ਮਿਸੀਸਾਗਾ ਦੇ ਮਕਾਨ ’ਚ ਲੱਗੀ ਅੱਗ, 2 ਗੰਭੀਰ ਜ਼ਖਮੀ
ਮਿਸੀਸਾਗਾ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਵਿਖੇ ਵੀਰਵਾਰ ਰਾਤ ਇਕ ਮਕਾਨ ਵਿਚ ਅੱਗ ਲੱਗਣ ਕਾਰਨ ਦੋ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਾਲਟਨ ਗੁਰਦਵਾਰਾ ਸਾਹਿਬ ਦੇ ਨੇੜਲੇ ਇਲਾਕੇ ਵਿਚ ਸਥਿਤ ਇਹ ਮਕਾਨ ਭਾਰਤੀ ਭਾਈਚਾਰੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਅਤੇ ਜ਼ਖਮੀਆਂ ਦੀ ਹਾਲਤ ਬਾਰੇ ਫਿਲਹਾਲ ਵਿਸਤਾਰਤ ਜਾਣਕਾਰੀ ਨਹੀਂ ਮਿਲ ਸਕੀ। ਮਾਲਟਨ ਗੁਰਦਵਾਰਾ […]
By : Editor Editor
ਮਿਸੀਸਾਗਾ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਵਿਖੇ ਵੀਰਵਾਰ ਰਾਤ ਇਕ ਮਕਾਨ ਵਿਚ ਅੱਗ ਲੱਗਣ ਕਾਰਨ ਦੋ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਾਲਟਨ ਗੁਰਦਵਾਰਾ ਸਾਹਿਬ ਦੇ ਨੇੜਲੇ ਇਲਾਕੇ ਵਿਚ ਸਥਿਤ ਇਹ ਮਕਾਨ ਭਾਰਤੀ ਭਾਈਚਾਰੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਅਤੇ ਜ਼ਖਮੀਆਂ ਦੀ ਹਾਲਤ ਬਾਰੇ ਫਿਲਹਾਲ ਵਿਸਤਾਰਤ ਜਾਣਕਾਰੀ ਨਹੀਂ ਮਿਲ ਸਕੀ।
ਮਾਲਟਨ ਗੁਰਦਵਾਰਾ ਸਾਹਿਬ ਨੇੜਲੇ ਇਲਾਕੇ ਵਿਚ ਵਾਪਰੀ ਘਟਨਾ
ਮਿਸੀਸਾਗਾ ਫਾਇਰ ਸਰਵਿਸ ਮੁਤਾਬਕ ਮੌਰਨਿੰਗ ਸਟਾਰ ਰੋਡ ਅਤੇ ਏਅਰਪੋਰਡ ਰੋਡ ਇਲਾਕੇ ਵਿਚ ਕੌਲੈਟ ਰੋਡ ’ਤੇ ਸਥਿਤ ਮਕਾਨ ਵਿਚ ਅੱਗ ਲੱਗਣ ਬਾਰੇ ਰਾਤ ਤਕਰੀਬਨ 10.15 ਵਜੇ ਇਤਲਾਹ ਮਿਲੀ ਅਤੇ ਅੱਗ ਬੁਝਾਉਣ ਲਈ ਕਰੜੀ ਮੁਸ਼ੱਕਤ ਕਰਨੀ ਪਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ।