ਭਗਵੰਤ ਮਾਨ ਨੇ ਪਤਨੀ ਤੇ ਮੰਤਰੀਆਂ ਦੇ ਨਾਲ ਫਿਲਮ ‘ਕੈਰੀ ਆਨ ਜੱਟਾ’ ਵੇਖੀ
ਮੁਹਾਲੀ, 29 ਜੂਨ, ਹ.ਬ. : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੰਤਰੀ ਮੰਡਲ ਦੇ ਸਹਿਯੋਗੀਆਂ, ਵਿਧਾਇਕਾਂ ਨਾਲ ਨਵੀਂ ਰਿਲੀਜ਼ ਹੋਈ ਪੰਜਾਬੀ ਫਿਲਮ ਕੈਰੀ ਆਨ ਜੱਟਾ-3 ਦੇਖਣ ਲਈ ਪੀਵੀਆਰ ਸਿਨੇਮਾ ਪਹੁੰਚੇ। ਉਨ੍ਹਾਂ ਦਾ ਉਥੇ ਫਿਲਮ ਦੇ ਹੀਰੋ ਅਤੇ ਨਿਰਮਾਤਾ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਕਾਮੇਡੀਅਨ ਭੱਲਾ ਅਤੇ ਸਮੁੱਚੀ ਸਟਾਰ ਕਾਸਟ […]

By : Editor (BS)
ਮੁਹਾਲੀ, 29 ਜੂਨ, ਹ.ਬ. : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੰਤਰੀ ਮੰਡਲ ਦੇ ਸਹਿਯੋਗੀਆਂ, ਵਿਧਾਇਕਾਂ ਨਾਲ ਨਵੀਂ ਰਿਲੀਜ਼ ਹੋਈ ਪੰਜਾਬੀ ਫਿਲਮ ਕੈਰੀ ਆਨ ਜੱਟਾ-3 ਦੇਖਣ ਲਈ ਪੀਵੀਆਰ ਸਿਨੇਮਾ ਪਹੁੰਚੇ। ਉਨ੍ਹਾਂ ਦਾ ਉਥੇ ਫਿਲਮ ਦੇ ਹੀਰੋ ਅਤੇ ਨਿਰਮਾਤਾ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਕਾਮੇਡੀਅਨ ਭੱਲਾ ਅਤੇ ਸਮੁੱਚੀ ਸਟਾਰ ਕਾਸਟ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਭਗਵੰਤ ਮਾਨ ਫਿਲਮ ਦੇਖਣ ਲਈ ਇਕੱਲੇ ਨਹੀਂ ਆਏ। ਸਗੋਂ ਉਨ੍ਹਾਂ ਦੀ ਪਤਨੀ ਡਾ: ਗੁਰਪ੍ਰੀਤ ਕੌਰ ਵੀ ਉਨ੍ਹਾਂ ਦੇ ਨਾਲ ਸੀ। ਫ਼ਿਲਮ ਦੇਖਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਫ਼ਿਲਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਹੁਣ ਕਲਾਕਾਰਾਂ ਨੂੰ ਫ਼ਿਲਮਾਂ ਦੀ ਸ਼ੂਟਿੰਗ ਲਈ ਵਿਦੇਸ਼ ਨਹੀਂ ਜਾਣਾ ਪਵੇਗਾ। ਉਨ੍ਹਾਂ ਕੈਰੀ ਆਨ ਜੱਟਾ-3 ਦੇ ਹੀਰੋ ਅਤੇ ਨਿਰਮਾਤਾ ਗਿੱਪੀ ਗਰੇਵਾਲ ਨੂੰ ਕਿਹਾ ਕਿ ਕੈਰੀ ਆਨ ਜੱਟਾ-3 ਤੋਂ ਬਾਅਦ ਉਨ੍ਹਾਂ ਨੂੰ ਫੋਰ, ਫਾਈਵ, ਸਿਕਸ, ਸੈਵਨ ਜਿੰਨੇ ਵੀ ਵਰਜਨ ਬਣਨਗੇ ਉਸ ਲਈ ਲੰਡਨ ਜਾਂ ਕੈਨੇਡਾ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਸ਼ੂਟਿੰਗ ਲਈ ਸਾਰਾ ਬੁਨਿਆਦੀ ਢਾਂਚਾ ਪੰਜਾਬ ਵਿੱਚ ਹੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੇ ਹੀ ਲੰਡਨ ਅਤੇ ਕੈਨੇਡਾ ਦਾ ਵੈਨਕੂਵਰ ਬਣਾ ਦੇਵਾਂਗੇ।


