾਨ ਰਹਿ ਜਾਂਦੇ ਸਨ ਕਿ ਉਨ੍ਹਾਂ ਨੂੰ ਆਪਣੇ ਦਸਤਖਤ ਵੀ ਨਹੀਂ ਸੀ ਕਰ ਸਕਦੇ। 1984 ਵਿਚ ਉਹ ਆਪਣੀ ਬੇਟੀ ਦੀ ਸਪਾਂਸਰਸ਼ਿਪ ਤੇ ਆਪਣੇ ਪਰਿਵਾਰ ਸਮੇਤ ਕੈਨੇਡਾ ਆ ਗਏ ਤੇ ਜਿਥੇ ਆ ਕੇ ਉਨ੍ਹਾਂ ਦੇ ਪੁੱਤਾਂ ਧੀਆਂ ਨੇ ਆਪਣੇ ਪਾਪਾ ਜੀ ਦਾ ਨਾਂ ਹੋਰ ਵੀ ਚਮਕਾਇਆ। ਉਹ ਹਰ ਸਾਲ 6 ਮਹੀਨੇ ਇੰਡੀਆ ਲਗਾ ਕੇ ਆਉਂਦੇ ਪਰ ਹੁਣ 9 ਸਾਲ ਤੋਂ ਉਹ ਇੰਡੀਆ ਨਹੀਂ ਸੀ ਗਏ। ਉਨ੍ਹਾਂ ਦੀ ਜਿੰਦਗੀ ਦੇ ਅੰਤਿਮ ਪਲਾਂ ਮੌਕੇ ਉਨ੍ਹਾਂ ਦੀ ਧਰਮ ਪਤਨੀ, ਪੰਜ ਪੁੱਤਰ, ਦੋ ਧੀਆਂ ਤੋਂ ਇਲਾਵਾ 18 ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਤੋਂ ਇਲਾਵਾ 17 ਪੜਪੋਤਰੇ-ਪੜਪੋਤਰੀਆਂ ਉਨ੍ਹਾਂ ਦੇ ਕੋਲ ਸਨ ਤੇ ਇਕ ਪੁੱਤਰ ਰਿਕ ਵਾਲੀਆ ਜੋ ਕਿ ਆਪਣੇ ਦੋਸਤਾਂ ਨਾਲ ਬਾਹਰ ਗਿਆ ਹੋਇਆ ਸੀ ਤੇ ਉਸ ਦੀ ਟਰਾਂਟੋ ਹਵਾਈ ਅੱਡੇ ਤੇ 8 ਵਜੇ ਫਲਾਇਟ ਪਹੁੰਚੀ ਅਤੇ ਉਹ ਜਿਉਂ ਹੀ 8:30 ਵਜੇ ਦੇ ਕੁਰੀਬ ਘਰ ਪਹੁੰਚਿਆ ਤੇ ਉਸ ਨੇ ਆਪਣੇ ਪਾਪਾ ਜੀ ਦੀ ਛਾਤੀ ਤੇ ਹੱਥ ਰੱਖਿਆ ਹੀ ਸੀ ਕਿ ਉਨ੍ਹਾਂ ਨੇ ਅੰਤਿਮ ਸੁਆਸ ਲੈ ਲਏ। ਵਾਲੀਆ ਪਰਿਵਾਰ ਦੇ ਵੱਡੇ-ਵੱਡੇ ਕਾਰੋਬਾਰ ਅਤੇ ਪਰਿਵਾਰ ਵਲੋਂ ਆਪਸੀ ਏਕਤਾ ਤੇ ਵੱਡਿਆਂ ਵਲੋਂ ਮਿਲੇ ਅਸ਼ੀਰਵਾਦ ਦਾ ਹੀ ਨਤੀਜਾ ਹਨ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਨੀਟਾ ਵਾਲੀਆ ਨੂੰ 416-825-1671 ਤੇ ਫੋਨ ਕੀਤਾ ਜਾ ਸਕਦਾ ਹੈ।

Next Story
ਤਾਜ਼ਾ ਖਬਰਾਂ
Share it