‘ਬਿਨਾ ਬੈਂਡ ਚੱਲ ਇੰਗਲੈਂਡ’ ਦਾ ਟ੍ਰੇਲਰ ਹੋਇਆ ਰਿਲੀਜ਼
ਰੋਸ਼ਨ ਪ੍ਰਿੰਸ ਤੇ ਸਾਇਰਾ ਦੀ ਜੋੜੀ ਦੇ ਨਾਲ ਕਮਲੀ ਫੈਮਲੀ ਚੰਡੀਗੜ੍ਹ, 31 ਅਕਤੂਬਰ: ਸ਼ੇਖਰ ਰਾਏ- 17 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਬਿਨਾ ਬੈਂਡ ਚੱਲ ਇੰਗਲੈਂਡ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜਿਸ ਦੇ ਵਿਚ ਤੁਹਾਨੂੰ ਰੋਸ਼ਨ ਪ੍ਰਿੰਸ ਤੇ ਸਾਇਰਾ ਦੀ ਖੁਬਸੂਰਤ ਜੋੜੀ ਦੇਖਣ ਨੂੰ ਮਿਲੇਗੀ ਤੇ ਇਸ ਖੁਬਸੂਰਤ ਜੋੜੀ ਦੀ ਕਮਲੀ ਫੈਮਲੀ […]

By : Hamdard Tv Admin
ਰੋਸ਼ਨ ਪ੍ਰਿੰਸ ਤੇ ਸਾਇਰਾ ਦੀ ਜੋੜੀ ਦੇ ਨਾਲ ਕਮਲੀ ਫੈਮਲੀ
ਚੰਡੀਗੜ੍ਹ, 31 ਅਕਤੂਬਰ: ਸ਼ੇਖਰ ਰਾਏ- 17 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਬਿਨਾ ਬੈਂਡ ਚੱਲ ਇੰਗਲੈਂਡ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜਿਸ ਦੇ ਵਿਚ ਤੁਹਾਨੂੰ ਰੋਸ਼ਨ ਪ੍ਰਿੰਸ ਤੇ ਸਾਇਰਾ ਦੀ ਖੁਬਸੂਰਤ ਜੋੜੀ ਦੇਖਣ ਨੂੰ ਮਿਲੇਗੀ ਤੇ ਇਸ ਖੁਬਸੂਰਤ ਜੋੜੀ ਦੀ ਕਮਲੀ ਫੈਮਲੀ ਤੁਹਾਡੇ ਢਿੱਡੀ ਪੀੜਾਂ ਪਾਏਗੀ ਯਾਨੀ ਕਿ ਖੂਬ ਹਸਾਏਗੀ, ਜੀ ਹਾਂ ਬੜੀ ਹੀ ਕਮਾਲ ਦੀ ਸਟਾਰਕਾਸਟ ਵਾਲੀ ਇਹ ਫਿਲਮ ਇਕ ਫੈਮਿਲੀ ਕਾਮੇਡੀ ਡਰਾਮਾ ਫਿਲਮ ਹੈ। ਜੋ ਤੁਹਾਨੂੰ ਜ਼ਰੂਰ ਪਸੰਦ ਆਏਗੀ।‘ਬਿਨ੍ਹਾਂ ਬੈਂਡ ਚੱਲ ਇੰਗਲੈਂਡ’ ਤੁਹਾਨੂੰ ਰੋਸ਼ਨ ਪ੍ਰਿੰਸ ਤੇ ਸਾਇਰਾ ਤੋਂ ਇਲਾਵਾ, ਬੀਐਨ ਸ਼ਰਮਾ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਸੁੱਖੀ ਚਾਹਲ, ਰੁਪੰਦਰ ਰੁਪੀ, ਗੁਰਜੀਤ ਕੌਰ, ਰਾਜ ਧਾਲੀਵਾਲ, ਮਨਪ੍ਰੀਤ ਮਨੀ, ਰਾਣਾ ਜੰਗ ਬਹਾਦਰ ਤੇ ਬਾਦਰ ਖਾਨ ਦਿਖਾਈ ਦੇਣ ਵਾਲੇ ਹਨ। ਜਦੋਂ ਇੰਨੀ ਕਮਾਲ ਦੀ ਕਾਸਟ ਹੋਵੇ ਤਾਂ ਸੋਚੋ ਫਿਲਮ ਕਿੰਨੀ ਖਾਸ ਹੋਵੇਗੀ। ਇਸਦਾ ਅੰਦਾਜ਼ਾ ਤਾਂ ਫਿਲਮ ਦਾ ਟ੍ਰੇਲਰ ਦੇਖ ਕੇ ਹੀ ਲੱਗ ਜਾਂਦਾ ਹੈ। ਤਾਂ ਟ੍ਰੇਲਰ ਵਿਚ ਕੀ ਕੁੱਝ ਖਾਸ ਹੈ? ਆਓ ਤੁਹਾਨੂੰ ਵੀ ਦੱਸਦੇ ਹਾਂ।
ਪੰਜਾਬੀ ਫਿਲਮ ‘ਬਿਨਾ ਬੈਂਡ ਚੱਲ ਇੰਗਲੈਂਡ’ ਜੋ ਕਿ 17 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਟ੍ਰੇਲਰ ਫੁੱਲ ਆਨ ਕਾਮੇਡੀ ਹੈ। ਸ਼ੁਰੂ ਤੋਂ ਅੰਤ ਤੱਕ ਤੁਸੀਂ ਹੱਸਦੇ ਹੀ ਰਹੋਗੇ। ਟ੍ਰੇਲਰ ਤੋਂ ਪਤਾ ਚੱਲਦਾ ਹੈ ਇਕ ਪਿਓ ਜੋ ਆਪਣੇ ਮੁੰਡੇ ਵਿਆਹ ਦੇ ਬੈਠਾ ਸੁਪਣੇ ਸਜਾ ਰਿਹਾ ਹੈ। ਜੋ ਇਹ ਸੋਚ ਰਿਹਾ ਹੈ ਕਿ ਜਦੋਂ ਮੇਰੇ ਮੁੰਡੇ ਦਾ ਵਿਆਹ ਹੋਏਗਾ ਤਾਂ ਮੈਂ ਪੰਮੀ ਬਾਈ ਦਾ ਅਖਾੜਾ ਲਵਾਉਂਦਾ, ਉਸਦੇ ਸੁਪਣਿਆਂ ਤੇ ਉਸਦਾ ਮੁੰਡਾ ਉਸ ਵੇਲੇ ਪਾਣੀ ਫਿਰ ਦਿੰਦਾ ਹੈ। ਜਦੋਂ ਉਸਨੂੰ ਇਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਅਤੇ ਕੁੜੀ ਦਾ ਪਿਓ ਚਾਹੁੰਦਾ ਹੈ ਕਿ ਉਸਦੀ ਕੁੜੀ ਦਾ ਵਿਆਹ ਕਿਸੇ ਅਫਸਰਾਂ ਵਾਲੀ ਫੈਮਲੀ ਵਿਚ ਹੋਵੇ। ਸਿੱਧੀ ਸਾਧੀ ਪਿੰਡ ਵਿਚ ਰਹਿਣ ਵਾਲੀ ਫੈਮਲੀ ਆਪਣੇ ਮੁੰਡੇ ਦਾ ਵਿਆਹ ਕਰਵਾਉਣ ਲਈ ਕਿਵੇਂ ਪਾਪੜ ਵੇਲਦੀ ਹੈ ਅਤੇ ਕਿਵੇਂ ਇਹ ਸਧਾਰਨ ਫੈਮਲੀ ਅਫਸਰ ਬਨਣ ਦਾ ਨਾਟਕ ਕਰਦੀ ਹੈ ਇਹ ਸਭ ਦੇਖ ਕੇ ਤੁਹਾਨੂੰ ਬਹੁਤ ਹਾਸਾ ਆਉਣ ਵਾਲਾ ਹੈ।
ਇਸ ਤੋਂ ਇਲਾਵਾ ਤੁਹਾਨੂੰ ਫਿਲਮ ਵਿਚ ਰਿਸ਼ਤਿਆਂ ਦੇ ਤਾਣੇ ਬਾਣੇ ਅਤੇ ਇਮੋਸ਼ਨਜ਼ ਵੀ ਦੇਖਣ ਨੂੰ ਮਿਲਣ ਵਾਲੇ ਹਨ। ਘਰ ਵਿਚ ਜਿੱਜੇ ਤੇ ਫੁੱਫੜ ਦਾ ਕਿਵੇਂ ਸਤਿਕਾਰ ਕੀਤਾ ਜਾਂਦਾ ਹੈ ਅਤੇ ਕਿਵੇਂ ਜਿੱਜਾ ਤੇ ਫੁੱਫੜ ਰੁੱਸ-ਰੁੱਸ ਬੈਠਦੇ ਨੇ ਇਹ ਵੀ ਤੁਹਾਨੂੰ ਇਸ ਫਿਲਮ ਵਿਚ ਦੇਖਣ ਨੂੰ ਮਿਲਣ ਵਾਲਾ ਹੈ। ਕਾਮੇਡੀ ਐਕਟਰਜ਼ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਬੀਐਨ ਸ਼ਰਮਾ ਅਤੇ ਹਾਰਬੀ ਸੰਘਾ ਦੀ ਕੈਮਿਸਟਰੀ ਕਾਫੀ ਪਸੰਦ ਆਉਣ ਵਾਲੀ ਹੈ। ਗੁਰਪ੍ਰੀਤ ਘੁੱਗੀ ਫੁੱਫੜ ਦੇ ਕਿਰਦਾਰ ਵਿਚ ਤੁਹਾਡਾ ਮਨੋਰੰਜਨ ਕਰਨ ਵਾਲੇ ਹਨ।
ਫਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਰਾਜੂ ਵਰਮਾ ਵੱਲੋਂ ਲਿਖੀ ਗਈ ਹੈ ਜੋ ਕਿ ਪਰਿਵਾਰਕ ਫਿਲਮਾਂ ਦੀ ਕਹਾਣੀਆਂ ਲਿਖਣ ਦੇ ਮਾਹਰ ਕਹਾਣੀਕਾਰਨ ਨੇ ਤੇ ਇਸ ਫਿਲਮ ਨੂੰ ਸਤਿੰਦਰ ਸਿੰਘ ਦੇਵ ਵੱਲੋਂ ਡਾਇਰੈਕਟ ਕੀਤਾ ਹੈ। ਇਸ ਫਿਲਮ ਨੂੰ ਬਲਵਿੰਦਰ ਹੀਰ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦਾ ਸ਼ੂਟ ਇੰਗਲੈਂਡ ਵਿਚ ਕੀਤਾ ਗਿਆ ਹੈ। ਸੋ ਤੁਹਾਨੂੰ ਫਿਲਮ ਵਿਚ ਬਹੁਤ ਹੀ ਖੁਬਸੂਰਤ ਲੁਕੇਸ਼ਨਜ਼ ਵੀ ਦੇਖਣ ਨੂੰ ਮਿਲਣ ਵਾਲੀਆਂ ਹਨ।
ਫਿਲਮ ‘ਬਿਨਾ ਬੈਂਡ ਚੱਲ ਇੰਗਲੈਂਡ’ ਇਕ ਫੁੱਲ ਆਨ ਕਾਮੇਡੀ ਡਰਾਮਾ ਫਿਲਮ ਹੈ ਜੋ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਵਿਕੈਂਡ ਹਾਸੇ ਅਤੇ ਮਨੋਰੰਜਨ ਨਾਲ ਭਰ ਦਵੇਗੀ। ਸੋ ਤਿਆਰ ਰਹੋ ਫਿਲਮ 17 ਨਵੰਬਰ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ।


