ਰਸ਼ਮੀਕਾ ਮੰਦਾਨਾ ‘ਡੀਪ ਫੇਕ’ ਵੀਡੀਓ ਮਾਮਲਾ: ਪੁਲਿਸ ਨੂੰ ਮਿਲਿਆ ਵੱਡਾ ਸੁਰਾਗ, ਬਿਹਾਰ ਦੇ 19 ਸਾਲਾ ਨੌਜਵਾਨ ਤੋਂ ਪੁੱਛਗਿੱਛ
ਨਵੀਂ ਦਿੱਲੀ, 15 ਨਵੰਬਰ: ਸ਼ੇਖਰ ਰਾਏ- ਅਦਾਕਾਰਾ ਰਸ਼ਮੀਕਾ ਮੰਦਾਨਾ ਦੀ ’ਡੀਪ ਫੇਕ’ ਵੀਡੀਓ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੇ ਹੱਥ ਇਕ ਵੱਡੀ ਕਾਮਿਆਬੀ ਲੱਗੀ ਹੈ।ਦਿੱਲੀ ਪੁਲਿਸ ਨੇ ਬਿਹਾਰ ਦੇ ਇੱਕ 19 ਸਾਲਾ ਨੌਜਵਾਨ ਤੋਂ ਪੁੱਛਗਿੱਛ ਕੀਤੀ ਹੈ। ਪੁਲਿਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਸੀ […]
By : Editor Editor
ਨਵੀਂ ਦਿੱਲੀ, 15 ਨਵੰਬਰ: ਸ਼ੇਖਰ ਰਾਏ- ਅਦਾਕਾਰਾ ਰਸ਼ਮੀਕਾ ਮੰਦਾਨਾ ਦੀ ’ਡੀਪ ਫੇਕ’ ਵੀਡੀਓ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੇ ਹੱਥ ਇਕ ਵੱਡੀ ਕਾਮਿਆਬੀ ਲੱਗੀ ਹੈ।ਦਿੱਲੀ ਪੁਲਿਸ ਨੇ ਬਿਹਾਰ ਦੇ ਇੱਕ 19 ਸਾਲਾ ਨੌਜਵਾਨ ਤੋਂ ਪੁੱਛਗਿੱਛ ਕੀਤੀ ਹੈ। ਪੁਲਿਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਲੜਕੇ ਦੇ ਸੋਸ਼ਲ ਮੀਡੀਆ ਅਕਾਉਂਟ ਤੋਂ ਸਭ ਤੋਂ ਪਹਿਲਾਂ ਇਹ ਵੀਡੀਓ ਅਪਲੋਡ ਕੀਤੀ ਗਈ ਸੀ। ਇਸ ਪੁੱਛਗਿੱਛ ਵਿਚ ਕੀ ਕੁੱਝ ਖੁਲਾਸੇ ਹੋਏ ਨੇ ਅਤੇ ਹੁਣ ਯੂਟਿਊਬ ਵੀ ਇਸ ਉੱਪਰ ਕਿਹੜਾ ਵੱਡਾ ਐਕਸ਼ਨ ਲੈਣ ਜਾ ਰਿਹਾ ਹੈ ਉਸ ਬਾਰੇ ਆਓ ਤੁਹਾਨੂੰ ਵੀ ਦੱਸਦੇ ਹਾਂ।
ਐਕਟਰਸ ਰਸ਼ਮੀਕਾ ਮੰਦਾਨਾ ਦੀ ’ਡੀਪ ਫੇਕ’ ਵੀਡੀਓ ਦਾ ਮਾਮਲਾ ਦਿੱਲੀ ਪੁਲਿਸ ਵੱਲੋਂ ਗੰਭੀਰਤਾ ਨਾਲ ਲਿਆ ਗਿਆ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਨੂੰ ਜਾਂਚ ਲਈ ਨੋਟਿਸ ਭੇਜਿਆ ਗਿਆ ਹੈ ਕਿਉਂਕਿ ਵੀਡੀਓ ਪਹਿਲੀ ਵਾਰ ਉਸ ਦੇ ਖਾਤੇ ਤੋਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸ਼ੇਅਰ ਕੀਤੀ ਗਈ ਸੀ। ਭਾਰਤੀ ਦੰਡਾਵਲੀ ਦੀ ਧਾਰਾ 465 (ਜਾਅਲਸਾਜ਼ੀ ਲਈ ਸਜ਼ਾ) ਅਤੇ 469 (ਬਦਨਾਮ ਕਰਨ ਦੇ ਇਰਾਦੇ ਨਾਲ ਜਾਅਲਸਾਜ਼ੀ) ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ 66 ਸੀ ਅਤੇ 66 ਈ ਦੇ ਤਹਿਤ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ’ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪ੍ਰੇਸ਼ਨ ਯੂਨਿਟ’ ਨੇ ਐਫ.ਆਈ.ਆਰ. 10 ਨਵੰਬਰ ਨੂੰ ਦਰਜ ਕੀਤਾ ਗਿਆ ਸੀ।
ਦਿੱਲੀ ਪੁਲਸ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਫਿਲਹਾਲ ਇਸ ਸਬੰਧ ’ਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ, ’’ਹਾਲਾਂਕਿ ਉਸ ਨੇ ਕਿਹਾ ਹੈ ਕਿ ਉਸ ਨੇ ਇਕ ਇੰਸਟਾਗ੍ਰਾਮ ਅਕਾਊਂਟ ਤੋਂ ਵੀਡੀਓ ’ਡਾਊਨਲੋਡ’ ਕੀਤੀ ਹੈ, ਪਰ ਅਸੀਂ ਉਸ ਤੋਂ ਪੁੱਛਗਿੱਛ ਕਰ ਰਹੇ ਹਾਂ।’’
ਪਰ ਹੁਣ ਕੁਝ ਰਿਪੋਰਟਸ ਵਿਚ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਬਿਹਾਰ ਦੇ ਰਹਿਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਆਈਐਫਐਸਓ ਯੂਨਿਟ ਵੱਲੋਂ ਉਸ ਨੂੰ ਸੀਬੀਆਈ ਦੇ ਸਾਹਮਣੇ ਪੇਸ਼ ਹੋਣ ਅਤੇ ਆਪਣਾ ਮੋਬਾਈਲ ਫ਼ੋਨ ਲਿਆਉਣ ਲਈ ਕਿਹਾ ਗਿਆ ਸੀ ਜਿਸਦਾ ਉਸ ਨੇ ਦਾਅਵਾ ਕੀਤਾ ਸੀ ਕਿ ਵੀਡੀਓ ਅਪਲੋਡ ਕਰਨ ਲਈ ਵਰਤਿਆ ਗਿਆ ਸੀ।
ਐਫਆਈਆਰ ਦਰਜ ਕੀਤੇ ਜਾਣ ਤੋਂ ਤੁਰੰਤ ਬਾਅਦ, ਆਈਐਫਐਸਓ ਸ਼ਾਖਾ ਨੇ ਮੁਲਜ਼ਮ ਦੀ ਪਛਾਣ ਕਰਨ ਲਈ ਯੂਆਰਐਲ ਅਤੇ ਹੋਰ ਵੇਰਵੇ ਪ੍ਰਾਪਤ ਕਰਨ ਲਈ ਮੇਟਾ ਨੂੰ ਲਿਖਿਆ ਸੀ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਆਰੋਪੀ ਨੇ ਮੁੱਢਲੀ ਜਾਂਚ ਦੌਰਾਨ ਪੁਲੀਸ ਨੂੰ ਦੱਸਿਆ ਕਿ ਉਸ ਨੇ ਇਹ ਵੀਡੀਓ ਆਪਣਾ ਸ਼ੌਕ ਪੂਰਾ ਕਰਨ ਲਈ ਬਣਾਈ ਸੀ।ਆਰੋਪੀ ਨੇ ਦੱਸਿਆ ਕਿ ਉਸ ਨੇ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਦਾ ਡੀਪਫੇਕ ਵੀਡੀਓ ਬਣਾਇਆ ਸੀ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਰਸ਼ਮੀਕਾ ਮੰਦਾਨਾ ਦਾ ਇੱਕ ਡੀਪਫੇਕ ਵੀਡੀਓ ਬਣਾਇਆ ਗਿਆ ਹੈ।ਉਸ ਵੀਡੀਓ ਵਿੱਚ ਜ਼ਾਰਾ ਪਟੇਲ ਨਾਮ ਦੀ ਇੱਕ ਲੜਕੀ ਹੈ ਜੋ ਇੰਗਲੈਂਡ ਵਿੱਚ ਰਹਿੰਦੀ ਹੈ।
ਰਸ਼ਮੀਕਾ ਮੰਦਾਨਾ ਦੇ ਡੀਪਫੇਕ ਵੀਡੀਓ ਨੂੰ ਲੈ ਕੇ ਬਾਲੀਵੁੱਡ ਤੋਂ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਆਈ ਹੈ ਅਤੇ ਇਸ ਤੋਂ ਬਾਅਦ ਸਰਕਾਰ ਨੇ ਇਸ ਮਾਮਲੇ ’ਚ ਕੀਤੀ ਕਾਰਵਾਈ ਦਾ ਅਸਰ ਦੇਖਣ ਨੂੰ ਮਿਲਣ ਲੱਗਾ ਹੈ। ਮੇਟਾ ਤੋਂ ਬਾਅਦ ਹੁਣ ਯੂਟਿਊਬ ਨੇ ਵੀ ਇਸ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਯੂਟਿਊਬ ਨੇ ਸਾਰੇ ਵੀਡੀਓ ਨਿਰਮਾਤਾਵਾਂ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੂੰ ਸੰਪਾਦਿਤ ਵੀਡੀਓ ਅਤੇ ਬਣਾਈ ਗਈ ਹੋਰ ਕਿਸਮ ਦੀ ਸਮੱਗਰੀ ਬਾਰੇ ਜਾਣਕਾਰੀ ਦੇਣੀ ਹੋਵੇਗੀ। ਇਸ ਵਿੱਚ ਏਆਈ ਟੂਲਸ ਦੀ ਵਰਤੋਂ ਕਰਕੇ ਬਣਾਈ ਗਈ ਸਮੱਗਰੀ ਵੀ ਸ਼ਾਮਲ ਹੈ।