Begin typing your search above and press return to search.

ਬੀ.ਸੀ. ਦੇ ਚਿਲੀਵੈਕ ਤੋਂ 50 ਲੱਖ ਡਾਲਰ ਦੇ ਨਸ਼ੇ ਅਤੇ ਹਥਿਆਰ ਬਰਾਮਦ

ਚਿਲੀਵੈਕ, 18 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਚਿਲੀਵੈਕ ਸ਼ਹਿਰ ਵਿਚ ਕਈ ਟਿਕਾਣਿਆਂ ’ਤੇ ਛਾਪੇ ਮਾਰਦਿਆਂ ਆਰ.ਸੀ.ਐਮ.ਪੀ. ਵੱਲੋਂ 5 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਸਣੇ ਨਕਦੀ ਬਰਾਮਦ ਕੀਤੀ ਗਈ ਹੈ। ਬਰਾਮਦ ਕੀਤੇ ਨਸ਼ਿਆਂ ਵਿਚ 14 ਕਿਲੋ ਫੈਂਟਾਨਿਲ, 8 ਕਿਲੋ ਕੋਕੀਨ ਅਤੇ 27 ਕਿਲੋ ਮੈਥਮਫੈਟਾਮਿਨ ਸ਼ਾਮਲ ਹਨ। ਚਿਲੀਵੈਕ ਤੋਂ ਇਲਾਵਾ ਵੈਨਕੂਵਰ ਅਤੇ ਸਰੀ ਸ਼ਹਿਰਾਂ […]

ਬੀ.ਸੀ. ਦੇ ਚਿਲੀਵੈਕ ਤੋਂ 50 ਲੱਖ ਡਾਲਰ ਦੇ ਨਸ਼ੇ ਅਤੇ ਹਥਿਆਰ ਬਰਾਮਦ
X

Editor EditorBy : Editor Editor

  |  18 April 2024 10:59 AM IST

  • whatsapp
  • Telegram

ਚਿਲੀਵੈਕ, 18 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਚਿਲੀਵੈਕ ਸ਼ਹਿਰ ਵਿਚ ਕਈ ਟਿਕਾਣਿਆਂ ’ਤੇ ਛਾਪੇ ਮਾਰਦਿਆਂ ਆਰ.ਸੀ.ਐਮ.ਪੀ. ਵੱਲੋਂ 5 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਸਣੇ ਨਕਦੀ ਬਰਾਮਦ ਕੀਤੀ ਗਈ ਹੈ। ਬਰਾਮਦ ਕੀਤੇ ਨਸ਼ਿਆਂ ਵਿਚ 14 ਕਿਲੋ ਫੈਂਟਾਨਿਲ, 8 ਕਿਲੋ ਕੋਕੀਨ ਅਤੇ 27 ਕਿਲੋ ਮੈਥਮਫੈਟਾਮਿਨ ਸ਼ਾਮਲ ਹਨ। ਚਿਲੀਵੈਕ ਤੋਂ ਇਲਾਵਾ ਵੈਨਕੂਵਰ ਅਤੇ ਸਰੀ ਸ਼ਹਿਰਾਂ ਵਿਚ ਵੀ ਛਾਪੇ ਮਾਰੇ ਗਏ ਜਿਥੇ ਪੰਜ ਲੱਖ ਡਾਲਰ ਦੀ ਕੈਨੇਡੀਅਨ ਕਰੰਸੀ, ਚਾਰ ਪਸਤੌਲਾਂ, ਤਿੰਨ ਲੰਮੀਆਂ ਬੰਦੂਕਾਂ ਅਤੇ ਚਾਰ ਗੱਡੀਆਂ ਬਰਾਮਦ ਕੀਤੀਆਂ ਗਈਆਂ।

ਆਰ.ਸੀ.ਐਮ.ਪੀ. ਨੇ ਕਈ ਟਿਕਾਣਿਆਂ ’ਤੇ ਮਾਰੇ ਛਾਪੇ

21 ਸਾਲ ਤੋਂ 40 ਸਾਲ ਉਮਰ ਵਾਲੇ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਅੱਗੇ ਪੜਤਾਲ ਕੀਤੀ ਜਾ ਰਹੀ ਹੈ। ਚਿਲੀਵੈਕ ਆਰ.ਸੀ.ਐਮ.ਪੀ. ਦੇ ਸੁਪਰਡੈਂਟ ਡੇਵੀ ਲੀ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ ਨੈਟਵਰਕ ਦਾ ਲੱਕ ਤੋੜਨ ਵਾਸਤੇ ਹਰ ਹੀਲਾ ਵਰਤਿਆ ਜਾ ਰਿਹਾ ਹੈ ਅਤੇ ਹਾਲ ਹੀ ਮਿਲੀ ਸਫਲਤਾ ਨਾਲ ਪੁਲਿਸ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਦੇ ਯਤਨਾਂ ਸਦਕਾ ਜ਼ਹਿਰੀਲੇ ਪਦਾਰਥ ਗਲੀਆਂ ਵਿਚ ਵਿਕਣ ਤੋਂ ਬਚ ਗਏ ਅਤੇ ਕਈ ਕੀਮਤੀ ਜਾਨਾਂ ਵੀ ਬਚਾਉਣੀਆਂ ਸੰਭਵ ਹੋ ਸਕੀਆਂ। ਆਰ.ਸੀ.ਐਮ.ਪੀ. ਨੇ ਦਾਅਵਾ ਕੀਤਾ ਕਿ ਭਵਿੱਖ ਵਿਚ ਵੀ ਨਸ਼ਾ ਤਸਕਰੀ ਦੀਆਂ ਜੜ੍ਹਾਂ ਨੂੰ ਖਤਮ ਕਰਦਿਆਂ ਆਪਣੀ ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਦੇ ਯਤਨ ਕੀਤੇ ਜਾਣਗੇ।

Next Story
ਤਾਜ਼ਾ ਖਬਰਾਂ
Share it