Begin typing your search above and press return to search.

ਬੈਲਟੀਮੋਰ ਹਾਦਸੇ ਦੌਰਾਨ ਮਾਰੇ ਗਏ ਚੌਥੇ ਸ਼ਖਸ ਦੀ ਲਾਸ਼ ਬਰਾਮਦ

ਬੈਲਟੀਮੋਰ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬੈਲਟੀਮੋਰ ਹਾਦਸੇ ਦੌਰਾਨ ਮਾਰੇ ਗਏ ਛੇ ਜਣਿਆਂ ਵਿਚੋਂ ਚੌਥੀ ਲਾਸ਼ ਮਿਲ ਗਈ ਹੈ ਜਦਕਿ ਐਫ.ਬੀ.ਆਈ. ਨੇ ਮਾਮਲੇ ਦੀ ਪੜਤਾਲ ਆਰੰਭ ਕਰ ਦਿਤੀ। ਸੂਤਰਾਂ ਨੇ ਦੱਸਿਆ ਕਿ ਫੈਡਰਲ ਏਜੰਟ ਸੋਮਵਾਰ ਨੂੰ ਜਹਾਜ਼ ’ਤੇ ਪੁੱਜੇ ਅਤੇ ਹਾਦਸੇ ਦੇ ਕਾਰਨਾਂ ਬਾਰੇ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕਰ ਦਿਤੀ। ਹਾਦਸੇ ਵਾਲੇ ਦਿਨ ਪੁਲ ’ਤੇ […]

ਬੈਲਟੀਮੋਰ ਹਾਦਸੇ ਦੌਰਾਨ ਮਾਰੇ ਗਏ ਚੌਥੇ ਸ਼ਖਸ ਦੀ ਲਾਸ਼ ਬਰਾਮਦ
X

Editor EditorBy : Editor Editor

  |  17 April 2024 4:12 AM IST

  • whatsapp
  • Telegram

ਬੈਲਟੀਮੋਰ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬੈਲਟੀਮੋਰ ਹਾਦਸੇ ਦੌਰਾਨ ਮਾਰੇ ਗਏ ਛੇ ਜਣਿਆਂ ਵਿਚੋਂ ਚੌਥੀ ਲਾਸ਼ ਮਿਲ ਗਈ ਹੈ ਜਦਕਿ ਐਫ.ਬੀ.ਆਈ. ਨੇ ਮਾਮਲੇ ਦੀ ਪੜਤਾਲ ਆਰੰਭ ਕਰ ਦਿਤੀ। ਸੂਤਰਾਂ ਨੇ ਦੱਸਿਆ ਕਿ ਫੈਡਰਲ ਏਜੰਟ ਸੋਮਵਾਰ ਨੂੰ ਜਹਾਜ਼ ’ਤੇ ਪੁੱਜੇ ਅਤੇ ਹਾਦਸੇ ਦੇ ਕਾਰਨਾਂ ਬਾਰੇ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕਰ ਦਿਤੀ। ਹਾਦਸੇ ਵਾਲੇ ਦਿਨ ਪੁਲ ’ਤੇ ਅੱਠ ਜਣੇ ਕੰਮ ਕਰ ਰਹੇ ਸਨ ਜਿਨ੍ਹਾਂ ਵਿਚੋਂ ਦੋ ਨੂੰ ਬਚਾ ਲਿਆ ਗਿਆ ਪਰ ਛੇ ਜਣੇ ਪਾਣੀ ਵਿਚ ਰੁੜ੍ਹ ਗਏ। ਮਰਨ ਵਾਲੇ ਚੌਥੇ ਸ਼ਖਸ ਦੇ ਪਰਵਾਰਕ ਮੈਂਬਰਾਂ ਨੇ ਸ਼ਨਾਖਤ ਜਨਤਕ ਕੀਤੇ ਜਾਣ ਤੋਂ ਨਾਂਹ ਕਰ ਦਿਤੀ।

ਐਫ.ਬੀ.ਆਈ. ਨੇ ਆਰੰਭੀ ਹਾਦਸੇ ਦੇ ਕਾਰਨਾਂ ਦੀ ਪੜਤਾਲ

ਮੈਰੀਲੈਂਡ ਸਟੇਟ ਪੁਲਿਸ ਦੇ ਜੂਨੀਅਰ ਸੁਪਰਡੈਂਟ ਰੋਲੈਂਡ ਬਟਲਰ ਨੇ ਕਿਹਾ ਕਿ ਫਿਲਹਾਲ ਪਰਵਾਰ ਡੂੰਘੇ ਦੁੱਖ ਵਿਚੋਂ ਲੰਘ ਰਿਹਾ ਹੈ ਅਤੇ ਅਸੀ ਸਾਰੇ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਹਾਂ। ਇਸੇ ਦੌਰਾਨ ਇਕ ਬੁਲਾਰੇ ਨੇ ਕਿਹਾ ਕਿ ਐਫ.ਬੀ.ਆਈ. ਦੇ ਏਜੰਟ ਸੋਮਵਾਰ ਨੂੰ ਕਾਰਗੋ ਸ਼ਿਪ ’ਤੇ ਪੁੱਜ ਗਏ ਅਤੇ ਹਰ ਕੋਨੇ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਇਸ ਤੋਂ ਇਲਾਵਾ ਕੋਈ ਪੜਤਾਲ ਨਾਲ ਸਬੰਧਤ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਅਮਰੀਕਾ ਦੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਹਾਦਸੇ ਦੀ ਪੜਤਾਲ ਵੱਖਰੇ ਤੌਰ ’ਤੇ ਕੀਤੀ ਜਾ ਰਹੀ ਹੈ। ਇਸੇ ਦੌਰਾਨ ਬੈਲਟੀਮੋਰ ਦੇ ਮੇਅਰ ਬਰੈਂਡਨ ਸਕੌਟ ਨੇ ਦੱਸਿਆ ਕਿ ਦੋ ਨੈਸ਼ਨਲ ਲਾਅ ਫਰਮਜ਼ ਸਾਹਮਣੇ ਆਈਆਂ ਹਨ ਅਤੇ ਜੋ ਵੀ ਕੋਤਾਹੀ ਦਾ ਜ਼ਿੰਮੇਵਾਰ ਹੋਵੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਲਾਅ ਫਰਮਜ਼ ਦਾ ਮਕਸਦ ਹਾਦਸੇ ਦੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣਾ ਹੈ।

Next Story
ਤਾਜ਼ਾ ਖਬਰਾਂ
Share it