ਬਰੈਂਪਟਨ ਵਿਖੇ ਸਕੂਲੀ ਕੁੜੀਆਂ ਨੇ ਕੁੱਟੀ ਮਹਿਲਾ ਪੁਲਿਸ ਮੁਲਾਜ਼ਮ
ਬਰੈਂਪਟਨ, 21 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦੇ ਇਕ ਸਕੂਲ ਵਿਚ ਲੜਾਈ ਰੋਕ ਰਹੀ ਮਹਿਲਾ ਪੁਲਿਸ ਮੁਲਾਜ਼ਮ ਉਪਰ ਤਿੰਨ ਕੁੜੀਆਂ ਨੇ ਹਮਲਾ ਕਰਦਿਆਂ ਬੁਰੀ ਤਰ੍ਹਾਂ ਕੁੱਟਿਆ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇਹ ਵਾਰਦਾਤ 9 ਨਵੰਬਰ ਨੂੰ ਕਾਰਡੀਨਲ ਲੈਜਰ ਸਕੂਲ ਵਿਚ ਵਾਪਰੀ। ਪੁਲਿਸ ਨੇ ਦੱਸਿਆ ਕਿ ਪ੍ਰਿੰਸੀਪਲ ਦੀ ਸ਼ਿਕਾਇਤ ’ਤੇ ਮਹਿਲਾ ਅਫਸਰ ਮੇਨ ਸਟ੍ਰੀਟ ਅਤੇ […]
By : Editor Editor
ਬਰੈਂਪਟਨ, 21 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦੇ ਇਕ ਸਕੂਲ ਵਿਚ ਲੜਾਈ ਰੋਕ ਰਹੀ ਮਹਿਲਾ ਪੁਲਿਸ ਮੁਲਾਜ਼ਮ ਉਪਰ ਤਿੰਨ ਕੁੜੀਆਂ ਨੇ ਹਮਲਾ ਕਰਦਿਆਂ ਬੁਰੀ ਤਰ੍ਹਾਂ ਕੁੱਟਿਆ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇਹ ਵਾਰਦਾਤ 9 ਨਵੰਬਰ ਨੂੰ ਕਾਰਡੀਨਲ ਲੈਜਰ ਸਕੂਲ ਵਿਚ ਵਾਪਰੀ। ਪੁਲਿਸ ਨੇ ਦੱਸਿਆ ਕਿ ਪ੍ਰਿੰਸੀਪਲ ਦੀ ਸ਼ਿਕਾਇਤ ’ਤੇ ਮਹਿਲਾ ਅਫਸਰ ਮੇਨ ਸਟ੍ਰੀਟ ਅਤੇ ਕੁਈਨ ਸਟ੍ਰੀਨ ਨੇੜੇ ਸਥਿਤ ਸਕੂਲ ਵਿਚ ਪੁੱਜੀ। ਮਹਿਲਾ ਅਫਸਰ ਪ੍ਰਿੰਸੀਪਲ ਨਾਲ ਗੱਲ ਕਰ ਰਹੀ ਸੀ ਕਿ ਕੈਫੇਟੇਰੀਆ ਵਿਚ ਝਗੜਾ ਸ਼ੁਰੂ ਹੋ ਗਿਆ।
ਲੜਾਈ ਛਡਾਉਂਦਿਆਂ ਕਾਰਡੀਨਲ ਸੈਕੰਡਰੀ ਸਕੂਲ ਵਿਚ ਵਾਪਰੀ ਘਟਨਾ
ਮਹਿਲਾ ਅਫਸਰ ਨੇ ਆਪਣੀ ਪਛਾਣ ਪੀਲ ਰੀਜਨਲ ਪੁਲਿਸ ਦੇ ਅਫਸਰ ਵਜੋਂ ਕਰਵਾਉਂਦਿਆਂ ਲੜਾਈ ਰੋਕਣ ਦਾ ਯਤਨ ਕੀਤਾ ਪਰ ਕਈ ਕੁੜੀਆਂ ਉਸ ਨੂੰ ਹੀ ਟੁੱਟ ਕੇ ਪੈ ਗਈਆਂ। ਬਾਅਦ ਵਿਚ ਕੁੜੀਆਂ ਦੀ ਪਛਾਣ ਕਰਦਿਆਂ ਦੋਸ਼ ਆਇਦ ਕੀਤੇ ਗਏ। ਹਾਲਾਂਕਿ ਕੁੜੀਆਂ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਪਰ ਦੋ ਕੁੜੀਆਂ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ ਜਿਨ੍ਹਾਂ ਵਿਰੁੱਧ ਪੁਲਿਸ ਅਫਸਰ ਦੀ ਕੁੱਟਮਾਰ ਕਰਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਲੱਗੇ ਜਦਕਿ 17 ਸਾਲ ਦੀ ਕੁੜੀ ਵਿਰੁੱਧ ਪੁਲਿਸ ਅਫਸਰ ਦੇ ਕੰਮ ਵਿਚ ਅੜਿੱਕਾ ਡਾਹੁਣ ਦਾ ਵਾਧੂ ਦੋਸ਼ ਵੀ ਆਇਦ ਕੀਤਾ ਗਿਆ।