ਮੁੜ ਗਾਜ਼ਾ ਵੱਲ ਆਉਣ ਲੱਗੇ ਫਲਸਤੀਨੀ, ਬੰਬਾਰੀ ’ਚ 400 ਹਲਾਕ
ਯੇਰੂਸ਼ਲਮ, 23 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਗਾਜ਼ਾ ਛੱਡ ਗਏ ਫਲਸਤੀਨੀ ਪਰਤਣੇ ਸ਼ੁਰੂ ਹੋ ਗਏ ਹਨ। ਇਜ਼ਰਾਈਲੀ ਚਿਤਾਵਨੀ ਨੂੰ ਦਰਕਿਨਾਰ ਕਰਦਿਆਂ ਪਰਤ ਰਹੇ ਫਲਸਤੀਨੀ ਗੋਲਾਬਾਰੀ ਦਾ ਸ਼ਿਕਾਰ ਵੀ ਬਣ ਰਹੇ ਹਨ ਅਤੇ ਪਿਛਲੇ 24 ਘੰਟੇ ਦੌਰਾਨ 400 ਆਮ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਗਾਜ਼ਾ ਵਿਚ […]
By : Hamdard Tv Admin
ਯੇਰੂਸ਼ਲਮ, 23 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਗਾਜ਼ਾ ਛੱਡ ਗਏ ਫਲਸਤੀਨੀ ਪਰਤਣੇ ਸ਼ੁਰੂ ਹੋ ਗਏ ਹਨ। ਇਜ਼ਰਾਈਲੀ ਚਿਤਾਵਨੀ ਨੂੰ ਦਰਕਿਨਾਰ ਕਰਦਿਆਂ ਪਰਤ ਰਹੇ ਫਲਸਤੀਨੀ ਗੋਲਾਬਾਰੀ ਦਾ ਸ਼ਿਕਾਰ ਵੀ ਬਣ ਰਹੇ ਹਨ ਅਤੇ ਪਿਛਲੇ 24 ਘੰਟੇ ਦੌਰਾਨ 400 ਆਮ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਗਾਜ਼ਾ ਵਿਚ ਦਾਖਲ ਹੋਏ ਇਜ਼ਰਾਇਲੀ ਫੌਜੀਆਂ ਦਾ ਪਹਿਲੀ ਵਾਰ ਹਮਾਸ ਦੇ ਲੜਾਕਿਆਂ ਨਾਲ ਟਾਕਰਾ ਹੋਣ ਦੀ ਰਿਪੋਰਟ ਹੈ।
ਹਮਾਸ ਨੇ ਇਜ਼ਰਾਈਲ ਫੌਜ ’ਤੇ ਦਾਗੀਆਂ ਐਂਟੀ ਟੈਂਕ ਮਿਜ਼ਾਈਲਾਂ
ਬੰਦੀ ਬਣਾਏ ਇਜ਼ਰਾਇਲੀਆਂ ਦੀ ਭਾਲ ਵਿਚ ਫੌਜ ਗਾਜ਼ਾ ਵਿਚ ਦਾਖਲ ਹੋਈ ਤਾਂ ਹਮਾਸ ਵੱਲੋਂ ਐਂਟੀ ਟੈਂਕ ਮਿਜ਼ਾਈਲਾਂ ਦਾਗੀਆਂ ਗਈਆਂ। ਹਮਲੇ ਦੌਰਾਨ ਇਕ ਇਜ਼ਰਾਇਲੀ ਫੌਜੀ ਦੀ ਮੌਤ ਹੋਣ ਦੀ ਰਿਪੋਰਟ ਹੈ। ਇਸੇ ਦੌਰਾਨ ਲੈਬਨਾਨ ਵੱਲੋਂ ਹੋ ਰਹੇ ਹਮਲਿਆਂ ਦਾ ਜਵਾਬ ਦੇ ਰਹੇ ਇਜ਼ਰਾਇਲੀ ਫੌਜੀਆਂ ਨਾਲ ਮੁਲਾਕਾਤ ਕਰਨ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਮੋਰਚੇ ’ਤੇ ਪੁੱਜੇ। ਫੌਜੀਆਂ ਦਾ ਹੌਸਲਾ ਵਧਾਉਣ ਦਾ ਯਤਨ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਜੰਗ ਵਿਚ ਸ਼ਾਮਲ ਹੋਣਾ ਹਿਜ਼ਬੁੱਲਾ ਦੀ ਵੱਡੀ ਗਲਤੀ ਸਾਬਤ ਹੋਵੇਗੀ। ਨੇਤਨਯਾਹੂ ਵੱਲੋਂ ਹਿਜ਼ਬੁੱਲਾ ਨੂੰ ਚਿਤਾਵਨੀ ਦਿਤੀ ਗਈ ਕਿ ਇਜ਼ਰਾਈਲ ਦੀ ਕਾਰਵਾਈ ਲੈਬਨਾਨ ਵਿਚ ਤਬਾਹੀ ਲਿਆ ਸਕਦੀ ਹੈ। ਦੂਜੇ ਪਾਸੇ ਇਜ਼ਰਾਇਲੀ ਫੌਜ ਨੇ ਕਿਹਾ ਕਿ ਹੁਣ ਤੱਕ ਹਮਾਸ ਵੱਲੋਂ ਸਾਢੇ ਸੱਤ ਹਜ਼ਾਰ ਰਾਕਟ ਦਾਗੇ ਜਾ ਚੁੱਕੇ ਹਨ।