ਮਿਸੀਸਗਾ ਅਤੇ ਬਰੈਂਪਟਨ ਵਿਚ ਘਰਾਂ ਦੀਆਂ ਕੀਮਤਾਂ 27 ਫੀ ਸਦੀ ਘਟੀਆਂ
ਬਰੈਂਪਟਨ, 30 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਅਤੇ ਮਿਸੀਸਾਗਾ ਵਿਖੇ ਘਰਾਂ ਦੀ ਔਸਤ ਕੀਮਤ ਮੌਜੂਦ ਵਰ੍ਹੇ ਦੇ ਹੇਠਲੇ ਪੱਧਰ ’ਤੇ ਆ ਗਈ ਹੈ। ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਦੇ ਅੰਕੜਿਆਂ ਮੁਤਾਬਕ ਮੁਲਕ ਵਿਚ ਮਕਾਨਾਂ ਦੀਆਂ ਕੀਮਤਾਂ ਸਿਖਰ ’ਤੇ ਪੁੱਜਣ ਮਗਰੋਂ ਇਸ ਵੇਲੇ ਪੀਲ ਰੀਜਨ ਦੇ ਦੋਹਾਂ ਸ਼ਹਿਰਾਂ ਵਿਚ 27 ਫੀ ਸਦੀ ਕਮੀ ਦਰਜ ਕੀਤੀ ਗਈ […]

ਬਰੈਂਪਟਨ, 30 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਅਤੇ ਮਿਸੀਸਾਗਾ ਵਿਖੇ ਘਰਾਂ ਦੀ ਔਸਤ ਕੀਮਤ ਮੌਜੂਦ ਵਰ੍ਹੇ ਦੇ ਹੇਠਲੇ ਪੱਧਰ ’ਤੇ ਆ ਗਈ ਹੈ। ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਦੇ ਅੰਕੜਿਆਂ ਮੁਤਾਬਕ ਮੁਲਕ ਵਿਚ ਮਕਾਨਾਂ ਦੀਆਂ ਕੀਮਤਾਂ ਸਿਖਰ ’ਤੇ ਪੁੱਜਣ ਮਗਰੋਂ ਇਸ ਵੇਲੇ ਪੀਲ ਰੀਜਨ ਦੇ ਦੋਹਾਂ ਸ਼ਹਿਰਾਂ ਵਿਚ 27 ਫੀ ਸਦੀ ਕਮੀ ਦਰਜ ਕੀਤੀ ਗਈ ਹੈ। ਜਨਵਰੀ 2022 ਵਿਚ ਮਿਸੀਸਾਗਾ ਵਿਖੇ ਇਕ ਮਕਾਨ ਦੀ ਔਸਤ ਕੀਮਤ 19 ਲੱਖ 64 ਹਜ਼ਾਰ ਡਾਲਰ ’ਤੇ ਪੁੱਜ ਗਈ ਜੋ ਬੀਤੇ ਅਕਤੂਬਰ ਮਹੀਨੇ ਦੌਰਾਨ 15 ਲੱਖ 64 ਹਜ਼ਾਰ ਡਾਲਰ ਦਰਜ ਕੀਤੀ ਗਈ। ਇਸੇ ਤਰ੍ਹਾਂ ਬਰੈਂਪਟਨ ਵਿਖੇ ਇਕ ਘਰ ਦੀ ਔਸਤ ਕੀਮਤ 16 ਲੱਖ 52 ਹਜ਼ਾਰ ਡਾਲਰ ਤੱਕ ਪਹੁੰਚ ਗਈ ਪਰ ਅਕਤੂਬਰ ਦੇ ਅੰਕੜਿਆਂ ਵਿਚ 11 ਲੱਖ 46 ਹਜ਼ਾਰ ਡਾਲਰ ਦਰਜ ਕੀਤੀ ਗਈ।
ਵਿਆਜ ਦਰਾਂ ਵਿਚ ਵਾਧੇ ਦਾ ਨਜ਼ਰ ਆਇਆ ਵੱਡਾ ਅਸਰ
ਜੀ.ਟੀ.ਏ. ਦੇ ਹੋਰਨਾਂ ਇਲਾਕਿਆਂ ਦੇ ਅੰਕੜੇ ਵੀ ਬਹੁਤੇ ਤਸੱਲੀਬਖਸ਼ ਨਹੀਂ ਮੰਨੇ ਜਾ ਸਕਦੇ। ਮਹੀਨਾਵਾਰ ਆਧਾਰ ’ਤੇ ਦੇਖਿਆ ਜਾਵੇ ਤਾਂ ਬਰੈਂਪਟਨ ਵਿਖੇ ਮਕਾਨਾਂ ਦੀਆਂ ਕੀਮਤਾਂ ਹੇਠਾਂ ਆਈਆਂ ਜਦਕਿ ਮਿਸੀਸਾਗਾ ਵਿਖੇ ਮਾਮੂਲੀ ਵਾਧਾ ਰਜ ਕੀਤਾ ਗਿਆ।