ਰਾਖੀ ਸਾਵੰਤ ਮਾਮਲੇ ਵਿਚ ਮੀਕਾ ਸਿੰਘ ਖ਼ਿਲਾਫ਼ ਹਾਈ ਕੋਰਟ ਵਲੋਂ ਕੇਸ ਖਾਰਜ
ਮੁੰਬਈ,16 ਜੂਨ, ਹ.ਬ. : ਬਾਂਬੇ ਹਾਈ ਕੋਰਟ ਨੇ ਅਦਾਕਾਰਾ ਰਾਖੀ ਸਾਵੰਤ ਦੇ ਜਬਰੀ ਚੁੰਬਨ ਦੇ ਮਾਮਲੇ ’ਚ ਗਾਇਕ ਮੀਕਾ ਸਿੰਘ ਖ਼ਿਲਾਫ਼ 2006 ’ਚ ਦਰਜ ਕੀਤਾ ਗਿਆ ਕੇਸ ਖਾਰਜ ਕਰ ਦਿੱਤਾ ਹੈ। ਜਸਟਿਸ ਏਐਸ ਗਡਕਰੀ ਤੇ ਜਸਟਿਸ ਐਸਜੀ ਡਿਗੇ ਦੇ ਬੈਂਚ ਨੇ ਸਾਵੰਤ ਦੇ ਇਕ ਹਲਫ਼ਨਾਮੇ ਦਾ ਨੋਟਿਸ ਲੈਂਦਿਆਂ ਇਸ ਮਾਮਲੇ ’ਚ ਕੇਸ ਤੇ ਚਾਰਜਸ਼ੀਟ ਖਾਰਜ […]
By : Editor (BS)
ਮੁੰਬਈ,16 ਜੂਨ, ਹ.ਬ. : ਬਾਂਬੇ ਹਾਈ ਕੋਰਟ ਨੇ ਅਦਾਕਾਰਾ ਰਾਖੀ ਸਾਵੰਤ ਦੇ ਜਬਰੀ ਚੁੰਬਨ ਦੇ ਮਾਮਲੇ ’ਚ ਗਾਇਕ ਮੀਕਾ ਸਿੰਘ ਖ਼ਿਲਾਫ਼ 2006 ’ਚ ਦਰਜ ਕੀਤਾ ਗਿਆ ਕੇਸ ਖਾਰਜ ਕਰ ਦਿੱਤਾ ਹੈ। ਜਸਟਿਸ ਏਐਸ ਗਡਕਰੀ ਤੇ ਜਸਟਿਸ ਐਸਜੀ ਡਿਗੇ ਦੇ ਬੈਂਚ ਨੇ ਸਾਵੰਤ ਦੇ ਇਕ ਹਲਫ਼ਨਾਮੇ ਦਾ ਨੋਟਿਸ ਲੈਂਦਿਆਂ ਇਸ ਮਾਮਲੇ ’ਚ ਕੇਸ ਤੇ ਚਾਰਜਸ਼ੀਟ ਖਾਰਜ ਕਰ ਦਿੱਤੀ। ਸਾਵੰਤ ਨੇ ਇਸ ਹਲਫ਼ਨਾਮੇ ’ਚ ਕਿਹਾ ਸੀ ਕਿ ਉਨ੍ਹਾਂ ਨੇ ਅਤੇ ਮੀਕਾ ਨੇ ਸਦਭਾਵਨਾਪੂਰਨ ਤਰੀਕੇ ਨਾਲ ਇਸ ਮਸਲੇ ਦਾ ਹੱਲ ਕੱਢ ਲਿਆ ਹੈ। ਇਹ ਕੇਸ 11 ਜੂਨ, 2006 ਨੂੰ ਦਰਜ ਕੀਤਾ ਗਿਆ ਸੀ। ਮੀਕਾ ਨੇ ਇਸ ਸਾਲ ਅਪ੍ਰੈਲ ’ਚ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਕੇਸ ਤੇ ਚਾਰਜਸ਼ੀਟ ਖਾਰਜ ਕਰਨ ਦੀ ਅਪੀਲ ਕੀਤੀ ਸੀ। ਹਾਈ ਕੋਰਟ ਨੇ ਸਾਵੰਤ ਦੇ ਹਲਫ਼ਨਾਮੇ ’ਤੇ ਵਿਚਾਰ ਕੀਤਾ। ਇਸ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਅਤੇ ਮੀਕਾ ਨੇ ਆਪਣੇ ਮਤਭੇਦ ਸੁਲਝਾ ਲਏ ਹਨ। ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਸਮੁੱਚਾ ਵਿਵਾਦ ਉਨ੍ਹਾਂ ਦੀ ਗਲਤਫਹਿਮੀ ਕਾਰਨ ਪੈਦਾ ਹੋਇਆ ਸੀ। ਗੌਰਤਲਬ ਹੈ ਕਿ ਰਾਖੀ ਸਾਵੰਤ ਅਪਣੇ ਕੰਮ ਤੋਂ ਜ਼ਿਆਦਾ ਅਜੀਬੋ ਗਰੀਬ ਹਰਕਤਾਂ ਕਾਰਨ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਦਿਲ ਨਾਂ ਦੇ ਵਿਅਕਤੀ ਨਾਲ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਅਪਣੇ ਹੀ ਪਤੀ ’ਤੇ ਘਰੇਲੂ ਹਿੰਸਾ ਦਾ ਦੋਸ਼ ਲਗਾ ਕੇ ਉਨ੍ਹਾਂ ’ਤੇ ਕੇਸ ਦਰਜ ਕਰਵਾ ਕੇ ਉਨ੍ਹਾਂ ਜੇਲ੍ਹ ਭਿਜਵਾ ਦਿੱਤਾ ਸੀ।