ਮੈਲਬੌਰਨ 'ਚ ਸਕੇ ਭੈਣ-ਭਰਾ 'ਤੇ ਟੁੱਟਿਆਂ ਦੁੱਖਾਂ ਦਾ ਪਹਾੜ
ਮੈਲਬੌਰਨ 'ਚ ਦੋ ਬੱਚਿਆਂ ਦੇ ਪਿਓ ਵੱਲੋਂ ਉਨ੍ਹਾਂ ਦੀ ਮਾਂ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਹ ਹਜੇ ਇਸ ਝਟਕੇ ਤੋਂ ਉਭਰ ਹੀ ਰਹੇ ਸਨ ਕਿ ਉਨ੍ਹਾਂ ਨੂੰ ਇੱਕ ਹੋਰ ਝਟਕਾ ਲੱਗਾ ਹੈ।ਉਨ੍ਹਾਂ ਦੇ ਘਰ 'ਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੇਸਰ ਅਤੇ ਉਸਦੇ ਵੱਡੇ ਭਰਾ, ਜਿਸਦਾ ਨਾਮ ਨਹੀਂ […]
By : Hamdard Tv Admin
ਮੈਲਬੌਰਨ 'ਚ ਦੋ ਬੱਚਿਆਂ ਦੇ ਪਿਓ ਵੱਲੋਂ ਉਨ੍ਹਾਂ ਦੀ ਮਾਂ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਹ ਹਜੇ ਇਸ ਝਟਕੇ ਤੋਂ ਉਭਰ ਹੀ ਰਹੇ ਸਨ ਕਿ ਉਨ੍ਹਾਂ ਨੂੰ ਇੱਕ ਹੋਰ ਝਟਕਾ ਲੱਗਾ ਹੈ।ਉਨ੍ਹਾਂ ਦੇ ਘਰ 'ਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੇਸਰ ਅਤੇ ਉਸਦੇ ਵੱਡੇ ਭਰਾ, ਜਿਸਦਾ ਨਾਮ ਨਹੀਂ ਦੱਸਿਆ ਗਿਆ ਹੈ, ਦੋਵਾਂ ਨੇ ਫਰਵਰੀ ਵਿੱਚ ਆਪਣੀ ਮਾਂ ਅਮਰ ਸਰਦਾਰ ਨੂੰ ਗੁਆ ਦਿੱਤਾ ਸੀ ਜਦੋਂ ਉਨ੍ਹਾਂ ਦੇ ਪਿਤਾ ਯਾਦਵਿੰਦਰ ਸਿੰਘ ਨੇ ਕਥਿਤ ਤੌਰ 'ਤੇ ਟਰੈਕਟਰ ਦੇ ਸਲੈਸ਼ਰ ਨਾਲ ਉਸਦੀ ਹੱਤਿਆ ਕਰ ਦਿੱਤੀ ਸੀ। ਮਿਸਟਰ ਸਿੰਘ ਮੁਕੱਦਮੇ ਦੀ ਉਡੀਕ ਕਰਦੇ ਹੋਏ ਜੇਲ੍ਹ ਵਿੱਚ ਹੀ ਹੈ।
ਦੋਵਾਂ ਭੈਣ-ਭਰਾ ਨੇ ਆਪਣੀ ਮਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਸਿਡਨੀ ਵਿੱਚ ਰਹਿਣ ਲਈ, ਕੁਈਨਜ਼ਲੈਂਡ ਵਿੱਚ ਲੋਗਨ ਦੇ ਨੇੜੇ, ਵੁੱਡਹਿਲ ਵਿਖੇ ਆਪਣੇ ਫਾਰਮ ਨੂੰ ਛੱਡ ਦਿੱਤਾ ਸੀ ਅਤੇ ਕੇਸਰ ਜਿਸ ਦੀ ਉਮਰ 13 ਸਾਲ ਹੈ ਅਤੇ ਉਸਦੇ ਭਰਾ ਨੂੰ ਆਪਣੀ ਮਾਸੀ ਸਿਮਰਨ ਸਰਦਾਰ ਕੋਲ ਦੇਖਭਾਲ ਲਈ ਚਲੇ ਗਏ ਸਨ। ਬੱਚਿਆਂ ਦੀ ਮਾਸੀ ਉਨ੍ਹਾਂ ਦੇ ਫਾਰਮ ਤੋਂ 10 ਘੰਟੇ ਦੂਰ ਰਹਿੰਦੀ ਹੈ ਅਤੇ ਬੱਚਿਆਂ ਦਾ ਕੁੱਝ ਸਮਾਨ ਲੈਣ ਲਈ ਜਦੋਂ ਮਾਸੀ ਅਤੇ ਬੱਚੇ ਆਪਣੇ ਫਾਰਮ ਵਾਪਸ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਫਾਰਮ 'ਚ ਚੋਰੀ ਹੋਈ ਪਈ ਸੀ।ਪਰਿਵਾਰ ਦਾ ਦੋਸ਼ ਹੈ ਕਿ ਲਗਭਗ $200,000 ਦੀ ਜਾਇਦਾਦ ਖਤਮ ਹੋ ਗਈ ਹੈ, ਜਿਸ ਨਾਲ ਦੋ ਬੱਚਿਆਂ ਨੂੰ ਵੱਡਾ ਝਟਕਾ ਲੱਗਾ ਹੈ।
ਪੁਲਿਸ ਨੇ ਜ਼ਿਆਦਾਤਰ ਗੁਆਚੀਆਂ ਚੀਜ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਅਸਫਲ ਰਹੀ। ਪੁਲਿਸ ਦੇ ਅਨੁਸਾਰ, ਗੁਆਚੀਆਂ ਚੀਜ਼ਾਂ ਵਿੱਚ, ਇੱਕ ਨਵੀਂ ਵਾਸ਼ਿੰਗ ਮਸ਼ੀਨ ਅਤੇ ਡ੍ਰਾਇਰ, ਇੱਕ ਏਅਰ ਫਰਾਇਅਰ, ਪ੍ਰਿੰਟਰ, ਡ੍ਰਿਲ ਸੈੱਟ ਅਤੇ ਐਂਗਲ ਗ੍ਰਾਈਂਡਰ ਸ਼ਾਮਲ ਸਨ। ਇੱਕ ਜੀਪ, ਟਰੈਕਟਰ ਅਤੇ ਟਰਾਲੇ ਸਮੇਤ ਕਈ ਵਾਹਨ ਵੀ ਕਥਿਤ ਤੌਰ 'ਤੇ ਕਬਜ਼ੇ ਵਿੱਚ ਲਏ ਗਏ ਹਨ। ਇਸ ਘਠਨਾ ਤੋਂ ਬਾਅਦ ਕੇਸਰ ਨੇ ਕਿਹਾ ਕਿ ਮੇਰਾ ਤਾਂ ਹੁਣ ਸਭ ਕੁੱਝ ਚਲਾ ਗਿਆ ਹੈ। ਮੇਰੇ ਲਈ ਜੋ ਚੀਜ਼ਾਂ ਖਾਸ ਸਨ ਉਹ ਹੁਣ ਨਹੀਂ ਬਚੀਆਂ, ਸਭ ਕੁੱਝ ਖਤਮ ਹੋ ਗਿਆ ਹੈ। ਲੁਟੇਰਿਆਂ ਨੇ ਸ਼ਾਇਦ ਸਾਡੇ ਨਾਲ ਵਾਪਰੀ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਕੀਤੀ, ਉਨ੍ਹਾਂ ਨੇ ਸਿਰਫ ਇਕ ਹੋਰ ਪੈਸਾ ਕਮਾਉਣ ਦਾ ਮੌਕਾ ਸੋਚਿਆ।
ਦੋਹਾਂ ਬੱਚਿਆਂ ਦੀ ਮਾਸੀ ਦੇ ਆਪਣੇ ਤਿੰਨ ਬੱਚੇ ਹਨ ਅਤੇ ਹੁਣ ਕੇਸਰ ਅਤੇ ਉਸਦਾ ਭਰਾ ਵੀ ਆਪਣੀ ਮਾਸੀ ਕੋਲ ਹਨ ਤਾਂ ਉਨ੍ਹਾਂ ਸਿਰ ਵੀ ਬੋਝ ਵੱਧ ਗਿਆ ਹੈ। ਬੱਚਿਆਂ ਦੀ ਮਾਸੀ ਨੇ ਕਿਹਾ, “ਮੈਂ ਜਿੰਨਾ ਹੋ ਸਕੇ ਬੱਚਿਆਂ ਦਾ ਸਮਰਥਨ ਕਰ ਰਹੀ ਹਾਂ ਅਤੇ ਹੁਣ ਕੋਈ ਵੀ ਮਦਦ ਸਾਡੇ ਲਈ ਇੱਕ ਵੱਡੀ ਮਦਦ ਹੈ … ਕਰਿਆਨੇ, ਪੈਟਰੋਲ, ਕੋਈ ਵੀ ਚੀਜ਼ ਜੋ ਇਹਨਾਂ ਬੱਚਿਆਂ ਨੂੰ ਪਾਲਣ ਵਿੱਚ ਮਦਦ ਕਰ ਸਕਦੀ ਹੈ,” ਉਸ ਲਈ ਤੁਹਾਡੀ ਮਦਦ ਬਹੁਤ ਅਹਿਮ ਹੋਵੇਗੀ।