ਬਰੈਂਪਟਨ ਹਾਫ ਮੈਰਾਥਨ ਵਿਚ ਸੈਂਕੜੇ ਸ਼ਹਿਰ ਵਾਸੀਆਂ ਨੇ ਕੀਤੀ ਸ਼ਮੂਲੀਅਤ
ਬਰੈਂਪਟਨ, 27 ਮਈ (ਵਿਸ਼ੇਸ਼ ਪ੍ਰਤੀਨਿਧ) : ਸਮਾਜਿਕ ਜਥੇਬੰਦੀਆਂ ਵਾਸਤੇ ਫੰਡ ਇਕੱਤਰ ਕਰਨ ਅਤੇ ਨਰੋਆ ਸਰੀਰ ਕਾਇਮ ਰੱਖਣ ਲਈ ਕਸਰਤ ਕਰਨ ਦਾ ਸੁਨੇਹਾ ਦਿੰਦੀ ਬਰੈਂਪਟਨ ਹਾਫ ਮੈਰਾਥਨ ਵਿਚ ਐਤਵਾਰ ਨੂੰ ਐਮ.ਪੀ. ਸੋਨੀਆ ਸਿੱਧੂ ਅਤੇ ਮੇਅਰ ਪੈਟ੍ਰਿਕ ਬ੍ਰਾਊਨ ਖਾਸ ਤੌਰ ’ਤੇ ਸ਼ਾਮਲ ਹੋਏ। 24 ਮਈ ਤੋਂ ਆਰੰਭ ਹੋਏ ਇਸ ਇਵੈਂਟ ਵਿਚ ਭਾਈਚਾਰੇ ਦੇ ਲੋਕਾਂ ਨੇ ਵਧ ਚੜ੍ਹ […]
By : Editor Editor
ਬਰੈਂਪਟਨ, 27 ਮਈ (ਵਿਸ਼ੇਸ਼ ਪ੍ਰਤੀਨਿਧ) : ਸਮਾਜਿਕ ਜਥੇਬੰਦੀਆਂ ਵਾਸਤੇ ਫੰਡ ਇਕੱਤਰ ਕਰਨ ਅਤੇ ਨਰੋਆ ਸਰੀਰ ਕਾਇਮ ਰੱਖਣ ਲਈ ਕਸਰਤ ਕਰਨ ਦਾ ਸੁਨੇਹਾ ਦਿੰਦੀ ਬਰੈਂਪਟਨ ਹਾਫ ਮੈਰਾਥਨ ਵਿਚ ਐਤਵਾਰ ਨੂੰ ਐਮ.ਪੀ. ਸੋਨੀਆ ਸਿੱਧੂ ਅਤੇ ਮੇਅਰ ਪੈਟ੍ਰਿਕ ਬ੍ਰਾਊਨ ਖਾਸ ਤੌਰ ’ਤੇ ਸ਼ਾਮਲ ਹੋਏ। 24 ਮਈ ਤੋਂ ਆਰੰਭ ਹੋਏ ਇਸ ਇਵੈਂਟ ਵਿਚ ਭਾਈਚਾਰੇ ਦੇ ਲੋਕਾਂ ਨੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ। ਚਿੰਗੁਆਕਜ਼ੀ ਪਾਰਕ ਵਿਚ ਸੈਂਕੜੇ ਬਰੈਂਪਟਨ ਵਾਪਸੀਆਂ ਨਾਲ ਹਾਫ ਮੈਰਾਥਨ ਵਿਚ ਸ਼ਾਮਲ ਹੁੰਦਿਆਂ ਸੋਨੀਆ ਸਿੱਧੂ ਵੱਲੋਂ ਪ੍ਰਬੰਧਕਾਂ ਅਤੇ ਵਾਲੰਟੀਅਰਾਂ ਦਾ ਖਾਸ ਤੌਰ ’ਤੇ ਸ਼ੁਕਰੀਆ ਅਦਾ ਕੀਤਾ ਗਿਆ।
ਐਮ.ਪੀ. ਸੋਨੀਆ ਸਿੱਧੂ ਅਤੇ ਮੇਅਰ ਪੈਟ੍ਰਿਕ ਬ੍ਰਾਊਨ ਵੀ ਹੋਏ ਸ਼ਾਮਲ
ਇਸੇ ਦੌਰਾਨ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਚੁਣੌਤੀਆਂ ਅਤੇ ਪ੍ਰਾਪਤੀਆਂ ਦਰਮਿਆਨ ਸੰਤੁਲਨ ਦਾ ਅਹਿਸਾਸ ਬਰੈਂਪਟਨ ਹਾਫ ਮੈਰਾਥਨ ਰਾਹੀਂ ਹੁੰਦਾ ਹੈ। ਪੈਟ੍ਰਿਕ ਬ੍ਰਾਊਨ ਦੀ ਪਤਨੀ ਵੀ ਹਾਫ ਮੈਰਾਥਨ ਵਿਚ ਸ਼ਮੂਲੀਅਤ ਕਰਨ ਪੁੱਜੇ। ਇਸ ਮਗਰੋਂ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਬਰੈਂਪਟਨ ਵਿਖੇ 50 ਕਿਫਾਇਤੀ ਰਿਹਾਇਸ਼ੀ ਇਕਾਈਆਂ ਅਤੇ ਹਾਸ਼ੀਏ ’ਤੇ ਪੁੱਜ ਚੁੱਕੇ ਨੌਜਵਾਨਾਂ ਵਾਸਤੇ 17 ਟ੍ਰਾਂਜ਼ਿਸ਼ਨਲ ਯੂਨਿਟਸ ਵਾਸਤੇ ਫੈਡਰਲ ਸਰਕਾਰ ਤੋਂ ਆਏ 30 ਮਿਲੀਅਨ ਡਾਲਰ ਦੇ ਫੰਡਾਂ ਵਾਸਤੇ ਸ਼ੁਕਰੀਆ ਅਦਾ ਕੀਤਾ।