ਭਾਰਤੀ ਮੂਲ ਦੇ ਵਿਨ ਗੋਪਾਲ ਨੇ ਤੀਜੀ ਵਾਰ ਜਿੱਤੀ ਨਿਊ ਜਰਸੀ ਦੀ ਚੋਣ
ਟਰੈਂਟਨ, 8 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਨਿਊ ਜਰਸੀ ਸੂਬੇ ਦੀਆਂ ਚੋਣਾਂ ਦੌਰਾਨ ਭਾਰਤੀ ਮੂਲ ਦੇ ਵਿਨ ਗੋਪਾਲ ਲਗਾਤਾਰ ਤੀਜੀ ਵਾਰ ਸੈਨੇਟ ਮੈਂਬਰ ਬਣਨ ਵਿਚ ਸਫਲ ਰਹੇ। ਉਨ੍ਹਾਂ ਨੇ ਫਸਵੇਂ ਮੁਕਾਬਲੇ ਵਿਚ ਰਿਪਬਲਿਕਨ ਪਾਰਟੀ ਦੇ ਡਿਨੀਸਟ੍ਰੀਅਨ ਨੂੰ ਹਰਾਇਆ ਅਤੇ ਸੂਬੇ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਚੋਣ ਵਿਚ ਜਿੱਤ ਦਰਜ ਕੀਤੀ। ਤਕਰੀਬਨ 60 ਫੀ […]
By : Editor Editor
ਟਰੈਂਟਨ, 8 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਨਿਊ ਜਰਸੀ ਸੂਬੇ ਦੀਆਂ ਚੋਣਾਂ ਦੌਰਾਨ ਭਾਰਤੀ ਮੂਲ ਦੇ ਵਿਨ ਗੋਪਾਲ ਲਗਾਤਾਰ ਤੀਜੀ ਵਾਰ ਸੈਨੇਟ ਮੈਂਬਰ ਬਣਨ ਵਿਚ ਸਫਲ ਰਹੇ। ਉਨ੍ਹਾਂ ਨੇ ਫਸਵੇਂ ਮੁਕਾਬਲੇ ਵਿਚ ਰਿਪਬਲਿਕਨ ਪਾਰਟੀ ਦੇ ਡਿਨੀਸਟ੍ਰੀਅਨ ਨੂੰ ਹਰਾਇਆ ਅਤੇ ਸੂਬੇ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਚੋਣ ਵਿਚ ਜਿੱਤ ਦਰਜ ਕੀਤੀ। ਤਕਰੀਬਨ 60 ਫੀ ਸਦੀ ਵੋਟਾਂ ਹਾਸਲ ਕਰਨ ਵਾਲੇ 38 ਸਾਲ ਦੇ ਵਿਨ ਗੋਪਾਲ ਨਿਊ ਜਰਸੀ ਸੈਨੇਟ ਵਿਚ ਸਭ ਤੋਂ ਘੱਟ ਉਮਰ ਦੇ ਮੈਂਬਰ ਹਨ। ਸੂਬੇ ਦੇ ਇਤਿਹਾਸ ਵਿਚ ਪਹਿਲੇ ਸਾਊਥ ਏਸ਼ੀਅਨ ਸੈਨੇਟਰ ਹੋਣ ਦਾ ਮਾਣ ਵੀ ਉਨ੍ਹਾਂ ਨੇ ਹੀ ਹਾਸਲ ਕੀਤਾ। ਨਿਊ ਜਰਸੀ ਵਿਚ ਜੰਮੇ-ਪਲੇ ਵਿਨ ਗੋਪਾਲ ਕੋਲ ਲੋਕ ਪ੍ਰਸ਼ਾਸਨ ਵਿਚ ਪੋਸਟਗ੍ਰੈਜੁਏਟ ਦੀ ਡਿਗਰੀ ਹੈ। ਉਹ ਪਹਿਲੀ ਵਾਰ 2017 ਵਿਚ ਚੋਣ ਜਿੱਤੇ ਸਨ ਅਤੇ 2021 ਵਿਚ ਮੁੜ ਜੇਤੂ ਰਹੇ।
ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੂੰ ਵੱਡੇ ਫ਼ਰਕ ਨਾਲ ਹਰਾਇਆ
ਜਿੱਤ ਦਾ ਐਲਾਨ ਹੋਣ ਮਗਰੋਂ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਤੁਸੀਂ ਇਤਿਹਾਸ ਸਿਰਜ ਦਿਤਾ।’’ ਅਮਰੀਕਾ ਦੇ ਘੱਟੋ ਘੱਟ 37 ਰਾਜਾਂ ਵਿਚ ਮੰਗਲਵਾਰ ਨੂੰ ਵੋਟਾਂ ਪਈਆਂ ਅਤੇ ਇਨ੍ਹਾਂ ਦੌਰਾਨ ਡੈਮੋਕ੍ਰੈਟਿਕ ਪਾਰਟੀ ਦੀ ਕਾਰਗੁਜ਼ਾਰੀ ਨੂੰ ਪੂਰੇ ਗੌਰ ਨਾ ਦੇਖਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿਨ ਗੋਪਾਲ ਦੀ ਸੀਟ ’ਤੇ ਰਿਪਬਲਿਕਨ ਪਾਰਟੀ ਦੀ ਲੰਮੇ ਸਮੇਂ ਤੋਂ ਅੱਖ ਸੀ ਪਰ ਸਫ਼ਲਤਾ ਹਾਸਲ ਨਾ ਹੋ ਸਕੀ। ਨਿਊ ਜਰਸੀ ਵਿਚ ਇਸ ਵਾਰ ਦੀਆਂ ਚੋਣਾਂ ਨੂੰ ਸਭ ਤੋਂ ਮਹਿੰਗੀ ਚੋਣ ਵੀ ਦੱਸਿਆ ਜਾ ਰਿਹਾ ਹੈ ਕਿਉਂਕਿ ਡੈਮੋਕ੍ਰੈਟਸ ਨੇ 34 ਲੱਖ ਡਾਲਰ ਦੇ ਫੰਡ ਹਾਸਲ ਕੀਤੇ ਅਤੇ 35 ਲੱਖ ਡਾਲਰ ਖਰਚ ਕਰ ਦਿਤੇ ਜਦਕਿ ਇਸ ਦੇ ਉਲਟ ਰਿਪਬਲਿਕਨ ਪਾਰਟੀ ਸਿਰਫ 4 ਲੱਖ 60 ਹਜ਼ਾਰ ਡਾਲਰ ਇਕੱਤਰ ਕਰ ਸਕੀ ਅਤੇ 4 ਲੱਖ 45 ਹਜ਼ਾਰ ਡਾਲਰ ਖਰਚ ਕਰ ਦਿਤੇ।