ਬੀਅਰ ਦੇ ਸ਼ੌਕੀਨਾਂ ’ਤੇ ਪਵੇਗਾ ਵਾਧੂ ਬੋਝ
ਵੈਨਕੂਵਰ, 2 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਬੀਅਰ ਦੇ ਸ਼ੌਕੀਨਾਂ ਦੀ ਜੇਬ ’ਤੇ ਵਾਧੂ ਬੋਝ ਪੈਣ ਦੇ ਆਸਾਰ ਨਜ਼ਰ ਆ ਰਹੇ ਹਨ। ਫੈਡਰਲ ਸਰਕਾਰ ਨੇ ਮੌਜੂਦ ਵਰ੍ਹੇ ਦੇ ਆਰੰਭ ਵਿਚ ਐਕਸਾਈਜ਼ ਡਿਊਟੀ ਵਧਾਉਣ ਦਾ ਇਰਾਦਾ ਛੱਡ ਦਿਤਾ ਸੀ ਪਰ ਨਵੇਂ ਵਰ੍ਹੇ ਵਿਚ ਬੀਅਰ 4.7 ਫ਼ੀ ਸਦੀ ਮਹਿੰਗੀ ਹੋ ਸਕਦੀ ਹੈ। 2017 ਤੋਂ ਟੈਕਸ ਦਰਾਂ […]
By : Editor Editor
ਵੈਨਕੂਵਰ, 2 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਬੀਅਰ ਦੇ ਸ਼ੌਕੀਨਾਂ ਦੀ ਜੇਬ ’ਤੇ ਵਾਧੂ ਬੋਝ ਪੈਣ ਦੇ ਆਸਾਰ ਨਜ਼ਰ ਆ ਰਹੇ ਹਨ। ਫੈਡਰਲ ਸਰਕਾਰ ਨੇ ਮੌਜੂਦ ਵਰ੍ਹੇ ਦੇ ਆਰੰਭ ਵਿਚ ਐਕਸਾਈਜ਼ ਡਿਊਟੀ ਵਧਾਉਣ ਦਾ ਇਰਾਦਾ ਛੱਡ ਦਿਤਾ ਸੀ ਪਰ ਨਵੇਂ ਵਰ੍ਹੇ ਵਿਚ ਬੀਅਰ 4.7 ਫ਼ੀ ਸਦੀ ਮਹਿੰਗੀ ਹੋ ਸਕਦੀ ਹੈ। 2017 ਤੋਂ ਟੈਕਸ ਦਰਾਂ ਮਹਿੰਗਾਈ ਦੇ ਹਿਸਾਬ ਨਾਲ ਵਧਦੀਆਂ ਆ ਰਹੀਆਂ ਸਨ ਪਰ ਪਿਛਲੇ ਸਾਲ ਮਹਿੰਗਾਈ ਵਿਚ ਤੇਜ਼ ਵਾਧਾ ਹੋਇਆ ਅਤੇ ਇਸ ਹਿਸਾਬ ਨਾਲ ਬੀਅਰ ਵੀ ਓਨੀ ਮਹਿੰਗੀ ਹੋਣੀ ਚਾਹੀਦੀ ਸੀ ਪਰ ਫੈਡਰਲ ਸਰਕਾਰ ਨੇ ਵਾਧਾ ਟਾਲ ਦਿਤਾ।
ਐਕਸਾਈਜ਼ ਡਿਊਟੀ ਵਿਚ ਹੋ ਰਿਹੈ 4.7 ਫ਼ੀ ਸਦੀ ਵਾਧਾ
ਹੁਣ ਇਹ ਵਾਧਾ ਟਲਦਾ ਮਹਿਸੂਸ ਨਹੀਂ ਹੋ ਰਿਹਾ ਪਰ ਬੀਅਰ ਕੈਨੇਡਾ ਦੇ ਮੁਖੀ ਸੀ.ਜੇ. ਹੀਲੀ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਵਾਰ ਵੀ ਵਾਧਾ ਟਾਲਿਆ ਜਾ ਸਕਦਾ ਹੈ। ਗਿਣਤੀ ਮਿਣਤੀ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ 4.7 ਫੀ ਸਦੀ ਟੈਕਸ ਵਧਾਉਣ ਨਾਲ ਬੀਅਰ ਦੇ ਸ਼ੌਕੀਨਾਂ ਨੂੰ 33 ਮਿਲੀਅਨ ਡਾਲਰ ਵਾਧੂ ਅਦਾ ਕਰਨੇ ਹੋਣਗੇ ਪਰ ਜਦੋਂ ਤੋਂ ਟੈਕਸ ਦੀ ਸ਼ੁਰੂਆਤ ਹੋਈ ਹੈ, ਮਹਿੰਗਾਈ ਦੇ ਹਿਸਾਬ ਨਾਲ ਇਸ ਵਿਚ 30 ਫੀ ਸਦੀ ਵਾਧਾ ਹੋਰ ਜੁੜਦਾ ਹੈ। ਹੀਲੀ ਦਾ ਕਹਿਣਾ ਹੈ ਕਿ ਲੋਕਾਂ ਵਾਸਤੇ ਪਹਿਲਾਂ ਹੀ ਮਹਿੰਗਾਈ ਦੀ ਮਾਰ ਬਰਦਾਸ਼ਤ ਕਰਨੀ ਮੁਸ਼ਕਲ ਹੋ ਰਹੀ ਹੈ ਅਤੇ ਉਪਰੋਂ ਬੀਅਰ ਵੀ ਬੇਤਹਾਸ਼ਾ ਮਹਿੰਗੀ ਹੁੰਦੀ ਹੈ ਤਾਂ ਖਪਤ ਉਤੇ ਅਸਰ ਪੈ ਸਕਦਾ ਹੈ।