ਬਰੈਂਪਟਨ ਵਿਖੇ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲਿਆਂ ਆਵੇਗੀ ਕੁਵਖਤੀ
ਬਰੈਂਪਟਨ, 4 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਵਿਚ ਤੇਜ਼ ਰਫ਼ਤਾਰ ਗੱਡੀਆਂ ਚਲਾਉਣ ਵਾਲਿਆਂ ਦੇ ਪਰ ਕੁਤਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਸ਼ਹਿਰ ਵਿਚ 100 ਨਵੇਂ ਫੋਟੋ ਰਾਡਾਰ ਕੈਮਰੇ ਲਾਏ ਜਾਣਗੇ। 2024 ਦੇ ਬਜਟ ਵਿਚ 50 ਇੰਟਰਸੈਕਸ਼ਨ ਕੈਮਰਿਆਂ ਦੀ ਤਜਵੀਜ਼ ਵੀ ਰੱਖੀ ਗਈ ਹੈ ਜਿਸ ਨਾਲ ਸੁਚੱਜੇ ਟੈ੍ਰਫਿਕ ਪ੍ਰਬੰਧਾਂ ਵਿਚ ਮਦਦ ਮਿਲੇਗੀ। […]
By : Editor Editor
ਬਰੈਂਪਟਨ, 4 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਵਿਚ ਤੇਜ਼ ਰਫ਼ਤਾਰ ਗੱਡੀਆਂ ਚਲਾਉਣ ਵਾਲਿਆਂ ਦੇ ਪਰ ਕੁਤਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਸ਼ਹਿਰ ਵਿਚ 100 ਨਵੇਂ ਫੋਟੋ ਰਾਡਾਰ ਕੈਮਰੇ ਲਾਏ ਜਾਣਗੇ। 2024 ਦੇ ਬਜਟ ਵਿਚ 50 ਇੰਟਰਸੈਕਸ਼ਨ ਕੈਮਰਿਆਂ ਦੀ ਤਜਵੀਜ਼ ਵੀ ਰੱਖੀ ਗਈ ਹੈ ਜਿਸ ਨਾਲ ਸੁਚੱਜੇ ਟੈ੍ਰਫਿਕ ਪ੍ਰਬੰਧਾਂ ਵਿਚ ਮਦਦ ਮਿਲੇਗੀ।
100 ਹੋਰ ਫੋਟੋ ਰਾਡਾਰ ਕੈਮਰੇ ਅਤੇ 50 ਇੰਟਰਸੈਕਸ਼ਨ ਕੈਮਰੇ ਲੱਗਣਗੇ
ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਸਕੂਲ ਜਾਂ ਪਾਰਕ ਦੇ ਅੱਗਿਓਂ ਤੇਜ਼ ਰਫ਼ਤਾਰ ਗੱਡੀ ਲੈ ਕੇ ਲੰਘਣ ਵਾਲਿਆਂ ਨੂੰ ਚਿਤਾਵਨੀ ਦਿਤੀ ਜਾ ਰਹੀ ਹੈ ਕਿ ਸੁਧਰ ਜਾਓ। ਅਜਿਹਾ ਨਾ ਹੋਇਆ ਤਾਂ ਜਲਦ ਹੀ ਭਾਰੀ ਭਰਕਮ ਜੁਰਮਾਨਾ ਅਦਾ ਕਰਨਾ ਪੈ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਸ਼ਹਿਰ ਵਿਚ ਇਸ ਵੇਲੇ 50 ਫੋਟੋ ਰਾਡਾਰ ਕੈਮਰੇ ਮੌਜੂਦ ਹਨ ਜਿਨ੍ਹਾਂ ਨੂੰ ਵੱਖ ਵੱਖ ਸਮੇਂ ’ਤੇ ਵੱਖ ਵੱਖ ਥਾਵਾਂ ’ਤੇ ਤਬਦੀਲ ਕਰ ਦਿਤਾ ਜਾਂਦਾ ਹੈ। 2022 ਦੌਰਾਨ ਬਰੈਂਪਟਨ ਦੇ ਫੋਟੋ ਰਾਡਾਰ ਕੈਮਰਿਆਂ ਰਾਹੀਂ 28,816 ਡਰਾਈਵਰਾਂ ਨੂੰ ਜੁਰਮਾਨੇ ਕੀਤੇ ਗਏ।