ਬੀ.ਸੀ. ਵਿਚ ਓਵਰਡੋਜ਼ ਕਾਰਨ 10 ਮਹੀਨੇ ਦੌਰਾਨ 2 ਹਜ਼ਾਰ ਮੌਤਾਂ
ਵੈਨਕੂਵਰ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਵਿਚ ਓਵਰਡੋਜ਼ ਕਾਰਨ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਪਹਿਲੇ 10 ਮਹੀਨੇ ਵਿਚ ਹੀ ਅੰਕੜਾ 2 ਹਜ਼ਾਰ ਤੋਂ ਟੱਪ ਚੁੱਕਾ ਹੈ। ਜ਼ਹਿਰੀਆਂ ਅਤੇ ਗੈਰਕਾਨੂੰਨੀ ਦਵਾਈਆਂ ਦੀ ਸਪਲਾਈ ਰੁਕਦੀ ਮਹਿਸੂਸ ਨਹੀਂ ਹੋ ਰਹੀ ਜਿਸ ਦੇ ਸਿੱਟੇ ਵਜੋਂ ਲਗਾਤਾਰ ਤੀਜੇ ਵਰ੍ਹੇ ਦੌਰਾਨ ਐਨਾ ਜਾਨੀ ਨੁਕਸਾਨ ਸਾਹਮਣੇ ਆਇਆ ਹੈ। ਗਲੋਬਲ […]
By : Editor Editor
ਵੈਨਕੂਵਰ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਵਿਚ ਓਵਰਡੋਜ਼ ਕਾਰਨ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਪਹਿਲੇ 10 ਮਹੀਨੇ ਵਿਚ ਹੀ ਅੰਕੜਾ 2 ਹਜ਼ਾਰ ਤੋਂ ਟੱਪ ਚੁੱਕਾ ਹੈ। ਜ਼ਹਿਰੀਆਂ ਅਤੇ ਗੈਰਕਾਨੂੰਨੀ ਦਵਾਈਆਂ ਦੀ ਸਪਲਾਈ ਰੁਕਦੀ ਮਹਿਸੂਸ ਨਹੀਂ ਹੋ ਰਹੀ ਜਿਸ ਦੇ ਸਿੱਟੇ ਵਜੋਂ ਲਗਾਤਾਰ ਤੀਜੇ ਵਰ੍ਹੇ ਦੌਰਾਨ ਐਨਾ ਜਾਨੀ ਨੁਕਸਾਨ ਸਾਹਮਣੇ ਆਇਆ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਅਕਤੂਬਰ ਮਹੀਨੇ ਦੌਰਾਨ ਬੀ.ਸੀ. ਵਿਚ 189 ਜਣਿਆਂ ਨੇ ਓਵਰਡੋਜ਼ ਕਾਰਨ ਜਾਨ ਗਵਾਈ ਅਤੇ ਲਗਾਤਾਰ 37ਵੇਂ ਦੌਰਾਨ ਓਵਰਡੋਜ਼ ਕਾਰਨ 150 ਤੋਂ ਵੱਧ ਮੌਤਾਂ ਹੋਈਆਂ।
ਲਗਾਤਾਰ 37ਵੇਂ ਮਹੀਨੇ 150 ਤੋਂ ਵੱਧ ਮੌਤਾਂ ਦਾ ਸਿਲਸਿਲਾ ਜਾਰੀ
ਅਪ੍ਰੈਲ 2016 ਵਿਚ ਓਵਰਡੋਜ਼ ਦੇ ਮਸਲੇ ਨੂੰ ਸੰਕਟ ਕਰਾਰ ਦਿਤੇ ਜਾਣ ਮਗਰੋਂ ਇਕੱਲੇ ਬੀ.ਸੀ. ਵਿਚ 13,300 ਮੌਤਾਂ ਹੋ ਚੁੱਕੀਆਂ ਹਨ। ਸੂਬੇ ਦੀ ਮਾਨਸਿਕ ਸਿਹਤ ਮਾਮਲਿਆਂ ਬਾਰੇ ਮੰਤਰੀ ਜੈਨੀਫਰ ਵਾਈਟਸਾਈਡ ਨੇ ਕਿਹਾ ਕਿ ਅੰਕੜਿਆਂ ਦੀ ਗੰਭੀਰਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਪਰ ਸੂਬਾ ਸਰਕਾਰ ਵੱਲੋਂ ਅਸਰਦਾਰ ਕਦਮ ਉਠਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਕੌਰੋਨਰ ਦੀ ਰਿਪੋਰਟ ਮੁਤਾਬਕ ਮੌਜੂਦ ਵਰ੍ਹੇ ਦੌਰਾਨ ਓਵਰਡੋਜ਼ ਕਾਰਨ ਜਾਨ ਗਵਾਉਣ ਵਾਲੇ 70 ਫੀ ਸਦੀ ਲੋਕਾਂ ਦੀ ਉਮਰ 30 ਸਾਲ ਤੋਂ 59 ਸਾਲ ਦਰਮਿਆਨ ਦਰਜ ਕੀਤੀ ਗਈ ਅਤੇ 10 ਸਾਲ ਤੋਂ 59 ਸਾਲ ਉਮਰ ਵਾਲੇ ਲੋਕਾਂ ਦੀ ਮੌਤ ਦੇ ਕਾਰਨਾਂ ਵਿਚ ਓਵਰਡੋਜ਼ ਸਭ ਤੋਂ ਉਪਰ ਚੱਲ ਰਿਹਾ ਹੈ।