ਮਿਸੀਸਾਗਾ ਦੇ ਮੇਅਰ ਦੀ ਜ਼ਿਮਨੀ ਚੋਣ ਵਿਚ ਮੁਕਾਬਲਾ ਹੋਇਆ ਸਖ਼ਤ
ਮਿਸੀਸਾਗਾ, 29 ਮਈ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਦੇ ਮੇਅਰ ਦੀ ਜ਼ਿਮਨੀ ਚੋਣ ਦੌਰਾਨ ਸਖਤ ਮੁਕਾਬਲਾ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਭਾਰਤੀ ਮੂਲ ਦੀ ਦੀਪਿਕਾ ਦਮੇਰਲਾ 24 ਫੀ ਸਦੀ ਲੋਕਾਂ ਦੀ ਪਹਿਲੀ ਪਸੰਦ ਬਣ ਕੇ ਉਭਰੀ ਹੈ ਅਤੇ ਪਹਿਲੇ ਸਥਾਨ ’ਤੇ ਚੱਲ ਰਹੀ ਕੈਰੋਲਿਨ ਪੈਰਿਸ਼ ਤੋਂ ਸਿਰਫ ਪੰਜ ਅੰਕ ਪਿੱਛੇ ਹੈ। ਚੋਣ ਸਰਵੇਖਣਾਂ ਮੁਤਾਬਕ […]
By : Editor Editor
ਮਿਸੀਸਾਗਾ, 29 ਮਈ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਦੇ ਮੇਅਰ ਦੀ ਜ਼ਿਮਨੀ ਚੋਣ ਦੌਰਾਨ ਸਖਤ ਮੁਕਾਬਲਾ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਭਾਰਤੀ ਮੂਲ ਦੀ ਦੀਪਿਕਾ ਦਮੇਰਲਾ 24 ਫੀ ਸਦੀ ਲੋਕਾਂ ਦੀ ਪਹਿਲੀ ਪਸੰਦ ਬਣ ਕੇ ਉਭਰੀ ਹੈ ਅਤੇ ਪਹਿਲੇ ਸਥਾਨ ’ਤੇ ਚੱਲ ਰਹੀ ਕੈਰੋਲਿਨ ਪੈਰਿਸ਼ ਤੋਂ ਸਿਰਫ ਪੰਜ ਅੰਕ ਪਿੱਛੇ ਹੈ। ਚੋਣ ਸਰਵੇਖਣਾਂ ਮੁਤਾਬਕ ਸ਼ਹਿਰ ਦੇ 16 ਫੀ ਸਦੀ ਵੋਟਰਾਂ ਨੇ ਹੁਣ ਤੱਕ ਫੈਸਲਾ ਨਹੀਂ ਕੀਤਾ ਕਿ ਉਹ ਕਿਸ ਨੂੰ ਵੋਟ ਪਾਉਣਗੇ ਜਿਸ ਦੇ ਮੱਦੇਨਜ਼ਰ 10 ਜੂਨ ਨੂੰ ਹੈਰਾਨਕੁੰਨ ਨਤੀਜੇ ਸਾਹਮਣੇ ਆ ਸਕਦੇ ਹਨ। ਮਕਬੂਲੀਆ ਦੇ ਹਿਸਾਬ ਨਾਲ ਤੀਜੇ ਸਥਾਨ ਐਲਵਿਨ ਟੇਜੋ ਚੱਲ ਰਹੇ ਹਨ ਜਿਨ੍ਹਾਂ ਨੂੰ ਸ਼ਹਿਰ ਦੇ 19 ਫੀ ਸਦੀ ਲੋਕਾਂ ਦੀ ਹਮਾਇਤ ਹਾਸਲ ਹੈ।
ਭਾਰਤੀ ਮੂਲ ਦੀ ਦੀਪਿਕਾ ਦਮੇਰਲਾ ਦੀ ਸਥਿਤੀ ਹੋਈ ਮਜ਼ਬੂਤ
ਇਸ ਤੋਂ ਇਲਾਵਾ ਸਟੀਫਨ ਡੈਸਕੋ 12 ਫੀ ਸਦੀ ਅਤੇ ਬਰਾਇਨ ਕਰੌਂਬੀ 9 ਫੀ ਸੋਦੀ ਲੋਕਾਂ ਦੀ ਹਮਾਇਤ ਨਾਲ ਪੰਜਵੇਂ ਸਥਾਨ ’ਤੇ ਚੱਲ ਰਹੇ ਹਨ। ਤਾਜ਼ਾ ਚੋਣ ਸਰਵੇਖਣਾਂ ਵਿਚ ਸਾਬਕਾ ਵਿਧਾਇਕ ਅਤੇ ਸਿਟੀ ਕੌਂਸਲਰ ਦੀਪਿਕਾ ਦਮੇਰਲਾ 4 ਅੰਕਾਂ ਦਾ ਫਾਇਦਾ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭੰਬਲਭੂਸੇ ਵਿਚ ਫਸੇ ਵੋਟਰ 10 ਜੂਨ ਨੂੰ ਵੱਡਾ ਉਲਟ ਫੇਰ ਕਰ ਸਕਦੇ ਹਨ। ਕਿਸੇ ਵੇਲੇ ਬਜ਼ੁਰਗਾਂ ਦੀ 36 ਫੀ ਸਦੀ ਆਬਾਦੀ ਕੈਰੋਲਿਨ ਪੈਰਿਸ਼ ਦੀ ਹਮਾਇਤ ਕਰ ਰਹੀ ਸੀ ਪਰ ਤਾਜ਼ਾ ਅੰਕੜਿਆਂ ਵਿਚ ਇਹ ਗਿਣਤੀ 20 ਫੀ ਸਦੀ ਰਹਿ ਗਈ। ਪੈਰਿਸ਼ ਵੱਲੋਂ ਦਿਤੇ ਕਈ ਬਿਆਨ ਅਤੇ ਭਵਿੱਖ ਦੀ ਚੋਣ ਬਹਿਸ ਵਿਚ ਸ਼ਾਮਲ ਨਾ ਹੋਣ ਦਾ ਐਲਾਨ ਨੁਕਸਾਨ ਦੇ ਮੁੱਖ ਕਾਰਨ ਮੰਨੇ ਜਾ ਰਹੇ ਹਨ।
ਮੇਅਰ ਦੀ ਚੋਣ ਵਾਸਤੇ 10 ਜੂਨ ਨੂੰ ਪੈਣਗੀਆਂ ਵੋਟਾਂ
ਸਿਆਸੀ ਮਾਹਰਾਂ ਮੁਤਾਬਕ ਜੇ ਕੈਰੋਲਿਨ ਪੈਰਿਸ਼ ਮੁੜ ਬਜ਼ੁਰਗਾਂ ਦੇ ਮਨ ਵਿਚ ਆਪਣਾ ਅਕਸ ਸੁਧਾਰਨ ਦੇ ਯਤਨ ਕਰਨ ਤਾਂ ਦੀਪਿਕਾ ਨਾਲ ਸਖਤ ਮੁਕਾਬਲੇ ਤੋਂ ਬਚ ਸਕਦੇ ਹਨ। ਇਸ ਵੇਲੇ ਦੀਪਿਕਾ ਅਤੇ ਟੇਜੋ ਤੇਜ਼ੀ ਨਾਲ ਚੋਣ ਮੁਹਿੰਮ ਚਲਾ ਰਹੇ ਹਨ ਅਤੇ ਆਪਣੀ ਜਿੱਤ ਦੇ ਆਸਾਰ ਵਧਾਉਣ ਵਿਚ ਕੋਈ ਕਸਰ ਬਾਕੀ ਛੱਡਣਾ ਨਹੀਂ ਚਾਹੁੰਦੇ। ਐਡਵਾਂਸ ਵੋਟਿੰਗ ਦਾ ਰੁਝਾਨ ਦਰਸਾਉਂਦਾ ਹੈ ਕਿ ਇਸ ਵਾਰ ਮਿਸੀਸਾਗਾ ਦੇ ਲੋਕ ਨਵਾਂ ਮੇਅਰ ਚੁਣਨ ਵਿਚ ਕਾਫੀ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ। ਐਡਵਾਂਸ ਪੋÇਲੰਗ ਦੇ ਪਹਿਲੇ ਤਿੰਨ ਦਿਨ ਦੌਰਾਨ 2022 ਦੇ ਮੁਕਾਬਲੇ 42 ਫੀ ਸਦੀ ਵੱਧ ਵੋਟਾਂ ਪਈਆਂ। ਇਥੇ ਦਸਣਾ ਬਣਦਾ ਹੈ ਕਿ ਬੌਨੀ ਕਰੌਂਬੀ ਨੇ ਸੂਬਾਈ ਸਿਆਸਤ ਵਿਚ ਜਾਣ ਵਾਸਤੇ ਮੇਅਰ ਦਾ ਅਹੁਦਾ ਛੱਡਿਆ। ਉਹ ਉਨਟਾਰੀਓ ਵਿਚ ਲਿਬਰਲ ਆਗੂ ਬਣ ਚੁੱਕੇ ਹਨ ਅਤੇ ਭਵਿੱਖ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੂੰ ਟੱਕਰ ਦਿੰਦੇ ਨਜ਼ਰ ਆਉਣਗੇ।