Begin typing your search above and press return to search.

ਭਾਰਤ-ਅਮਰੀਕਾ ਦੇ ਰਿਸ਼ਤੇ ਮਾਡਰਨ ਰੋਮਾਂਟਿਕ ਰਿਲੇਸ਼ਨਸ਼ਿਪ ਜਿਹੇ : ਗਾਰਸੇਟੀ

ਵਾਸ਼ਿੰਗਟਨ, 12 ਮਈ, ਨਿਰਮਲ : ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, ‘ਭਾਰਤ ਨੇ ਰੂਸ ਤੋਂ ਤੇਲ ਇਸ ਲਈ ਖਰੀਦਿਆ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਕੋਈ ਉਨ੍ਹਾਂ ਦਾ ਤੇਲ ਖਰੀਦੇ। ਇਹ ਸਾਡੀ ਨੀਤੀ ਦਾ ਡਿਜ਼ਾਈਨ ਸੀ। ਅਸੀਂ ਨਹੀਂ ਚਾਹੁੰਦੇ ਸੀ ਕਿ ਤੇਲ ਦੀਆਂ ਕੀਮਤਾਂ […]

ਭਾਰਤ-ਅਮਰੀਕਾ ਦੇ ਰਿਸ਼ਤੇ ਮਾਡਰਨ ਰੋਮਾਂਟਿਕ ਰਿਲੇਸ਼ਨਸ਼ਿਪ ਜਿਹੇ : ਗਾਰਸੇਟੀ

Editor EditorBy : Editor Editor

  |  12 May 2024 1:53 AM GMT

  • whatsapp
  • Telegram


ਵਾਸ਼ਿੰਗਟਨ, 12 ਮਈ, ਨਿਰਮਲ : ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, ‘ਭਾਰਤ ਨੇ ਰੂਸ ਤੋਂ ਤੇਲ ਇਸ ਲਈ ਖਰੀਦਿਆ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਕੋਈ ਉਨ੍ਹਾਂ ਦਾ ਤੇਲ ਖਰੀਦੇ। ਇਹ ਸਾਡੀ ਨੀਤੀ ਦਾ ਡਿਜ਼ਾਈਨ ਸੀ। ਅਸੀਂ ਨਹੀਂ ਚਾਹੁੰਦੇ ਸੀ ਕਿ ਤੇਲ ਦੀਆਂ ਕੀਮਤਾਂ ਵਧਣ। ਦਰਅਸਲ ਯੂਕਰੇਨ ’ਤੇ ਹਮਲੇ ਤੋਂ ਬਾਅਦ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਰੂਸ ਤੋਂ ਤੇਲ ਅਤੇ ਗੈਸ ਖਰੀਦਣ ’ਤੇ ਪਾਬੰਦੀ ਲਗਾ ਦਿੱਤੀ ਸੀ।

ਇਸ ਕਾਰਨ ਯੂਰਪ ਦੇ ਕਈ ਦੇਸ਼ਾਂ ਨੂੰ ਗੈਸ ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਿਆ। ਅਜਿਹੇ ਵਿਚ ਕਈ ਪੱਛਮੀ ਦੇਸ਼ਾਂ ਨੇ ਭਾਰਤ ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਦੇ ਨਾਲ ਹੀ ਭਾਰਤ ਆਪਣੇ ਬਚਾਅ ਵਿਚ ਕਹਿੰਦਾ ਰਿਹਾ ਹੈ ਕਿ ਇਹ ਉਨ੍ਹਾਂ ਦਾ ਫੈਸਲਾ ਹੈ ਕਿ ਉਹ ਕਿਸ ਤੋਂ ਤੇਲ ਖਰੀਦੇਗਾ ਅਤੇ ਕਿਸ ਤੋਂ ਨਹੀਂ। ਉਹ ਕਿਸੇ ਦੇ ਦਬਾਅ ਹੇਠ ਨਹੀਂ ਆਵੇਗਾ। ਇਸ ਦੌਰਾਨ ਗਾਰਸੇਟੀ ਨੇ ਕਿਹਾ ਹੈ ਕਿ ਭਾਰਤ ਨੇ ਰੂਸ ਤੋਂ ਤੇਲ ਖਰੀਦ ਕੇ ਕਿਸੇ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ।

ਇਸ ਦੇ ਨਾਲ ਹੀ ਕੱਲ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਸਾਡੇ ਤੇ ਰੂਸ ਤੋਂ ਤੇਲ ਦੀ ਦਰਾਮਦ ਨਾ ਕਰਨ ਲਈ ਦਬਾਅ ਪਾਇਆ ਗਿਆ ਸੀ। ਜੈਸ਼ੰਕਰ ਨੇ ਕਿਹਾ ਸੀ, ‘ਸੋਚੋ ਜੇਕਰ ਅਸੀਂ ਦਬਾਅ ਅੱਗੇ ਝੁਕ ਕੇ ਰੂਸੀ ਤੇਲ ਖਰੀਦਣਾ ਬੰਦ ਕਰ ਦਿੱਤਾ ਹੁੰਦਾ ਤਾਂ ਲੋਕਾਂ ਲਈ ਪੈਟਰੋਲ ਦੀ ਕੀਮਤ ਕਿੰਨੀ ਵਧ ਜਾਂਦੀ, ਪੈਟਰੋਲ ਘੱਟੋ-ਘੱਟ 20 ਰੁਪਏ ਮਹਿੰਗਾ ਹੋ ਜਾਂਦਾ।

ਗਾਰਸੇਟੀ ਨੇ ਭਾਰਤ-ਅਮਰੀਕਾ ਦੇ ਰਿਸ਼ਤਿਆਂ ਨੂੰ ਮਾਡਰਨ ਰੋਮਾਂਟਿਕ ਰਿਲੇਸ਼ਨਸ਼ਿਪ ਜਿਹੇ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਫੇਸਬੁੱਕ ਦੀ ਭਾਸ਼ਾ ਵਿਚ ਭਾਰਤ-ਅਮਰੀਕਾ ਦੇ ਰਿਸ਼ਤਿਆਂ ਨੂੰ ਦੇਖਿਆ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਪਹਿਲਾਂ ਅਸੀਂ ਕੰਪਲੀਕੇਟਡ ਰਿਸ਼ਤਿਆਂ ਵਿਚ ਸੀ ਅਤੇ ਹੁਣ ਅਸੀਂ ਡੇਟ ਕਰ ਰਹੇ ਹਾਂ। ਅਸੀਂ ਇੱਕ ਦੂਜੇ ਦੀ ਆਦਤਾਂ ਨੂੰ ਸਮਝ ਰਹੇ ਹਾਂ। ਅਸੀਂ ਇਹ ਕਹਿ ਸਕਦੇ ਹਨ ਕਿ ਅਸੀਂ ਲਿਵਇਨ ਵਿਚ ਹਾਂ।

ਇਹ ਵੀ ਪੜ੍ਹੋ

ਦੇਸ਼ ਵਿੱਚ ਸ਼ਾਂਤੀ ਅਤੇ ਭਾਈਚਾਰਾ ਕਾਇਮ ਰੱਖਣ ਲਈ ਕੇਂਦਰ ਵਿੱਚ ਬਦਲਾਅ ਜ਼ਰੂਰੀ ਹੈ। ਪੰਜਾਬ ਵਿੱਚ ਨੌਜਵਾਨਾਂ ਦਾ ਸ਼ਰੇਆਮ ਕਤਲ ਹੋ ਰਿਹਾ ਹੈ। ਫਿਰੌਤੀ ਮੰਗੀ ਜਾ ਰਹੀ ਹੈ, ਇਸ ਲਈ ਜੇਕਰ ਅਸੀਂ ਪੰਜਾਬ ਵਿਚ ਵੀ ਕਾਂਗਰਸ ਪਾਰਟੀ ਦਾ ਸਾਥ ਦੇਈਏ ਤਾਂ ਆਉਣ ਵਾਲੇ ਸਮੇਂ ਵਿਚ ਦੇਸ਼ ਵਿਚ ਸ਼ਾਂਤੀ ਬਣੀ ਰਹੇਗੀ। ਇਹ ਗੱਲ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਕੀਤੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ।

ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਉਹ 24 ਮਹੀਨਿਆਂ ਤੋਂ ਆਪਣੇ ਪੁੱਤਰ ਲਈ ਇਨਸਾਫ਼ ਦੀ ਭਾਲ ਕਰ ਰਹੇ ਹਨ ਪਰ ਬੀਤੇ ਦਿਨ ਜਦੋਂ ਮਾਣਯੋਗ ਅਦਾਲਤ ਨੇ ਦੋਸ਼ੀਆਂ ’ਤੇ ਦੋਸ਼ ਆਇਦ ਕੀਤੇ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਉਨ੍ਹਾਂ ਦੇ ਪੁੱਤਰ ਨੂੰ ਇਨਸਾਫ਼ ਮਿਲ ਗਿਆ ਹੋਵੇ ਪਰ ਉਨ੍ਹਾਂ ਕਿਹਾ ਕਿ ਇਨਸਾਫ਼ ਨਹੀਂ ਮਿਲੇਗਾ. ਕਿਉਂਕਿ ਦੋਸ਼ੀ ਹਰ ਦਿਨ ਨਵੀਂ ਨਵੀਂ ਚਾਲ ਚਲ ਰਹੇ ਹਨ।

ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿੱਚ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਫਿਰੌਤੀ ਮੰਗੀ ਜਾ ਰਹੀ ਹੈ, ਨੌਜਵਾਨਾਂ ਦੇ ਕਤਲ ਹੋ ਰਹੇ ਹਨ ਪਰ ਸਰਕਾਰ ਸ਼ਾਂਤੀ ਕਾਇਮ ਰੱਖਣ ਵਿੱਚ ਫੇਲ੍ਹ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਦੇਸ਼ ’ਚ ਭਾਜਪਾ ਕੱਟੜਤਾ ਦੇ ਨਾਂ ’ਤੇ ਵੋਟਾਂ ਮੰਗ ਰਹੀ ਹੈ। ਧਰਮ ਦੇ ਨਾਂ ’ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਦੇਸ਼ ਦੇ ਹਿੱਤ ’ਚ ਵੋਟ ਪਾਉਂਦੇ ਹਾਂ ਤਾਂ ਕੇਂਦਰ ’ਚ ਬਦਲਾਅ ਦੀ ਲੋੜ ਹੈ। ਤਾਂ ਜੋ ਅਸੀਂ ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਦੇ ਸਕੀਏ।

Next Story
ਤਾਜ਼ਾ ਖਬਰਾਂ
Share it