ਬੰਦਰਗਾਹ ਕਾਮਿਆਂ ਦੀ ਹੜਤਾਲ ਚੌਥੇ ਦਿਨ ਵਿਚ ਦਾਖਲ
ਵੱਡੇ ਨੁਕਸਾਨ ਦਾ ਡਰਾਵਾ ਦੇ ਰਹੀਆਂ ਮੁਨਾਫਾਖੋਰ ਕੰਪਨੀਆਂ : ਯੂਨੀਅਨ ਵੈਨਕੂਵਰ, 4 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਰੋਜ਼ਾਨਾ ਕਰੋੜਾਂ ਡਾਲਰ ਦਾ ਨੁਕਸਾਨ ਕਰ ਰਹੀ ਬੰਦਗਾਹ ਕਾਮਿਆਂ ਦੀ ਹੜਤਾਲ ਅੱਜ ਚੌਥੇ ਦਿਨ ਵਿਚ ਦਾਖਲ ਹੋ ਗਈ ਅਤੇ ਬੀ.ਸੀ. ਮੈਰੀਟਾਈਮ ਇੰਪਲੌਇਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮੁਲਾਜ਼ਮ ਯੂਨੀਅਨ ਨਾਲ ਗੱਲਬਾਤ ਅੱਗੇ ਵਧਾਉਣੀ ਬੇਹੱਦ ਮੁਸ਼ਕਲ ਹੈ। ਐਸੋਸੀਏਸ਼ਨ ਨੇ ਦਾਅਵਾ […]

ਵੱਡੇ ਨੁਕਸਾਨ ਦਾ ਡਰਾਵਾ ਦੇ ਰਹੀਆਂ ਮੁਨਾਫਾਖੋਰ ਕੰਪਨੀਆਂ : ਯੂਨੀਅਨ
ਵੈਨਕੂਵਰ, 4 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਰੋਜ਼ਾਨਾ ਕਰੋੜਾਂ ਡਾਲਰ ਦਾ ਨੁਕਸਾਨ ਕਰ ਰਹੀ ਬੰਦਗਾਹ ਕਾਮਿਆਂ ਦੀ ਹੜਤਾਲ ਅੱਜ ਚੌਥੇ ਦਿਨ ਵਿਚ ਦਾਖਲ ਹੋ ਗਈ ਅਤੇ ਬੀ.ਸੀ. ਮੈਰੀਟਾਈਮ ਇੰਪਲੌਇਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮੁਲਾਜ਼ਮ ਯੂਨੀਅਨ ਨਾਲ ਗੱਲਬਾਤ ਅੱਗੇ ਵਧਾਉਣੀ ਬੇਹੱਦ ਮੁਸ਼ਕਲ ਹੈ। ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਨੂੰ ਕਿਸੇ ਹੱਦ ਤੱਕ ਪੂਰਾ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਹੁਣ ਅੱਗੇ ਵਧਣਾ ਸੰਭਵ ਨਹੀਂ। ਉਧਰ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਰੌਬ ਐਸ਼ਟਨ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਸਾਫ਼ ਮਨ ਨਾਲ ਗੱਲਬਾਤ ਨਹੀਂ ਕੀਤੀ ਜਾ ਰਹੀ। ਯੂਨੀਅਨ ਪ੍ਰਧਾਨ ਨੇ ਉਮੀਦ ਜ਼ਾਹਰ ਕੀਤੀ ਕਿ ਇੰਪਲੌਇਰ ਐਸੋਸੀਏਸ਼ਨ ਬੈਕ ਟੂ ਵਰਕ ਦੀ ਧਮਕੀ ਨਹੀਂ ਦੇਵੇਗੀ ਅਤੇ ਗੱਲਬਾਤ ਰਾਹੀਂ ਮਸਲਾ ਸੁਲਝਾਇਆ ਜਾਵੇਗਾ।