Begin typing your search above and press return to search.

ਲੈਂਬਰਗਿਨੀ ਅਤੇ ਬੀ.ਐਮ.ਡਬਲਿਊ. ਖੋਹਣ ਦੇ ਮਾਮਲੇ ’ਚ ਪੰਜਾਬੀ ਸਣੇ 3 ਕਾਬੂ

ਟੋਰਾਂਟੋ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੀਆਂ ਸੜਕਾਂ ਤੋਂ ਮਹਿੰਗੀਆਂ ਗੱਡੀਆਂ ਲੁੱਟਣ ਵਾਲੇ ਤਿੰਨ ਸ਼ੱਕੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਵਿਚੋਂ ਇਕ ਦੀ ਸ਼ਨਾਖਤ ਮਿਸੀਸਾਗਾ ਦੇ ਮਹਿਕਾਸ਼ ਸੋਹਲ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਸ਼ੱਕੀਆਂ ਕੋਲੋਂ 2024 ਮਾਡਲ ਬੀ.ਐਮ.ਡਬਲਿਊ. ਅਤੇ 2021 ਮਾਡਲ ਲੈਂਬਰਗਿਨੀ ਗੱਡੀਆਂ ਬਰਾਮਦ ਹੋਈਆਂ ਜਿਨ੍ਹਾਂ […]

ਲੈਂਬਰਗਿਨੀ ਅਤੇ ਬੀ.ਐਮ.ਡਬਲਿਊ. ਖੋਹਣ ਦੇ ਮਾਮਲੇ ’ਚ ਪੰਜਾਬੀ ਸਣੇ 3 ਕਾਬੂ
X

Editor EditorBy : Editor Editor

  |  17 April 2024 11:07 AM IST

  • whatsapp
  • Telegram

ਟੋਰਾਂਟੋ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੀਆਂ ਸੜਕਾਂ ਤੋਂ ਮਹਿੰਗੀਆਂ ਗੱਡੀਆਂ ਲੁੱਟਣ ਵਾਲੇ ਤਿੰਨ ਸ਼ੱਕੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਵਿਚੋਂ ਇਕ ਦੀ ਸ਼ਨਾਖਤ ਮਿਸੀਸਾਗਾ ਦੇ ਮਹਿਕਾਸ਼ ਸੋਹਲ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਸ਼ੱਕੀਆਂ ਕੋਲੋਂ 2024 ਮਾਡਲ ਬੀ.ਐਮ.ਡਬਲਿਊ. ਅਤੇ 2021 ਮਾਡਲ ਲੈਂਬਰਗਿਨੀ ਗੱਡੀਆਂ ਬਰਾਮਦ ਹੋਈਆਂ ਜਿਨ੍ਹਾਂ ਦੀ ਕੀਮਤ ਤਕਰੀਬਨ 6 ਲੱਖ ਡਾਲਰ ਬਣਦੀ ਹੈ। ਪੁਲਿਸ ਨੇ ਦੱਸਿਆ ਕਿ 6 ਅਪ੍ਰੈਲ ਨੂੰ ਦਿਨ ਦਿਹਾੜੇ ਐਲਜ਼ਮੇਅਰ ਰੋਡ ਅਤੇ ਕੈਨੇਡੀ ਰੋਡ ਇਲਾਕੇ ਵਿਚ ਬੀ.ਐਮ.ਡਬਲਿਊ ਕਾਰ ਲੁੱਟੀ ਗਈ। ਗੱਡੀ ਇਕ ਪਾਰਕਿੰਗ ਵਿਚ ਖੜ੍ਹੀ ਸੀ ਜਦੋਂ ਕਾਲੇ ਕੱਪੜਿਆਂ ਵਾਲੇ ਨਕਾਬਪੋਸ਼ ਆਏ ਅਤੇ ਗੱਡੀ ਦੇ ਮਾਲਕ ਨੂੰ ਘੇਰ ਲਿਆ। ਸ਼ੱਕੀਆਂ ਨੇ ਪਸਤੌਲ ਦੀ ਨੋਕ ’ਤੇ ਉਸ ਤੋਂ ਚਾਬੀਆਂ ਖੋਹ ਲਈਆਂ ਅਤੇ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ।

ਟੋਰਾਂਟੋ ਪੁਲਿਸ ਨੇ ਬਰਾਮਦ ਕੀਤੀਆਂ 6 ਲੱਖ ਡਾਲਰ ਦੀਆਂ ਗੱਡੀਆਂ

ਇਸ ਮਗਰੋਂ 11 ਅਪ੍ਰੈਲ ਨੂੰ ਫਿਰ ਇਕ ਵਾਰਦਾਤ ਸਾਹਮਣੇ ਆਈ ਜਦੋਂ ਚਾਰ ਸ਼ੱਕੀਆਂਨੇ ਇਕ ਗੈਸ ਸਟੇਸ਼ਨ ’ਤੇ ਚਿੱਟੇ ਰੰਗ ਦੀ ਲੈਂਬਰਗਿਨੀ ਦੇ ਮਾਲਕ ਨੂੰ ਘੇਰ ਲਿਆ। ਯੌਂਗ ਸਟ੍ਰੀਟ ਅਤੇ ਸ਼ੈਪਰਡ ਐਵੇਨਿਊ ਇਲਾਕੇ ਵਿਚ ਹੋਈ ਵਾਰਦਾਤ ਦੌਰਾਨ ਗੱਡੀ ਦੇ ਮਾਲਕ ਦੀ ਕੁੱਟਮਾਰ ਵੀ ਕੀਤੀ ਗਈ ਅਤੇ ਬਾਅਦ ਵਿਚ ਸ਼ੱਕੀ ਗੱਡੀ ਲੈ ਕੇ ਫਰਾਰ ਹੋ ਗਏ। ਦੋਹਾਂ ਮਾਮਲਿਆਂ ਦੀ ਪੜਤਾਲ ਕਰ ਰਹੇ ਪੁਲਿਸ ਅਫਸਰਾਂ ਨੂੰ ਇਕ ਪਾਰਕਿੰਗ ਲੌਟ ਵਿਚ ਉਹੀ ਬੀ.ਐਮ.ਡਬਲਿਊ ਨਜ਼ਰ ਆਈ ਜੋ 6 ਅਪ੍ਰੈਲ ਨੂੰ ਖੋਹੀ ਗਈ ਸੀ। ਪੁਲਿਸ ਨੇ ਤੁਰਕ ਹਰਕਤ ਵਿਚ ਆਉਂਦਿਆਂ ਇਸ ਵਿਚ ਸਵਾਰ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਸੁਪਰਡੈਂਟ ਐਂਡੀ ਸਿੰਘ ਨੇ ਦੱਸਿਆ ਕਿ ਸ਼ੱਕੀਆਂ ਨੂੰ ਕਾਬੂ ਕਰਨ ਲਈ ਪੁਲਿਸ ਅਫਸਰਾਂ ਨੂੰ ਗੱਡੀ ਦਾ ਸ਼ੀਸ਼ਾ ਤੋੜ ਕੇ ਟੇਜ਼ਰ ਦੀ ਵਰਤੋਂ ਕਰਨੀ ਪਈ। ਸ਼ੱਕੀਆਂ ਕੋਲੋਂ ਤਿੰਨ ਹਥਿਆਰ ਅਤੇ 18 ਹਜ਼ਾਰ ਡਾਲਰ ਨਕਦ ਬਰਾਮਦ ਕੀਤੇ ਗਏ। 21 ਸਾਲ ਦੇ ਮਹਿਕਾਸ਼ ਸੋਹਲ ਤੋਂ ਇਲਾਵਾ ਓਕਵਿਲ ਦੇ 19 ਸਾਲਾ ਡੈਕਨ ਗਰੀਨ ਅਤੇ ਓਸ਼ਾਵਾ ਦੇ 17 ਸਾਲਾ ਅੱਲ੍ਹੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ।

Next Story
ਤਾਜ਼ਾ ਖਬਰਾਂ
Share it