ਯੂ.ਕੇ. ਵੱਲੋਂ ਗੈਰਕਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਵੱਡਾ ਐਲਾਨ
ਲੰਡਨ, 8 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਯੂ.ਕੇ. ਸਰਕਾਰ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮੁਲਕ ਵਿਚੋਂ ਕੱਢਣ ਲਈ ਇਕ ਵੱਡਾ ਐਲਾਨ ਕੀਤਾ ਹੈ। ਜੀ ਹਾਂ, ਨਾਜਾਇਜ਼ ਤਰੀਕੇ ਨਾਲ ਯੂ.ਕੇ. ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਕੰਮ ਦੇਣ ਵਾਲਿਆਂ ਜਾਂ ਕਿਰਾਏ ’ਤੇ ਕਮਰਾ ਦੇਣ ਵਾਲਿਆਂ ਨੂੰ ਜੁਰਮਾਨੇ ਦੀ ਰਕਮ ਤਿੰਨ ਗੁਣਾ ਵਧਾ ਦਿਤੀ ਗਈ ਹੈ। ਪਹਿਲੀ ਵਾਰ ਗੈਰਕਾਨੂੰਨੀ ਪ੍ਰਵਾਸੀ […]
By : Editor (BS)
ਲੰਡਨ, 8 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਯੂ.ਕੇ. ਸਰਕਾਰ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮੁਲਕ ਵਿਚੋਂ ਕੱਢਣ ਲਈ ਇਕ ਵੱਡਾ ਐਲਾਨ ਕੀਤਾ ਹੈ। ਜੀ ਹਾਂ, ਨਾਜਾਇਜ਼ ਤਰੀਕੇ ਨਾਲ ਯੂ.ਕੇ. ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਕੰਮ ਦੇਣ ਵਾਲਿਆਂ ਜਾਂ ਕਿਰਾਏ ’ਤੇ ਕਮਰਾ ਦੇਣ ਵਾਲਿਆਂ ਨੂੰ ਜੁਰਮਾਨੇ ਦੀ ਰਕਮ ਤਿੰਨ ਗੁਣਾ ਵਧਾ ਦਿਤੀ ਗਈ ਹੈ। ਪਹਿਲੀ ਵਾਰ ਗੈਰਕਾਨੂੰਨੀ ਪ੍ਰਵਾਸੀ ਨੂੰ ਕੰਮ ’ਤੇ ਰੱਖਣ ਵਾਲੇ ਕਾਰੋਬਾਰੀ ਨੂੰ 45 ਹਜ਼ਾਰ ਪਾਊਂਡ ਜੁਰਮਾਨਾ ਕੀਤਾ ਜਾਵੇਗਾ ਜਦਕਿ ਵਾਰ-ਵਾਰ ਉਲੰਘਣਾ ਕਰਨ ’ਤੇ ਜੁਰਮਾਨੇ ਦੀ ਰਕਮ 60 ਹਜ਼ਾਰ ਡਾਲਰ ਤੱਕ ਜਾ ਸਕਦੀ ਹੈ। ਕਿਰਾਏ ’ਤੇ ਕਮਰਾ ਦੇਣ ਵਾਲਿਆਂ ਨੂੰ ਇਕ ਹਜ਼ਾਰ ਪਾਊਂਡ ਜੁਰਮਾਨਾ ਕੀਤਾ ਜਾਵੇਗਾ ਜੋ ਇਸ ਵੇਲੇ 80 ਪਾਊਂਡ ਪ੍ਰਤੀ ਪ੍ਰਵਾਸੀ ਚੱਲ ਰਿਹਾ ਹੈ।