ਭਾਰਤੀਆਂ ਨੂੰ ਧੜਾਧੜ ਮਿਲਣ ਲੱਗੇ ਕੈਨੇਡਾ ਦੇ ‘ਸਟੱਡੀ ਅਤੇ ਸਪਾਊਜ਼’ ਵੀਜ਼ੇ
ਨਵੀਂ ਦਿੱਲੀ, 20 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਹੇ ਕੂਟਨੀਤਕ ਟਕਰਾਅ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਨੂੰ ਧੜਾਧੜ ਵੀਜ਼ੇ ਮਿਲ ਰਹੇ ਹਨ ਜਦਕਿ ਸਪਾਊਜ਼ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਪਹਿਲਾਂ ਨਾਲੋਂ ਤੇਜ਼ ਮਹਿਸੂਸ ਰਹੀ ਹੈ। ਚੰਡੀਗੜ੍ਹ, ਬੰਗਲੌਰ ਅਤੇ ਮੁੰਬਈ ਵਿਖੇ ਕੈਨੇਡੀਅਨ ਕੌਂਸਲੇਟਸ ਵਿਚ ਵੀਜ਼ਾ ਸੇਵਾਵਾਂ ਆਰਜ਼ੀ ਤੌਰ ’ਤੇ ਰੱਦ ਹੋਣ ਮਗਰੋਂ ਕੰਮਕਾਜ ਬੁਰੀ […]
By : Editor Editor
ਨਵੀਂ ਦਿੱਲੀ, 20 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਹੇ ਕੂਟਨੀਤਕ ਟਕਰਾਅ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਨੂੰ ਧੜਾਧੜ ਵੀਜ਼ੇ ਮਿਲ ਰਹੇ ਹਨ ਜਦਕਿ ਸਪਾਊਜ਼ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਪਹਿਲਾਂ ਨਾਲੋਂ ਤੇਜ਼ ਮਹਿਸੂਸ ਰਹੀ ਹੈ। ਚੰਡੀਗੜ੍ਹ, ਬੰਗਲੌਰ ਅਤੇ ਮੁੰਬਈ ਵਿਖੇ ਕੈਨੇਡੀਅਨ ਕੌਂਸਲੇਟਸ ਵਿਚ ਵੀਜ਼ਾ ਸੇਵਾਵਾਂ ਆਰਜ਼ੀ ਤੌਰ ’ਤੇ ਰੱਦ ਹੋਣ ਮਗਰੋਂ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਪਰ ਕਈ ਮਾਮਲਿਆਂ ਵਿਚ ਸਿਰਫ 11 ਤੋਂ 13 ਦਿਨ ਦੇ ਅੰਦਰ ਵੀਜ਼ੇ ਮਿਲ ਰਹੇ ਹਨ ਜਦਕਿ ਵੀਜ਼ਾ ਅਰਜ਼ੀਆਂ ਦੀ ਸਫ਼ਲਤਾ ਦਰ 90 ਫ਼ੀ ਸਦੀ ਤੋਂ ਉਪਰ ਦੱਸੀ ਜਾ ਰਹੀ ਹੈ।
ਸਿਰਫ਼ ਦੋ ਹਫ਼ਤੇ ਵਿਚ ਮਿਲ ਰਿਹੈ ਸਪਾਊਜ਼ ਵੀਜ਼ਾ
‘ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਵਿਚ ਜਨਵਰੀ ਇਨਟੇਕ ਵਾਸਤੇ ਆ ਰਹੀਆਂ ਅਰਜ਼ੀਆਂ ਦੀ ਮਿਸਾਲ ਪੇਸ਼ ਕਰਦਿਆਂ ਦੱਸਿਆ ਗਿਆ ਹੈ ਕਿ ਪੰਜਾਬੀ ਵਿਦਿਆਰਥੀਆਂ ਦੀ ਵੀਜ਼ਾ ਸਫ਼ਲਤਾ ਦਰ 95 ਫ਼ੀ ਸਦੀ ਤੱਕ ਦਰਜ ਕੀਤੀ ਗਈ ਹੈ। ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀਆਂ ਨੂੰ ਕੰਮ ਨਾ ਮਿਲਣ ਅਤੇ ਮਕਾਨ ਕਿਰਾਏ ਵਰਗੀਆਂ ਕਈ ਸਮੱਸਿਆਵਾਂ ਨੂੰ ਦਰਕਿਨਾਰ ਕਰਦਿਆਂ ਵੱਡੀ ਗਿਣਤੀ ਵਿਚ ਪੰਜਾਬੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਦਾਖਲ ਰਹੇ ਹਨ।
ਆਇਲਟਸ ਦੇ 5 ਬੈਂਡ ’ਤੇ ਵੀ ਸਟੱਡੀ ਵੀਜ਼ਾ ਦੀ ਮੋਹਰ ਲੱਗ ਰਹੀ
ਜਲੰਧਰ ਦੇ ਇਕ ਇੰਮੀਗ੍ਰੇਸ਼ਨ ਸਲਾਹਕਾਰ ਤੀਰਥ ਸਿੰਘ ਮੁਤਾਬਕ 14 ਅਕਤੂਬਰ ਤੋਂ 22 ਅਕਤੂਬਰ ਦਰਮਿਆਨ ਸਭ ਤੋਂ ਜ਼ਿਆਦਾ ਵੀਜ਼ਾ ਅਰਜ਼ੀਆਂ ਪ੍ਰਵਾਨ ਹੋਈਆਂ ਅਤੇ ਜ਼ਿਆਦਾਤਰ ਵੀਜ਼ੇ 15 ਤੋਂ 25 ਦਿਨ ਦੇ ਅੰਦਰ ਪੁੱਜ ਗਏ। ਕਪੂਰਥਲਾ ਦੇ ਇਕ ਇੰਮੀਗ੍ਰੇਸ਼ਨ ਸਲਾਹਕਾਰ ਗੁਰਪ੍ਰੀਤ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਟੱਡੀ ਵੀਜ਼ਾ ਤਾਂ ਇਕ ਪਾਸੇ ਸਪਾਊਜ਼ ਵੀਜ਼ੇ ਦੋ ਹਫ਼ਤੇ ਦੇ ਅੰਦਰ ਆ ਰਹੇ ਹਨ।