ਮਿਸੀਸਾਗਾ ’ਚ ਪਟਾਕੇ ਚਲਾਉਣ ਵਾਲਿਆਂ ਨੂੰ ਹੋ ਸਕਦੈ ਇਕ ਲੱਖ ਡਾਲਰ ਜੁਰਮਾਨਾ
ਮਿਸੀਸਾਗਾ, 8 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਸਰਕਾਰੀ ਥਾਵਾਂ ’ਤੇ ਪਟਾਕੇ ਚਲਾਉਣ ਵਾਲਿਆਂ ਨੂੰ ਇਕ ਲੱਖ ਡਾਲਰ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ। ਜੀ ਹਾਂ, ਐਨੀ ਹੀ ਰਕਮ ਦਾ ਜੁਰਮਾਨਾ ਤਾਂ ਵੀ ਕੀਤਾ ਜਾ ਸਕਦਾ ਹੈ ਜੇ ਤੁਸੀਂ ਆਪਣੀ ਪ੍ਰਾਪਰਟੀ ਨਹੀਂ ਸਗੋਂ ਕਿਸੇ ਹੋਰ ਦੀ ਪ੍ਰਾਪਰਟੀ ਵਿਚ ਜਾ ਕੇ ਪਟਾਕੇ ਚਲਾ ਰਹੇ ਹੋ। ਮਿਸੀਸਾਗਾ […]
By : Editor Editor
ਮਿਸੀਸਾਗਾ, 8 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਸਰਕਾਰੀ ਥਾਵਾਂ ’ਤੇ ਪਟਾਕੇ ਚਲਾਉਣ ਵਾਲਿਆਂ ਨੂੰ ਇਕ ਲੱਖ ਡਾਲਰ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ। ਜੀ ਹਾਂ, ਐਨੀ ਹੀ ਰਕਮ ਦਾ ਜੁਰਮਾਨਾ ਤਾਂ ਵੀ ਕੀਤਾ ਜਾ ਸਕਦਾ ਹੈ ਜੇ ਤੁਸੀਂ ਆਪਣੀ ਪ੍ਰਾਪਰਟੀ ਨਹੀਂ ਸਗੋਂ ਕਿਸੇ ਹੋਰ ਦੀ ਪ੍ਰਾਪਰਟੀ ਵਿਚ ਜਾ ਕੇ ਪਟਾਕੇ ਚਲਾ ਰਹੇ ਹੋ। ਮਿਸੀਸਾਗਾ ਸਿਟੀ ਕੌਂਸਲ ਵੱਲੋਂ ਇਕ ਮਤਾ ਪਾਸ ਕਰਦਿਆਂ ਵੱਧ ਤੋਂ ਵੱਧ ਜੁਰਮਾਨੇ ਦੀ ਰਕਮ ਪੰਜ ਹਜ਼ਾਰ ਡਾਲਰ ਤੋਂ ਵਧਾ ਕੇ ਇਕ ਲੱਖ ਡਾਲਰ ਕਰ ਦਿਤੀ ਗਈ। ਕੌਂਸਲਰ ਮੈਟ ਮਹੋਨੀ ਨੇ ਕੌਂਸਲ ਦੀ ਮੀਟਿੰਗ ਦੌਰਾਨ ਕਿਹਾ ਕਿ ਨਿਯਮ ਤੋੜਨ ਵਾਲਿਆਂ ਨੂੰ ਘੱਟੋ ਘੱਟ ਇਕ ਲੱਖ ਡਾਲਰ ਦਾ ਜੁਰਮਾਨਾ ਤਾਂ ਹੋਣਾ ਹੀ ਚਾਹੀਦਾ ਹੈ।
ਸਿਟੀ ਕੌਂਸਲ ਵੱਲੋਂ ਜੁਰਮਾਨੇ ਦੀ ਰਕਮ ਵਿਚ ਮੋਟਾ ਵਾਧਾ
ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ ਦਿਵਾਲੀ ਮੌਕੇ ਭਾਰਤੀ ਨੌਜਵਾਨਾਂ ਨੇ ਮਿਸੀਸਾਗਾ ਵਿਚ ਪਟਾਕਿਆਂ ਨਾਲ ਐਨਾ ਖੌਰੂ ਪਾਇਆ ਕਿ ਲੋਕਾਂ ਦੇ ਨੱਕ ਵਿਚ ਦਮ ਕਰ ਦਿਤਾ ਪਰ ਇਸ ਵਾਰ ਮਤਾ ਪਾਸ ਹੋਣ ਦੇ ਬਾਵਜੂਦ ਖੌਰੂ ਰੁਕਣ ਦੇ ਆਸਾਰ ਘੱਟ ਹੀ ਨਜ਼ਰ ਆ ਰਹੇ ਹਨ ਕਿਉਂਕਿ ਨਵੇਂ ਨਿਯਮ ਪਹਿਲੀ ਦਸੰਬਰ ਤੋਂ ਲਾਗੂ ਹੋਣਗੇ। ਦੀਵਾਲੀ ਨੂੰ ਧਿਆਨ ਵਿਚ ਰਖਦਿਆਂ ਹੀ ਮਿਸੀਸਾਗਾ ਸਿਟੀ ਕੌਂਸਲ ਦੀ ਇਕ ਮਹਿਲਾ ਮੈਂਬਰ ਵੋਟਿੰਗ ਦੌਰਾਨ ਗੈਰਹਾਜ਼ਰ ਹੋ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਦੀਪਿਕਾ ਦਮੇਰਲਾ ਨੇ ਕਿਹਾ ਕਿ ਮਤਾ ਪਾਸ ਕਰਨ ਦਾ ਸਮਾਂ ਬਹੁਤ ਕੁਝ ਬਿਆਨ ਕਰ ਰਿਹਾ ਹੈ ਜਿਸ ਨੂੰ ਮੰਦਭਾਗਾ ਹੀ ਆਖਿਆ ਜਾ ਸਕਦਾ ਹੈ। ਦੂਜੇ ਪਾਸੇ ਮੈਟ ਮਹੋਨੀ ਨੇ ਕਿਹਾ ਕਿ ਨਵੇਂ ਨਿਯਮ ਦਿਵਾਲੀ ਦੇ ਤਿਉਹਾਰ ਨੂੰ ਪ੍ਰਭਾਵਤ ਨਹੀਂ ਕਰਨਗੇ ਕਿਉਂਕਿ ਇਹ ਪਹਿਲੀ ਦਸੰਬਰ ਤੋਂ ਲਾਗੂ ਹੋ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਮਿਸੀਸਾਗਾ ਵਿਚ ਸਿਰਫ ਕੈਨੇਡਾ ਡੇਅ, ਵਿਕਟੋਰੀਆ ਡੇਲ, ਨਵੇਂ ਸਾਲ ਅਤੇ ਦਿਵਾਲੀ ਮੌਕੇ ਪਟਾਕੇ ਚਲਾਉਣ ਦੀ ਇਜਾਜ਼ਤ ਹੈ। ਸ਼ਹਿਰ ਦੇ ਲੋਕ ਪਾਰਕਾਂ ਜਾਂ ਪਾਰਕਿੰਗ ਲੌਟ ਵਿਚ ਜਾ ਕੇ ਪਟਾਕੇ ਨਹੀਂ ਚਲਾ ਸਕਦੇ ਪਰ ਅਕਸਰ ਇਸ ਨਿਯਮ ਨੂੰ ਤੋੜਿਆ ਜਾਂਦਾ ਹੈ।