ਮਿਸੀਸਾਗਾ ਵਿਚ ਗੋਲੀਬਾਰੀ, 2 ਜਣਿਆਂ ਦੀ ਹਾਲਤ ਨਾਜ਼ੁਕ
ਮਿਸੀਸਾਗਾ, 23 ਮਈ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਵਿਖੇ ਦੇਰ ਰਾਤ ਹੋਈ ਗੋਲੀਬਾਰੀ ਮਗਰੋਂ ਦੋ ਜਣਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਰਾਤ ਤਕਰੀਬਨ 11 ਵਜੇ ਵਿੰਸਟਨ ਚਰਚਿਲ ਬੁਲੇਵਾਰਡ ਅਤੇ ਡੈਰੀ ਰੋਡ ਨੇੜੇ ਸੱਦਿਆ ਗਿਆ। ਮੌਕੇ ’ਤੇ ਮਿਲੇ ਦੋ ਜ਼ਖਮੀਆਂ ਵਿਚੋਂ ਨੂੰ ਟੋਰਾਂਟੋ ਦੇ ਟਰੌਮਾ ਸੈਂਟਰ ਲਿਜਾਇਆ ਗਿਆ […]
By : Editor Editor
ਮਿਸੀਸਾਗਾ, 23 ਮਈ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਵਿਖੇ ਦੇਰ ਰਾਤ ਹੋਈ ਗੋਲੀਬਾਰੀ ਮਗਰੋਂ ਦੋ ਜਣਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਰਾਤ ਤਕਰੀਬਨ 11 ਵਜੇ ਵਿੰਸਟਨ ਚਰਚਿਲ ਬੁਲੇਵਾਰਡ ਅਤੇ ਡੈਰੀ ਰੋਡ ਨੇੜੇ ਸੱਦਿਆ ਗਿਆ। ਮੌਕੇ ’ਤੇ ਮਿਲੇ ਦੋ ਜ਼ਖਮੀਆਂ ਵਿਚੋਂ ਨੂੰ ਟੋਰਾਂਟੋ ਦੇ ਟਰੌਮਾ ਸੈਂਟਰ ਲਿਜਾਇਆ ਗਿਆ ਜਦਕਿ ਦੂਜੇ ਨੂੰ ਇਕ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਦੂਜੇ ਪਾਸੇ ਹਥਿਆਰਾਂ ਦੀ ਨੋਕ ਕੇ ਕਾਰਾਂ ਖੋਹਣ ਦੇ ਕਈ ਮਾਮਲੇ ਸਾਹਮਣੇ ਆਉਣ ਮਗਰੋਂ ਪੀਲ ਪੁਲਿਸ ਨੇ ਦੋ ਜਣਿਆਂ ਨੂੰ ਕਾਬੂ ਕਰ ਲਿਆ। ਗੋਲੀਬਾਰੀ ਦੀ ਵਾਰਦਾਤ ਬਾਰੇ ਪੁਲਿਸ ਨੇ ਦੱਸਿਆ ਕਿ ਇਕ ਸਕੂਲ ਦੇ ਪਾਰਕਿੰਗ ਲੌਟ ਵਿਚ ਗੋਲੀਆਂ ਚੱਲੀਆਂ ਅਤੇ ਫਿਲਹਾਲ ਸ਼ੱਕੀ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਮਾਮਲੇ ਦੀ ਪੜਤਾਲ ਦੌਰਾਨ ਇਲਾਕੇ ਵਿਚ ਭਾਰੀ ਪੁਲਿਸ ਫੋਰਸ ਨਜ਼ਰ ਆਈ। ਉਧਰ ਗਰੇਟਰ ਟੋਰਾਂਟੋ ਏਰੀਆ ਵਿਚ ਕਾਰਜੈਕਿੰਗ ਦੀਆਂ ਇਕ ਮਗਰੋਂ ਇਕ ਕਈ ਵਾਰਦਾਤਾਂ ਸਾਹਮਣੇ ਆਉਣ ਮਗਰੋਂ ਪੀਲ ਪੁਲਿਸ ਨੇ ਦੋ ਸ਼ੱਕੀ ਕਾਬੂ ਕਰ ਲਏ।
ਪੀਲ ਪੁਲਿਸ ਨੇ ਹਥਿਆਰਾਂ ਦੀ ਨੋਕ ਦੇ ਕਾਰਾਂ ਖੋਹਣ ਵਾਲੇ ਕੀਤੇ ਕਾਬੂ
ਪੁਲਿਸ ਵੱਲੋਂ ਜਾਰੀ ਬਿਆਨ ਮਿਸੀਸਾਗਾ ਦੇ ਮੈਵਿਸ ਰੋਡ ਅਤੇ ਸੈਂਟਰਲ ਪਾਰਕਵੇਅ ਵੈਸਟ ਇਲਾਕੇ ਵਿਚ ਲੁੱਟ ਦੀ ਇਤਲਾਹ ਮਿਲਣ ਮਗਰੋਂ ਪੁਲਿਸ ਅਫਸਰ ਮੌਕੇ ’ਤੇ ਪੁੱਜੇ। ਇਕ ਸ਼ਖਸ ਆਪਣੀ ਗੱਡੀ ਵਿਚ ਗੈਸ ਭਰ ਰਿਹਾ ਸੀ ਜਦੋਂ ਤਿੰਨ ਸ਼ੱਕੀ ਉਸ ਕੋਲ ਗਏ ਅਤੇ ਇਕ ਨੇ ਛੁਰਾ ਕੱਢ ਲਿਆ। ਆਪਣੀ ਪਛਾਣ ਲੁਕਾਉਣ ਵਾਸਤੇ ਤਿੰਨਾਂ ਵੱਲੋਂ ਆਪਣੇ ਚਿਹਰੇ ਢਕੇ ਹੋਏ ਸਨ। ਇਕ ਸ਼ੱਕੀ ਨੇ ਗੱਡੀ ਦੀਆਂ ਚਾਬੀਆਂ ਮੰਗੀਆਂ ਜਦਕਿ ਦੂਜੇ ਨੇ ਪੈਪਰ ਸਪ੍ਰੇਅ ਕਰਨਾ ਸ਼ੁਰੂ ਕਰ ਦਿਤਾ। ਸ਼ੱਕੀ ਗੱਡੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਇਸੇ ਦੌਰਾਨ ਇਤਲਾਹ ਮਿਲੀ ਕਿ ਮਹਿੰਗੀ ਗੱਡੀ ਖੋਹਣ ਵਾਲੇ ਤਿੰਨ ਸ਼ੱਕੀ ਇਕ ਘਰ ਵਿਚ ਜ਼ਬਰਦਸਤੀ ਦਾਖਲ ਹੋ ਗਏ। ਇਸ ਘਰ ਵਿਚੋਂ ਇਕ ਮਰਸਡੀਜ਼ ਗੱਡੀ ਲੁੱਟੀ ਗਈ ਅਤੇ ਫਿਰ ਇਹ ਤਿੰਨੋ ਜਣੇ ਮਾਰਖਮ ਵਿਖੇ ਨਜ਼ਰ ਆੲੈ। ਯਾਰਕ ਰੀਜਨਲ ਪੁਲਿਸ ਦੀ ਸਹਾਇਤਾ ਨਾਲ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੀਲ ਪੁਲਿਸ ਮੁਤਾਬਕ ਗ੍ਰਿਫ਼ਤਾਰੀਆਂ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਮਾਮਲਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ।