ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਕਟੌਤੀ ਦੀ ਸੰਭਾਵਨਾ ਨਹੀਂ
ਟੋਰਾਂਟੋ, 10 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬੈਂਕ ਆਫ ਕੈਨੇਡਾ ਵੱਲੋਂ ਅੱਜ ਕੀਤੇ ਜਾਣ ਵਾਲੇ ਐਲਾਨ ਦੌਰਾਨ ਵਿਆਜ ਦਰਾਂ 5 ਫੀ ਸਦੀ ਦੇ ਪੱਧਰ ’ਤੇ ਜਿਉਂ ਦੀਆਂ ਤਿਉਂ ਕਾਇਮ ਰੱਖਣ ਦੇ ਆਸਾਰ ਨਜ਼ਰ ਆ ਰਹੇ ਹਨ। ਆਰਥਿਕ ਮਾਹਰਾਂ ਮੁਤਾਬਕ ਮਹਿੰਗਾਈ ਵਿਚ ਤਸੱਲੀਬਖਸ਼ ਕਮੀ ਨਾ ਆਉਣ ਕੇਂਦਰੀ ਬੈਂਕ ਫਿਲਹਾਲ ਕੋਈ ਕਮੀ ਕਰਨ ਦੇ ਰੌਂਅ ਵਿਚ ਨਜ਼ਰ ਨਹੀਂ […]
By : Editor Editor
ਟੋਰਾਂਟੋ, 10 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬੈਂਕ ਆਫ ਕੈਨੇਡਾ ਵੱਲੋਂ ਅੱਜ ਕੀਤੇ ਜਾਣ ਵਾਲੇ ਐਲਾਨ ਦੌਰਾਨ ਵਿਆਜ ਦਰਾਂ 5 ਫੀ ਸਦੀ ਦੇ ਪੱਧਰ ’ਤੇ ਜਿਉਂ ਦੀਆਂ ਤਿਉਂ ਕਾਇਮ ਰੱਖਣ ਦੇ ਆਸਾਰ ਨਜ਼ਰ ਆ ਰਹੇ ਹਨ। ਆਰਥਿਕ ਮਾਹਰਾਂ ਮੁਤਾਬਕ ਮਹਿੰਗਾਈ ਵਿਚ ਤਸੱਲੀਬਖਸ਼ ਕਮੀ ਨਾ ਆਉਣ ਕੇਂਦਰੀ ਬੈਂਕ ਫਿਲਹਾਲ ਕੋਈ ਕਮੀ ਕਰਨ ਦੇ ਰੌਂਅ ਵਿਚ ਨਜ਼ਰ ਨਹੀਂ ਆਉਂਦਾ।
3 ਮਹੀਨੇ ਤੱਕ ਪੰਜ ਫੀ ਸਦੀ ਰਹਿ ਸਕਦੀ ਹੈ ਵਿਆਜ ਦਰ
ਉਚੀਆਂ ਵਿਆਜ ਦਰਾਂ ਕਾਰਨ ਕੈਨੇਡੀਅਨ ਅਰਥਚਾਰੇ ਵਿਚ ਸੁਸਤੀ ਨਜ਼ਰ ਆ ਰਹੀ ਹੈ ਅਤੇ ਮਾਰਚ ਮਹੀਨੇ ਦੌਰਾਨ 2 ਹਜ਼ਾਰ ਤੋਂ ਵੱਧ ਨੌਕਰੀਆਂ ਦਾ ਨੁਕਸਾਨ ਹੋਇਆ ਜਦਕਿ ਬੇਰੁਜ਼ਗਾਰੀ ਦਰ ਵਧ 6.1 ਫੀ ਸਦੀ ਹੋ ਗਈ। ਫਰਵਰੀ ਵਿਚ ਮਹਿੰਗਾਈ ਦਰ 2.8 ਫੀ ਸਦੀ ਦਰਜ ਕੀਤੀ ਗਈ ਪਰ ਦੂਜੇ ਪਾਸੇ ਤੇਲ ਕੀਮਤਾਂ ਵਧਣ ਕਾਰਨ ਮਾਰਚ ਦੀ ਮਹਿੰਗਾਈ ਦਰ ਮੁੜ ਉਪਰ ਜਾ ਸਕਦੀ ਹੈ ਅਤੇ ਵਿਆਜ ਦਰਾਂ ਹੇਠਾਂ ਆਉਣ ਦੀਆਂ ਉਮੀਦਾਂ ’ਤੇ ਕੁਝ ਹਫਤੇ ਲਈ ਪਾਣੀ ਫਿਰ ਸਕਦਾ ਹੈ।