ਭਾਰਤ ਸਣੇ ਦੁਨੀਆਂ ਦੇ ਕੋਨੇ ਕੋਨੇ ’ਚ ਮਨਾਇਆ ਖਾਲਸਾ ਸਾਜਨਾ ਦਿਹਾੜਾ
ਟੋਰਾਂਟੋ/ਨਿਊ ਯਾਰਕ, 13 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਸਣੇ ਦੁਨੀਆਂ ਦੇ ਕੋਨੇ ਕੋਨੇ ਵਿਚ 325ਵਾਂ ਖਾਲਸਾ ਸਾਜਨਾ ਦਿਹਾੜਾ ਪੂਰਨ ਸ਼ਰਧਾ ਨਾਲ ਮਨਾਇਆ ਗਿਆ। ਪੰਜਾਬ ਵਿਚ ਕਣਕ ਦੀ ਵਾਢੀ ਸ਼ੁਰੂ ਹੋਣ ਦੇ ਬਾਵਜੂਦ ਸੰਗਤ ਨੇ ’ਤੇ ਵਧ ਚੜ੍ਹ ਕੇ ਗੁਰੂ ਦੇ ਦਰ ’ਤੇ ਹਾਜ਼ਰੀ ਭਰੀ ਅਤੇ ਖੁਸ਼ੀਆਂ ਪ੍ਰਾਪਤ ਕੀਤੀਆਂ। ਅਮਰੀਕਾ ਅਤੇ ਕੈਨੇਡਾ ਵਿਚ ਵੀ ਖਾਲਸਾ ਸਾਜਨਾ […]
By : Editor Editor
ਟੋਰਾਂਟੋ/ਨਿਊ ਯਾਰਕ, 13 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਸਣੇ ਦੁਨੀਆਂ ਦੇ ਕੋਨੇ ਕੋਨੇ ਵਿਚ 325ਵਾਂ ਖਾਲਸਾ ਸਾਜਨਾ ਦਿਹਾੜਾ ਪੂਰਨ ਸ਼ਰਧਾ ਨਾਲ ਮਨਾਇਆ ਗਿਆ। ਪੰਜਾਬ ਵਿਚ ਕਣਕ ਦੀ ਵਾਢੀ ਸ਼ੁਰੂ ਹੋਣ ਦੇ ਬਾਵਜੂਦ ਸੰਗਤ ਨੇ ’ਤੇ ਵਧ ਚੜ੍ਹ ਕੇ ਗੁਰੂ ਦੇ ਦਰ ’ਤੇ ਹਾਜ਼ਰੀ ਭਰੀ ਅਤੇ ਖੁਸ਼ੀਆਂ ਪ੍ਰਾਪਤ ਕੀਤੀਆਂ। ਅਮਰੀਕਾ ਅਤੇ ਕੈਨੇਡਾ ਵਿਚ ਵੀ ਖਾਲਸਾ ਸਾਜਨਾ ਦਿਹਾੜੇ ਮੌਕੇ ਸਮਾਗਮਾਂ ਦਾ ਸਿਲਸਿਲਾ ਜਾਰੀ ਰਿਹਾ।
ਨਿਊ ਯਾਰਕ ਦੀ ਅਸੈਂਬਲੀ ਵਿਚ ਕਰਵਾਇਆ ਗਿਆ ਸਮਾਗਮ
ਨਿਊ ਯਾਰਕ ਦੀ ਸੂਬਾ ਅਸੈਂਬਲੀ ਵਿਚ ਕੌਮੀ ਸਿੱਖ ਦਿਹਾੜਾ ਮਨਾਇਆ ਗਿਆ ਜਦਕਿ ਕੈਨੇਡਾ ਵਿਚ ਸਿੱਖ ਵਿਰਾਸਤੀ ਮਹੀਨੇ ਦੇ ਮੱਦੇਨਜ਼ਰ ਖਾਲਸਾਈ ਝੰਡੇ ਝੁਲਾਏ ਗਏ। ਵੈਨਕੂਵਰ ਵਿਖੇ ਅੱਜ ਸਜਾਏ ਜਾਣ ਵਾਲੇ ਅਲੌਕਿਕ ਨਗਰ ਕੀਰਤਨ ਦੀਆਂ ਤਿਆਰੀਆਂ ਵਿਚ ਜੁਟੀ ਸੰਗਤ ਅਤੇ ਗੱਤਕਾਂ ਟੀਮਾਂ ਦਾ ਉਤਸ਼ਾਹ ਵੇਖਿਆਂ ਹੀ ਬਣਦਾ ਸੀ। ਨਗਰ ਕੀਰਤਨ ਵਿਚ ਸ਼ਾਮਲ ਹੋਣ ਲਈ ਤਿਆਰ ਬਰ ਤਿਆਰ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਵੈਨਕੂਵਰ ਵਿਚ ਸਿੱਖਾਂ ਦਾ ਇਤਿਹਾਸ 125 ਸਾਲ ਤੋਂ ਵੱਧ ਪੁਰਾਣਾ ਹੈ। ਭਾਵੇਂ ਮੁਢਲੇ ਦੌਰ ਵਿਚ ਸਿੱਖਾਂ ਨੂੰ ਵਿਤਕਰੇ ਦਾ ਟਾਕਰਾ ਕਰਨਾ ਪਿਆ ਪਰ ਅੱਜ ਪੂਰੇ ਕੈਨੇਡਾ ਵਿਚ ਸਿੱਖ ਵਿਰਾਸਤੀ ਮਹੀਨਾ ਮਨਾਇਆ ਜਾਂਦਾ ਹੈ ਅਤੇ ਭਾਈਚਾਰੇ ਨੇ ਆਪਣੀ ਮਿਹਨਤ ਦੇ ਬਲਬੂਤੇ ਹਰ ਖੇਤਰ ਵਿਚ ਕਾਮਯਾਬੀ ਦਰਜ ਕੀਤੀ ਹੈ। ਨਗਰ ਕੀਰਤਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਵੈਨਕੂਵਰ ਦੇ ਮੇਅਰ ਕੈਨ ਸਿਮ ਨੇ ਸਿੱਖ ਵਿਰਾਸਤੀ ਮਹੀਨੇ ਦੀ ਮੁਬਾਰਕਬਾਦ ਦਿਤੀ।
ਉਨਟਾਰੀਓ ਦੇ ਗੁਐਲਫ ਸ਼ਹਿਰ ਵਿਖੇ ਸਿੱਖ ਵਿਰਾਸਤੀ ਮਹੀਨੇ ਦੇ ਸਮਾਗਮ
ਇਥੇ ਦਸਣਾ ਬਣਦਾ ਹੈ ਕਿ ਬੀ.ਸੀ. ਦੇ ਪਿਟ ਮੈਡੋਜ਼ ਇਲਾਕੇ ਦੀ ਪੰਜਾਬੀ ਕਲਾਕਾਰ ਜੈਗ ਨਾਗਰਾ ਵੱਲੋਂ ਵਿਸਾਖੀ ਮੌਕੇ ਟ੍ਰਾਂਸÇਲੰਕ ਬੱਸਾਂ ਨੂੰ ਵਿਲੱਖਣ ਤਰੀਕੇ ਨਾਲ ਸ਼ਿੰਗਾਰਿਆ। ਲੋਅਰਮੇਨਲੈਂਡ ਵਿਚ ਸਿੱਖ ਵਿਰਾਸਤੀ ਮਹੀਨੇ ਦੇ ਸਮਾਗਮ ਲਗਾਤਾਰ ਹੋ ਰਹੇ ਹਨ ਅਤੇ ਇਸ ਦੌਰਾਨ ਵੱਖ ਵੱਖ ਸ਼ਹਿਰਾਂ ਵਿਚ ਨਗਰ ਕੀਰਤਨ ਵੀ ਸਜਾਏ ਜਾਣਗੇ। ਇਸੇ ਦੌਰਾਨ ਉਨਟਾਰੀਓ ਦੇ ਗੁਐਲਫ ਸ਼ਹਿਰ ਦੇ ਮੇਅਰ ਕੈਮ ਗਥਰੀ ਦੀ ਮੌਜੂਦਗੀ ਵਿਚ ਸਿਟੀ ਹਾਲ ਦੇ ਬਾਹਰ ਖਾਲਸਾਈ ਝੰਡਾ ਝੁਲਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਮੇਅਰ ਨੇ ਕਿਹਾ ਕਿ ਸਭਿਆਚਾਰਕ ਵੰਨ ਸੁਵੰਨਤਾ ਵਾਲੇ ਗੁਐਲਫ ਸ਼ਹਿਰ ਵਿਚ ਸਿੱਖ ਭਾਈਚਾਰੇ ਦਾ ਨਿਵੇਕਲਾ ਸਥਾਨ ਹੈ। ਸ਼ਹਿਰ ਦੀ ਤਰੱਕੀ ਅਤੇ ਖੁਸ਼ਹਾਲੀ ਵਿਚ ਸਿੱਖ ਵਧ ਚੜ੍ਹ ਕੇ ਯੋਗਦਾਨ ਪਾ ਰਹੇ ਹਨ। ਉਧਰ ਨਿਊ ਯਾਰਕ ਸੂਬਾ ਅਸੈਂਬਲੀ ਦੀ ਮੈਂਬਰ ਜ਼ੌਹਰਾਨ ਕਵਾਮੀ ਮਮਦਾਨੀ ਕੌਮੀ ਸਿੱਖ ਦਿਹਾੜੇ ਦੇ ਸਮਾਗਮ ਵਿਚ ਸ਼ਾਮਲ ਹੋਏ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਦੱਸਿਆ ਕਿ ਨਿਊ ਯਾਰਕ ਅਤੇ ਅਮਰੀਕਾ ਦੇ ਵੱਖ ਵੱਖ ਰਾਜਾਂ ਵਿਚ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਦਾ ਮੁੱਦਾ ਗਵਰਨਰ ਅਤੇ ਰਾਸ਼ਟਰਪਤੀ ਤੱਕ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਵਰਗੇ ਮੁਸ਼ਕਲ ਦੌਰ ਵਿਚ ਸਿੱਖਾਂ ਨੇ ਲੋੜਵੰਦਾਂ ਦੀ ਸੇਵਾ ਕਰਨ ਵਿਚ ਪ੍ਰਸ਼ਾਸਨ ਦਾ ਡਟ ਕੇ ਸਾਥ ਦਿਤਾ ਅਤੇ ਇਕੱਲੇ ਨਿਊ ਯਾਰਕ ਸ਼ਹਿਰ ਵਿਚ ਢਾਈ ਲੱਖ ਲੋਕਾਂ ਤੱਕ ਖਾਣਾ ਪਹੁੰਚਾਇਆ ਗਿਆ।
ਬੀ.ਸੀ. ਦੀਆਂ ਬੱਸਾਂ ਵਿਸਾਖੀ ਦੇ ਰੰਗ ਵਿਚ ਰੰਗੀਆਂ
ਯੂਕਰੇਨ ਸੰਕਟ ਦੌਰਾਨ ਵੀ ਸਿੱਖ ਜਥੇਬੰਦੀਆਂ ਦੇ ਮੈਂਬਰ ਮਦਦ ਵਾਸਤੇ ਜੰਗ ਪ੍ਰਭਾਵਤ ਇਲਾਕਿਆਂ ਵਿਚ ਪੁੱਜੇ। 2019 ਵਿਚ ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਵੀ ਰਾਹਤ ਸਮੱਗਰੀ ਭੇਜੀ ਗਈ ਅਤੇ ਸਿੱਖ ਨੌਜਵਾਨਾਂ ਨੂੰ ਮਾਂ ਬੋਲੀ, ਧਰਮ ਅਤੇ ਸਭਿਆਚਾਰ ਨਾਲ ਜੋੜਨ ਵਾਸਤੇ ਖਾਸ ਪ੍ਰੋਗਰਾਮ ਵੱਖਰੇ ਤੌਰ ’ਤੇ ਚਲਾਏ ਜਾ ਰਹੇ ਹਨ।