ਰਾਘਵ ਚੱਢਾ ਤੇ ਪ੍ਰਨਿਤੀ ਚੋਪੜਾ ਨੇ ਦਰਬਾਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ,1 ਜੁਲਾਈ, ਹ.ਬ. : ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਉਨ੍ਹਾਂ ਦੀ ਮੰਗੇਤਰ ਬਾਲੀਵੁੱਡ ਅਦਾਕਾਰਾ ਪ੍ਰਨਿਤੀ ਚੋਪੜਾ ਨੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਦੱਸ ਦੇਈਏ ਕਿ ਪ੍ਰਨਿਤੀ ਚੋਪੜਾ ਨੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਮੰਗਣੀ ਕੀਤੀ ਸੀ। ਦੋਵੇਂ ਜਲਦੀ […]

By : Editor (BS)
ਅੰਮ੍ਰਿਤਸਰ,1 ਜੁਲਾਈ, ਹ.ਬ. : ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਉਨ੍ਹਾਂ ਦੀ ਮੰਗੇਤਰ ਬਾਲੀਵੁੱਡ ਅਦਾਕਾਰਾ ਪ੍ਰਨਿਤੀ ਚੋਪੜਾ ਨੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਦੱਸ ਦੇਈਏ ਕਿ ਪ੍ਰਨਿਤੀ ਚੋਪੜਾ ਨੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਮੰਗਣੀ ਕੀਤੀ ਸੀ। ਦੋਵੇਂ ਜਲਦੀ ਹੀ ਵਿਆਹ ਵੀ ਕਰਨ ਜਾ ਰਹੇ ਹਨ। ਅਦਾਕਾਰਾ ਪ੍ਰਨਿਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੂੰ ਸ਼ੁੱਕਰਵਾਰ ਰਾਤ ਅੰਮ੍ਰਿਤਸਰ ਏਅਰਪੋਰਟ ’ਤੇ ਇਕੱਠੇ ਦੇਖਿਆ ਗਿਆ। ਪ੍ਰਨਿਤੀ ਨੇ ਬੇਜ ਰੰਗ ਦਾ ਕੁੜਤਾ ਪਾਇਆ ਸੀ ਜਦੋਂਕਿ ਰਾਘਵ ਨੇ ਨਹਿਰੂ ਕੋਟ ਵਾਲਾ ਕੁੜਤਾ ਪਜਾਮਾ ਪਾਇਆ ਸੀ ਪ੍ਰਨਿਤੀ ਪਿਛਲੇ ਕਈ ਮਹੀਨਿਆਂ ਤੋਂ ‘ਆਪ’ ਨੇਤਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ’ਚ ਹੈ। ਇਨ੍ਹਾਂ ਦੋਵਾਂ ਦੀ ਮੰਗਣੀ ਬੀਤੀ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ ਵਿਚ ਹੋਈ ਸੀ। ਮੰਗਣੀ ਵਿਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪੁੱਜੇ ਸੀ। ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪੁੱਜਣ ’ਤੇ ਕਾਫੀ ਵਿਵਾਦ ਵੀ ਹੋਇਆ ਸੀ। ਅਕਸਰ ਦੋਵੇਂ ਹੀ ਮੰਗਣੀ ਤੋਂ ਬਾਅਦ ਇੱਕ ਦੂਜੇ ਦੇ ਨਾਲ ਘੁੰਮਦੇ ਦਿਖ ਜਾਂਦੇ ਹਨ। ਬੀਤੇ ਦਿਨੀਂ ਦੋਵੇਂ ਰਾਜਸਥਾਨ ਦੇ ਉਦੇਪੁਰ ਵਿਚ ਸਪੌਟ ਹੋਏ ਸੀ। ਕਿਹਾ ਜਾ ਰਿਹਾ ਕਿ ਦੋਵੇਂ ਅਪਣੇ ਵਿਆਹ ਦੇ ਲਈ ਵੈਨਿਊ ਸਿਲੈਕਟ ਕਰਨ ਪੁੱਜੇ ਸੀ।


