ਬਰੈਂਪਟਨ ਦੇ ਰੋਜ਼ ਥੀਏਟਰ ਵਿਖੇ ਹਿੰਦੀ ਫਿਲਮਾਂ ਦੇ ਗੀਤਾਂ ਨਾਲ ਲੱਗੀਆਂ ਭਾਰੀ ਰੌਣਕਾਂ
ਬਰੈਂਪਟਨ 20 ਨਵੰਬਰ (ਹ.ਬ.):-ਬੀਤੇ ਦਿਨੀਂ 19 ਨਵੰਬਰ ਐਤਵਾਰ ਨੂੰ ਬਰੈਂਪਟਨ ਦੇ ਰੋਜ਼ ਥੀਏਟਰ ਵਿਖੇ ‘ਸੁਰਤਾਲ ਹੈਰੀਟੇਜ਼ ਆਰਗੇਨਾਈਜੇਸ਼ਨ’ ਵਲੋਂ ਹਿੰਦੀ ਫਿਲਮੀ ਗੀਤਾਂ ਦੇ ਅਧਾਰਿਤ ‘ਗੋਲਡਨਮ ਏਰੀਆ ਆਫ ਬੋਲੀਵੁੱਡ ਮਿਊਜ਼ਕ ਨਾਈਟ’ ਮਨਾਈ ਗਈ। ਇਸ ਰੰਗਾ ਰੰਗ ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਸਰਕਾਰ ‘ਚ ਕੈਬਨਿਟ ਮੰਤਰੀ ਕਮਲ ਖਹਿਰਾ ਨੇ ਉਦਘਾਟਨ ਕੀਤਾ ਤੇ ਉਨ੍ਹਾਂ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹੋਏ […]
By : Hamdard Tv Admin
ਬਰੈਂਪਟਨ 20 ਨਵੰਬਰ (ਹ.ਬ.):-ਬੀਤੇ ਦਿਨੀਂ 19 ਨਵੰਬਰ ਐਤਵਾਰ ਨੂੰ ਬਰੈਂਪਟਨ ਦੇ ਰੋਜ਼ ਥੀਏਟਰ ਵਿਖੇ ‘ਸੁਰਤਾਲ ਹੈਰੀਟੇਜ਼ ਆਰਗੇਨਾਈਜੇਸ਼ਨ’ ਵਲੋਂ ਹਿੰਦੀ ਫਿਲਮੀ ਗੀਤਾਂ ਦੇ ਅਧਾਰਿਤ ‘ਗੋਲਡਨਮ ਏਰੀਆ ਆਫ ਬੋਲੀਵੁੱਡ ਮਿਊਜ਼ਕ ਨਾਈਟ’ ਮਨਾਈ ਗਈ। ਇਸ ਰੰਗਾ ਰੰਗ ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਸਰਕਾਰ ‘ਚ ਕੈਬਨਿਟ ਮੰਤਰੀ ਕਮਲ ਖਹਿਰਾ ਨੇ ਉਦਘਾਟਨ ਕੀਤਾ ਤੇ ਉਨ੍ਹਾਂ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬਹੁਤ ਚੰਗੀ ਗੱਲ ਹੈ ਕਿ ਇਕ ਅਜਿਹਾ ਸਮਾਗਮ ਕਰਵਾਇਆ ਜਾ ਰਿਹਾ ਜੋ ਸਾਡੇ ਸੱਭਿਆਚਾਰ ਦਾ ਇਕ ਹਿੱਸਾ ਹੈ। ਗੀਤ-ਸੰਗੀਤ ਲੋਕਾਂ ਨੂੰ ਡਿਪਰੈਸ਼ਨ ਤੋਂ ਦੂਰ ਰੱਖਦਾ ਹੈ।
ਸ਼ਾਮੀ 6 ਵਜੇ ਸ਼ੁਰੂ ਹੋਇਆ ਇਹ ਪ੍ਰੋਗਰਾਮ ਦੇਰ ਰਾਤ ਤੱਕ ਚੱਲਿਆ। ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਪ੍ਰਸ਼ੋਤਮ ਝੀਤਾ ਤੇ ਅਸ਼ੋਕ ਬਾਲੀ ਨੇ ਮੁੱਖ ਮਹਿਮਾਨ ਕਮਲ ਖਹਿਰਾ ਦਾ ਸੁਆਗਤ ਕੀਤਾ। ਸਟੇਜ਼ ਦੀ ਜਿੰਮੇਵਾਰੀ ਜੈਕ ਧੀਰ ਨੇ ਬਹੁਤ ਬਾਖੂਬੀ ਹਾਸ ਵਿਅੰਗ ‘ਚ ਨਿਭਾਈ ਤੇ ਦਰਸ਼ਕਾਂ ਦਾ ਮਨ ਕੀਲੀ ਰੱਖਿਆ।ਮਿਊਜ਼ਕ ਡਾਇਰੈਕਟਰ ਰਮਨ ਕਾਂਤ ਦੀ ਟੀਮ ਨੇ ਆਪਣੇ ਮਿਊਜ਼ਕ ਰਾਹੀਂ ਚੰਗਾ ਰੰਗ ਬੰਨ੍ਹਿਆ।ਪ੍ਰੋਗਰਾਮ ਦੀ ਸ਼ੁਰੂਆਤ ਡਾਕਟਰ ਸਿੰਧੂ ਦੇ ਗੀਤ ਨਾਲ ਹੋਈ।
ਉਸ ਉਪਰੰਤ ਪ੍ਰਸ਼ੋਤਮ ਝੀਤਾ ਨੇ 1957 ਦੀ ਫਿਲਮ ਦਾ ਗੀਤ ਗਾ ਪੁਰਾਣੇ ਵੇਲੇ ਦੀ ਯਾਦ ਚੇਤੇ ਕਰਵਾ ਦਿੱਤੀ ਤੇ ਇਸ ਪਿਛੋਂ ਉਨ੍ਹਾਂ ਨੇ ਰੀਨਾ ਸ਼ਰਮਾ ਨਾਲ ਡਿਊਟ ਗੀਤ ਪੇਸ਼ ਕੀਤਾ।ਇਸ ਉਪਰੰਤ ਗਾਇਕਾ ਡੋਲੀ ਤੇ ਬੀਬੀ ਗੁਲੋਰੀਆ ਨੇ ਵੱਖ-ਵੱਖ ਫਿਲਮਾਂ ਦੇ ਗੀਤ ਗਾ ਕੇ ਚੰਗਾ ਰੰਗ ਬੰਨ੍ਹਿਆ। ਅਸ਼ੋਕ ਬਾਲੀ ਨੇ ਬੋਲੀਵੁੱਡ ਫਿਲਮਾਂ ਦੇ ਕਈ ਗੀਤ ਪੇਸ਼ ਕੀਤੇ ਦਰਸ਼ਕਾਂ ਦੀ ਵਾਹਵਾ ਖੱਟੀ। ਦਰਸ਼ਕਾਂ ਦੇ ਖਚਾ ਖੱਚ ਭਰੇ ਹਾਲ ਵਿਚ ਜਦੋਂ ਜੀਤ ਤੁਲਸੀ ਨੇ ‘ਯਾਰੀ ਹੈ ਇਮਾਨ ਮੇਰਾ’ ਗੀਤ ਪੇਸ਼ ਕੀਤੇ ਦਰਸ਼ਕਾਂ ਨੇ ਤਾੜੀਆਂ ਨਾਲ ਹਾਲ ਗੁੰਜਾ ਦਿੱਤਾ। ਪ੍ਰਬੰਧਕਾਂ ਵਲੋਂ ਜਸਵਿੰਦਰ ਸਿੱਧੂ ਤੇ ਸੁਰਿੰਦਰ ਸਿੱਧੂ ਦੀ ਵਿਆਹ ਵਰੇ੍ਹਗੰਢ ਮੌਕੇ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ।‘ਸੁਰਤਾਲ’ ਸੰਸਥਾ ਨਾਲ ਲੰਮੇ ਸਮੇਂ ਤੋਂ ਜੁੜੇ ਨਿਊ ਮਾਰਕਿਟ ਤੋਂ ਆਈ ਸ਼ਰਨ ਅਤੇ ਟੈਰੀ ਸਵੈਗ ਜੋ ਗਿਆਨਾ ਨਾਲ ਸਬੰਧਿਤ ਹਨ ਦੇ ਜਨਮ ਦਿਨ ਤੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਵਧਾਈ ਦਿੱਤੀ ਗਈ।
ਲਗਾਤਾਰ ਤਿੰਨ ਘੰਟੇ ਚੱਲੇ ਰੰਗਾ ਰੰਗ ਪ੍ਰੋਗਰਾਮ ਵਿਚ ਮਿਊਜ਼ਕ ਡਾਇਰੈਕਟਰ ਰਮਨ ਕਾਂਤ ਸ਼ਰਮਾ, ਉਨ੍ਹਾਂ ਦੀ ਧਰਮ ਪਤਨੀ ਰੀਨਾ ਸ਼ਰਮਾ ਤੇ ਬੇਟੇ ਰਿਸ਼ਪ ਸ਼ਰਮਾ ਤੋਂ ਇਲਾਵਾ ਰੋਹਿਨ ਨੇ ਵੀ ਆਪਣੇ ਗੀਤਾ ਨਾਲ ਚੰਗਾ ਰੰਗ ਬੰਨ੍ਹਿਆ। ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਹੋਇਆ ਕਿਹਾ ਕਿ ਪ੍ਰਸ਼ੋਤਮ ਝੀਤੇ ਤੇ ਉਨ੍ਹਾਂ ਦੀ ਟੀਮ ਨੇ ਇਹ ਬਹੁਤ ਸੋਹਣਾ ਪ੍ਰੋਗਰਾਮ ਉਲੀਕਿਆ ਤੇ ਇਸ ਲਈ ਉਹ ਵਧਾਈ ਦੇ ਪਾਤਰ ਹਨ। ਸਮਾਗਮ ਦੇ ਅਖੀਰ ਵਿਚ ਝੀਤਾ ਵਲੋਂ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕੁੱਲ ਮਿਲਾ ਕੇ ਇਹ ਪ੍ਰੋਗਰਾਮ ਬਹੁਤ ਹੀ ਯਾਦਗਾਰੀ ਹੋ ਨਿਬੜਿਆ।