ਮਿਸ ਪੂਜਾ ਨੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ
ਪ੍ਰਸ਼ੰਸਕਾਂ ਨੇ ਕੀਤਾ ਟ੍ਰੋਲ, ਦੱਸਿਆ ਪਬਲੀਸਿਟੀ ਸਟੰਟ ਮਿਸ ਪੂਜਾ ਦੀ ਗਾਇਕ ਸ਼੍ਰੈਰੀ ਮਾਨ ਕੀਤੀ ਜਾ ਰਹੀ ਤੁਲਨਾ ਚੰਡੀਗੜ੍ਹ, 19 ਜੂਨ (ਸ਼ੇਖਰ ਰਾਏ) : ਅੱਜ ਅਚਾਨਕ ਸੋਸ਼ਲ ਮੀਡੀਆ ਉੱਪਰ ਮਿਸ ਪੂਜਾ ਦਾ ਨਾਮ ਚਰਚਾ ਵਿੱਚ ਆ ਗਿਆ3 ਦਰਅਸਲ ਮਿਸ ਪੂਜਾ ਨੇ ਸੋਸ਼ਲ ਮੀਡੀਆ ਉੱਪਰ ਪੋਸਟ ਪਾ ਕੇ ਸੋਸ਼ਲ ਮੀਡੀਆ ਨੂੰ ਅਲਵਿਦਾ ਆਖ ਦਿੱਤਾ। ਜਿਸ ਤੋਂ ਬਾਅਦ […]
By : Editor (BS)
ਪ੍ਰਸ਼ੰਸਕਾਂ ਨੇ ਕੀਤਾ ਟ੍ਰੋਲ, ਦੱਸਿਆ ਪਬਲੀਸਿਟੀ ਸਟੰਟ
ਮਿਸ ਪੂਜਾ ਦੀ ਗਾਇਕ ਸ਼੍ਰੈਰੀ ਮਾਨ ਕੀਤੀ ਜਾ ਰਹੀ ਤੁਲਨਾ
ਚੰਡੀਗੜ੍ਹ, 19 ਜੂਨ (ਸ਼ੇਖਰ ਰਾਏ) : ਅੱਜ ਅਚਾਨਕ ਸੋਸ਼ਲ ਮੀਡੀਆ ਉੱਪਰ ਮਿਸ ਪੂਜਾ ਦਾ ਨਾਮ ਚਰਚਾ ਵਿੱਚ ਆ ਗਿਆ3 ਦਰਅਸਲ ਮਿਸ ਪੂਜਾ ਨੇ ਸੋਸ਼ਲ ਮੀਡੀਆ ਉੱਪਰ ਪੋਸਟ ਪਾ ਕੇ ਸੋਸ਼ਲ ਮੀਡੀਆ ਨੂੰ ਅਲਵਿਦਾ ਆਖ ਦਿੱਤਾ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਦੀ ਇਸ ਉੱਪਰ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਗਈ3ਅਤੇ ਮਿਸ ਪੂਜਾ ਟ੍ਰੋਲ ਹੋਣ ਲਗੀ3 ਕੁੱਝ ਪ੍ਰਸ਼ੰਸਕ ਇਸਨੂੰ ਸਿਰਫ ਇਕ ਪਬਲੀਸਿਟੀ ਸਟੰਟ ਦੱਸ ਰਹੇ ਹਨ।
ਅੱਜ ਦੇ ਸਮੇਂ ਹਰ ਆਮ ਇਨਸਾਨ ਚਾਹੁੰਦਾ ਹੈ ਕਿ ਉਹ ਸੋਸ਼ਲ ਮੀਡੀਆ ਉੱਪਰ ਫੇਮਸ ਹੋ ਜਾਵੇ ਕਿਉਂਕੀ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਜੇ ਗੱਲ ਕੀਤੀ ਜਾਵੇ ਸੰਗੀਤ ਤੇ ਫਿਲਮਾਂ ਨਾਲ ਜੁੜੀਆਂ ਹਸਤੀਆਂ ਦੀ ਤਾਂ ਸੋਸ਼ਲ ਮੀਡੀਆ ਉਹਨਾਂ ਲਈ ਆਪਣੇ ਪ੍ਰਸ਼ੰਸਕਾਂ ਤੱਕ ਚੰਗੀ ਪਹੁੰਚ ਬਣਾਉਣ ਦਾ ਚੰਗਾ ਜ਼ਰੀਆ ਬਣ ਗਿਆ ਹੈ। ਇਥੋਂ ਤੱਕ ਕੇ ਕਈ ਫਿਲਮਾਂ ਵਿੱਚ ਤਾਂ ਉਹਨਾਂ ਲੋਕਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਸੋਸ਼ਲ ਮੀਡੀਆ ਉੱਪਰ ਫਾਲੋਅਰਜ਼ ਜ਼ਿਆਦਾ ਹੁੰਦੇ ਹਨ। ਅਜਿਹੇ ਵਿੱਚ ਕਿਸੇ ਗਾਇਕ ਜਾਂ ਕਲਾਕਾਰ ਦਾ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿਣਾ ਥੋੜਾ ਅਟਪਤਾ ਲਗ ਸਕਦਾ ਹੈ। ਅਜਿਹਾ ਹੀ ਕੁੱਝ ਹੋਇਆ ਪੰਜਾਬ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਦੇ ਨਾਲ3 ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਪਰ ’ਬਾਏ ਬਾਏ ਸੋਸ਼ਲ’ ਮੀਡੀਆ ਲਿਖ ਕੇ ਪੋਸਟ ਕਰ ਦਿੱਤਾ ਅਤੇ ਇਸਨੂੰ ਪ੍ਰਸ਼ੰਸਕਾਂ ਨੇ ਇੱਕ ਪਬਲੀਸਿਟੀ ਸਟੰਟ ਵਾਂਗ ਲਿਆ।
ਮਿਸ ਪੂਜਾ ਦੇ ਪੋਸਟ ਕਰਨ ਤੋਂ ਬਾਅਦ ਪ੍ਰਸ਼ੰਸਕਾਂ ਨੇ ਕੁਮੈਂਟ ਕਰਕੇ ਆਪਣੀ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ। ਜਿਥੇ ਕੁੱਝ ਪ੍ਰਸ਼ੰਸਕ ਮਿਸ ਪੂਜਾ ਤੋਂ ਸੋਸ਼ਲ ਮੀਡੀਆ ਛੱਡਣ ਦਾ ਕਾਰਨ ਪੁੱਛ ਰਹੇ ਹਨ ਤਾਂ ਕੁਝ ਉਨ੍ਹਾਂ ਨੂੰ ਇਸ ਪੋਸਟ ਲਈ ਟ੍ਰੋਲ ਵੀ ਕਰ ਰਹੇ ਹਨ।
ਕੁਝ ਪ੍ਰਸ਼ੰਸਕਾਂ ਨੇ ਲਿਖਿਆ ਕਿ ਇਹ ਕਿਧਰੇ ਨਹੀਂ ਜਾਵੇਗੀ, ਇਹ ਸਿਰਫ ਇਕ ਪਬਲੀਸਿਟੀ ਸਟੰਟ ਹੈ, ਫਿਰ ਤੋਂ ਇਹ ਆਪਣੀ ਪੋਸਟ ਪਾ ਲਵੇਗੀ।