‘ਬਿੱਗ ਬੌਸ ਓ. ਟੀ. ਟੀ. 2’ ’ਚ ਪਹੁੰਚੇ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ
ਸਲਮਾਨ ਖ਼ਾਨ ਨੇ ਕਿਹਾ- ਇਥੋਂ ਦੀ ਫਿਲਮਾਂ ਤੋਂ ਚੰਗੀ ਚੱਲ ਰਹੀ ਤੁਹਾਡੀ ਫਿਲਮ! ਚੰਡੀਗੜ੍ਹ, 3 ਜੁਲਾਈ (ਸ਼ੇਖਰ ਰਾਏ) : ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ ਤੇ ਕਵਿਤਾ ਕੌਸ਼ਿਕ ਸਟਾਰਰ ਫਿਲਮ ’ਕੈਰੀ ਆਨ ਜੱਟਾ 3’ ਦੀ ਹਰ ਪਾਸੇ ਧੁਮ ਹੈ ਜਿਥੇ ਫਿਲਮ ਨੇ ਸਿਨੇਮਾ ਘਰਾਂ ਵਿੱਚ ਧੂੜਾਂ ਪੱਟੀਆਂ ਹੋਈਆਂ ਨੇ ਉਥੇ ਹੀ ਗਿੱਪੀ ਗਰੇਵਾਲ ਅਤੇ ਉਹਨਾਂ […]

ਸਲਮਾਨ ਖ਼ਾਨ ਨੇ ਕਿਹਾ- ਇਥੋਂ ਦੀ ਫਿਲਮਾਂ ਤੋਂ ਚੰਗੀ ਚੱਲ ਰਹੀ ਤੁਹਾਡੀ ਫਿਲਮ!
ਚੰਡੀਗੜ੍ਹ, 3 ਜੁਲਾਈ (ਸ਼ੇਖਰ ਰਾਏ) : ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ ਤੇ ਕਵਿਤਾ ਕੌਸ਼ਿਕ ਸਟਾਰਰ ਫਿਲਮ ’ਕੈਰੀ ਆਨ ਜੱਟਾ 3’ ਦੀ ਹਰ ਪਾਸੇ ਧੁਮ ਹੈ ਜਿਥੇ ਫਿਲਮ ਨੇ ਸਿਨੇਮਾ ਘਰਾਂ ਵਿੱਚ ਧੂੜਾਂ ਪੱਟੀਆਂ ਹੋਈਆਂ ਨੇ ਉਥੇ ਹੀ ਗਿੱਪੀ ਗਰੇਵਾਲ ਅਤੇ ਉਹਨਾਂ ਦੀ ਪੂਰੀ ਟੀਮ ਦੇ ਹੋਂਸਲੇ ਵੀ ਅਸਮਾਨ ਛੂਹ ਰਹੇ ਹਨ। ਇਸੇ ਦੇ ਚਲਦੇ ਹੁਣ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ, ਕੋਂਟਰਵਸ਼ੀਅਲ ਰਿਐਲਟੀ ਸ਼ੋਅ ਬਿੱਗ ਬੌਸ ਓ. ਟੀ. ਟੀ. 2’ ਵਿੱਚ ਪਹੁੰਚੇ ਜਿਥੇ ਉਨ੍ਹਾਂ ਸਲਮਾਨ ਖਾਨ ਦੀ ਮੋਜੂਦਗੀ ਵਿੱਚ ਆਪਣੀ ਫਿਲਮ ’ਕੈਰੀ ਆਨ ਜੱਟਾ 3’ ਨੂੰ ਪ੍ਰਮੋਟ ਕੀਤਾ3
ਗਿੱਪੀ ਗਰੇਵਾਲ ਦੀ ਫਿਲਮ ’ਕੈਰੀ ਆਨ ਜੱਟਾ 3’ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਫਿਲਮਾਂ ਨੂੰ ਸਿਰਫ ਪੰਜਾਬੀ ਹੀ ਨਹੀਂ ਸਗੋਂ ਦੂਜੀਆਂ ਸਟੇਟਸ, ਦੇਸ਼, ਭਾਸ਼ਾਵਾਂ ਵਾਲੇ ਲੋਕ ਵੀ ਪਸੰਦ ਅਤੇ ਪਿਆਰ ਕਰਦੇ ਹਨ ਲੋੜ ਹੈ ਤਾਂ ਬੱਸ ਉਹਨਾਂ ਦਰਸ਼ਕਾਂ ਤੱਕ ਫਿਲਮ ਨੂੰ ਪਹੁੰਚਾਉਣ ਦੀ, ਲੋੜ ਸੀ ਤਾਂ ਬੱਸ ਇੱਕ ਐਕਸਪੈਰੀਮੈਂਟ ਦੀ ਜੋ ਗਿੱਪੀ ਗਰੇਵਾਲ ਨੇ ਕਰ ਦਿਖਾਇਆ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੈ, ਜਦੋਂ ਵੀ ਪੰਜਾਬੀ ਇੰਡਸਟਰੀ ਵਿੱਚ ਲੀਹ ਤੋਂ ਹੱਟਕੇ ਕੁੱਝ ਕਰਨ ਦੀ ਗੱਲ ਆਉਂਦੀ ਹੈ ਤਾਂ ਗਿੱਪੀ ਗਰੇਵਾਲ ਦਾ ਨਾਮ ਸਭ ਤੋਂ ਅੱਗੇ ਆਉਂਦਾ ਹੈ।
ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ’ਕੈਰੀ ਆਨ ਜੱਟਾ 3’ ਸਫਲਤਾਪੂਰਵਕ ਚੱਲ ਰਹੀ ਹੈ। ਇਸੇ ਦੌਰਾਨ ਹੁਣ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਆਪਣੀ ਫਿਲਮ ਨੂੰ ਪ੍ਰਮੋਟ ਕਰਨ ਲਈ। ਰਿਐਲਟੀ ਸ਼ੋਅ ਬਿੱਗ ਬੌਸ ਓ. ਟੀ. ਟੀ. 2’ ਵਿੱਚ ਪਹੁੰਚੇ ਜਿਥੇ ਉਹਨਾਂ ਦਾ ਸਲਮਾਨ ਖਾਨ ਵੱਲੋਂ ਸਵਾਗਤ ਕੀਤਾ ਗਿਆ ਹੈ। ਇਸ ਦੌਰਾਨ ਗਿੱਪੀ ਗਰੇਵਾਲ ਨੇ ਬਿੱਗ ਬੌਸ ਸ਼ੋਅ ਲਈ ਇੱਕ ਗੀਤ ਵੀ ਸੁਣਾਇਆ।
ਇਸ ਸ਼ੋਅ ਦੀਆਂ ਹੁਣ ਕੁੱਝ ਤਸਵੀਰਾਂ ਦੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ3
ਸ਼ੋਅ ਦੇ ਮੰਚ ’ਤੇ ਸਲਮਾਨ ਖਾਨ ਵੱਲੋ ਂਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਤੋਂ ਸਵਾਲ ਕੀਤਾ ਗਿਆ ਕਿ ਜੇਕਰ ਬਿੱਗ ਬੌਸ ਪੰਜਾਬੀ ਵਿੱਚ ਹੁੰਦਾ ਤਾਂ ਕਿਹੋ ਜਿਹਾ ਹੁੰਦਾ ਤਾਂ ਇਸ ਉੱਪਰ ਸੋਨਮ ਅਤੇ ਗਿੱਪੀ ਨੇ ਆਪਸ ਵਿੱਚ ਬਿੱਗ ਬੌਸ ਦੇ ਕੰਟੈਸਟੈਂਟਸ ਦੀ ਤਰਾਂ ਪੰਜਾਬੀ ਵਿੱਚ ਲੜਦੇ ਹੋਏ ਐਕਟ ਕੀਤਾ। ਇਸ ਉੱਪਰ ਸਲਮਾਨ ਖਾਨ ਜ਼ੋਰ ਜ਼ੋਰ ਨਾਲ ਹੱਸਣ ਲੱਗੇ। ਇਸ ਤੋਂ ਬਾਅਦ ਸਲਮਾਨ ਨੇ ਕਿਹਾ ਕਿ ਸੋਨਮ ਅਗਰ ਸੱਚ ਮੁੱਚ ਬਿੱਗ ਬੌਸ ਵਿੱਚ ਹੁੰਦੀ ਤਾਂ ਰੋ ਪੈਂਦੀ।
ਇਸ ਇਲਾਵਾ ਬਿੱਗ ਬੌਸ ਦੇ ਮੰਚ ਉੱਪਰ ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ ਵੀ ਨਜ਼ਰ ਆਏ ਜਿਹਨਾਂ ਨੇ ਆਪਣੀ ਕਾਮੇਡੀ ਨਾਲ ਗਿੱਪੀ ਤੇ ਸੋਨਮ ਨੂੰ ਖੂਬ ਹਸਾਇਆ3
ਗਿੱਪੀ ਗਰੇਵਾਲ ਵੱਲੋਂ ਆਪਣੀ ਫਿਲਮ ’ਕੈਰੀ ਆਨ ਜੱਟਾ 3’ ਨੂੰ ਵੱਡੇ ਲੈਵਲ ਉੱਪਰ ਪ੍ਰਮੋਟ ਕੀਤਾ ਗਿਆ ਹੈ। ਜਿਥੇ ਇਸ ਫਿਲਮ ਦਾ ਟ੍ਰੇਲਰ ਮੁੰਬਈ ਵਿੱਚ ਆਮਿਰ ਖਾਨ ਤੇ ਕਪਿਲ ਸ਼ਰਮਾ ਦੀ ਮੌਜੂਦਗੀ ਵਿੱਚ ਰਿਲੀਜ਼ ਕੀਤਾ ਗਿਆ। ਉਥੇ ਹੀ ਹੁਣ ਫਿਲਮ ਦੀ ਜਬਰਦਸਤ ਓਪਨਿੰਗ ਤੋਂ ਬਾਅਦ ਇਸ ਨੂੰ ਬਿੱਗ ਬੌਸ ਵਿੱਚ ਪ੍ਰਮੋਟ ਕੀਤਾ ਕਾ ਰਿਹਾ ਹੈ।
ਇਸਦੇ ਨਾਲ ਹੀ ਕੈਰੀ ਆਨ ਜੱਟਾ 3 ਪਹਿਲੀ ਪੰਜਾਬੀ ਫਿਲਮ ਬਣ ਗਈ ਹੈ ਜਿਸ ਨੂੰ ਕੁੱਲ 30 ਦੇਸ਼ਾਂ ਵਿੱਚ ਰਿਲੀਜ਼ ਕੀਤਾ ਗਿਆ ਹੈ। ਫਿਲਮ ਨੇ ਆਪਣੇ ਪਹਿਲੇ ਦਿਨ ਦੀ ਕਮਾਈ ਨਾਲ ਹੀ ਹੁਣ ਤੱਕ ਦੀਆਂ ਸਾਰੀਆਂ ਪੰਜਾਬੀ ਫਿਲਮਾਂ ਦੇ ਰਿਕਾਰਡ ਤੌੜ ਦਿੱਤੇ ਸੀ। ਪਹਿਲੇ ਹੀ ਦਿਨ ਦੁਨੀਆ ਭਰ ਚੋਂ ਕੈਰੀ ਆਨ ਜੱਟਾ 3 ਨੇ 10.12 ਕਰੋੜ ਦੀ ਕਮਾਈ ਕੀਤਾ ਸੀ, ਦੂਜੇ ਦਿਨ 10.72 ਕਰੋੜ ਅਤੇ ਤਿਜੇ ਦਿਨ ਯਾਨੀ ਕਿ ਸ਼ਨੀਵਾਰ ਨੂੰ 12.32 ਕਰੋੜ ਦੀ ਕਮਾਈ ਕੀਤੀ। ਪਹਿਲੇ ਤਿੰਨ ਦਿਨਾਂ ਵਿੱਚ ਹੀ ਫ਼ਿਲਮ ਨੇ 33 ਕਰੋੜ 16 ਲੱਖ ਰੁਪਏ ਦੀ ਕਮਾਈ ਕਰ ਲਈ ਹੈ।
ਦੱਸ ਦੇਈਏ ਕਿ ਪੰਜਾਬੀ ਫ਼ਿਲਮ ਇੰਡਸਟਰੀ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ‘ਕੈਰੀ ਆਨ ਜੱਟਾ 2’ ਹੈ, ਜੋ ਸਾਲ 2018 ’ਚ ਰਿਲੀਜ਼ ਹੋਈ ਸੀ। ‘ਕੈਰੀ ਆਨ ਜੱਟਾ 2’ ਨੇ ਲਾਈਫਟਾਈਮ ਕਲੈਕਸ਼ਨ 57.67 ਕਰੋੜ ਰੁਪਏ ਦੀ ਕੀਤੀ।
ਉਥੇ ‘ਕੈਰੀ ਆਨ ਜੱਟਾ 3’ ਦੀ ਜਿਸ ਤਰ੍ਹਾਂ ਕਮਾਈ ਦੇਖਣ ਨੂੰ ਮਿਲ ਰਹੀ ਹੈ, ਉਸ ਤੋਂ ਲੱਗ ਰਿਹਾ ਹੈ ਕਿ ਇਹ ਫ਼ਿਲਮ ਆਉਣ ਵਾਲੇ ਕੁਝ ਹੀ ਦਿਨਾਂ ’ਚ ‘ਕੈਰੀ ਆਨ ਜੱਟਾ 2’ ਦੀ ਕਲੈਕਸ਼ਨ ਨੂੰ ਪਿੱਛੇ ਛੱਡ ਕੇ ਕਮਾਈ ਦੇ ਮਾਮਲੇ ’ਚ ਨੰਬਰ 1 ਪੰਜਾਬੀ ਫ਼ਿਲਮ ਬਣ ਜਾਵੇਗੀ।
ਤੁਹਾਨੂੰ ਦੱਸ ਦਈਏ ਕਿ ਫ਼ਿਲਮ ’ਕੈਰੀ ਆਨ ਜੱਟਾ 3’ ’ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਨਾਸੀਰ ਚਿਨਓਟੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਅਹਿਮ ਕਿਰਦਾਰਾਂ ’ਚ ਹਨ।
ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਤੇ ਸਕ੍ਰੀਨਪਲੇਅ ਵੈਭਵ ਸੁਮਨ ਤੇ ਸ਼ਰਿਆ ਸ੍ਰੀਵਾਸਤਵ ਨੇ ਲਿਖਿਆ ਹੈ।