ਬਰੈਂਪਟਨ ’ਚ ਵਿਕਟੋਰੀਆ ਡੇਅ ਮੌਕੇ ਪਟਾਕੇ ਚਲਾਉਣ ਅਤੇ ਵੇਚਣ ’ਤੇ ਪਾਬੰਦੀ
ਬਰੈਂਪਟਨ, 17 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਵਿਕਟੋਰੀਆ ਡੇਅ ਮੌਕੇ ਹੋਣ ਵਾਲੀ ਆਤਿਸ਼ਬਾਜ਼ੀ ਦੇ ਮੱਦੇਨਜ਼ਰ ਵੱਖ-ਵੱਖ ਸ਼ਹਿਰਾਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਜਦਕਿ ਪੁਲਿਸ ਸੁਰੱਖਿਆ ਬੰਦੋਬਸਤ ਪੁਖਤਾ ਬਣਾਉਣ ਵਿਚ ਜੁਟੀ ਹੋਈ ਹੈ। ਬਰੈਂਪਟਨ ਦੇ ਬਾਸ਼ਿੰਦਿਆਂ ਚੇਤੇ ਕਰਵਾਇਆ ਗਿਆ ਹੈ ਕਿ ਸ਼ਹਿਰ ਵਿਚ ਨਿਜੀ ਆਤਿਸ਼ਬਾਜ਼ੀ ’ਤੇ ਮੁਕੰਮਲ ਪਾਬੰਦੀ ਲਾਗੂ ਕੀਤੀ ਗਈ ਹੈ ਅਤੇ […]
By : Editor Editor
ਬਰੈਂਪਟਨ, 17 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਵਿਕਟੋਰੀਆ ਡੇਅ ਮੌਕੇ ਹੋਣ ਵਾਲੀ ਆਤਿਸ਼ਬਾਜ਼ੀ ਦੇ ਮੱਦੇਨਜ਼ਰ ਵੱਖ-ਵੱਖ ਸ਼ਹਿਰਾਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਜਦਕਿ ਪੁਲਿਸ ਸੁਰੱਖਿਆ ਬੰਦੋਬਸਤ ਪੁਖਤਾ ਬਣਾਉਣ ਵਿਚ ਜੁਟੀ ਹੋਈ ਹੈ। ਬਰੈਂਪਟਨ ਦੇ ਬਾਸ਼ਿੰਦਿਆਂ ਚੇਤੇ ਕਰਵਾਇਆ ਗਿਆ ਹੈ ਕਿ ਸ਼ਹਿਰ ਵਿਚ ਨਿਜੀ ਆਤਿਸ਼ਬਾਜ਼ੀ ’ਤੇ ਮੁਕੰਮਲ ਪਾਬੰਦੀ ਲਾਗੂ ਕੀਤੀ ਗਈ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਇਕ ਹਜ਼ਾਰ ਡਾਲਰ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ।
ਉਲੰਘਣਾ ਕਰਨ ਵਾਲੇ ਨੂੰ ਹੋ ਸਕਦੈ ਇਕ ਹਜ਼ਾਰ ਡਾਲਰ ਤੱਕ ਜੁਰਮਾਨਾ
ਸਿਟੀ ਵੱਲੋਂ ਜਾਰੀ ਬਿਆਨ ਸ਼ਹਿਰ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਖਾਤਰ ਫਾਇਰਵਰਕਸ ਬਾਇਲਾਅ ਅਧੀਨ ਆਤਿਸ਼ਬਾਜ਼ੀ ਜਾਂ ਪਟਾਕਿਆਂ ਦੀ ਵਰਤੋਂ, ਖਰੀਦ, ਆਪਣੇ ਕੋਲ ਰੱਖਣ ਜਾਂ ਵਿਕਰੀ ’ਤੇ ਮੁਕੰਮਲ ਪਾਬੰਦੀ ਹੋਵੇਗੀ। ਇਥੇ ਦਸਣਾ ਬਣਦਾ ਹੈ ਕਿ ਸਿਟੀ ਕੌਂਸਲ ਵੱਲੋਂ ਪਟਾਕੇ ਚਲਾਉਣ ’ਤੇ ਪਾਬੰਦੀ ਵਾਲਾ ਮਤਾ ਨਵੰਬਰ 2022 ਵਿਚ ਪਾਸ ਕੀਤਾ ਗਿਆ ਸੀ ਜਿਸ ਤਹਿਤ ਸਿਰਫ ਸ਼ਹਿਰ ਦੇ ਬਾਸ਼ਿੰਦਿਆਂ ਉਤੇ ਹੀ ਪਾਬੰਦੀ ਲਾਗੂ ਨਹੀਂ ਹੁੰਦੀ ਸਗੋਂ ਬਾਹਰੋਂ ਆਉਣ ਵਾਲੇ ਵੀ ਪਾਬੰਦੀ ਦੇ ਘੇਰੇ ਵਿਚ ਹੋਣਗੇ। ਵਿਕਟੋਰੀਆ ਡੇਅ ਮੌਕੇ ਸਿਟੀ ਵੱਲੋਂ ਜਨਤਕ ਆਤਿਸ਼ਬਾਜ਼ੀ ਵੀ ਨਹੀਂ ਕੀਤੀ ਜਾ ਰਹੀ ਜੋ ਸਿਰਫ ਕੈਨੇਡਾ ਡੇਅ, ਨਵੇਂ ਸਾਲ ਅਤੇ ਦੀਵਾਲੀ ਮੌਕੇ ’ਤੇ ਹੀ ਕੀਤੀ ਜਾਂਦੀ ਹੈ।
ਟੋਰਾਂਟੋ ਅਤੇ ਨਾਲ ਲਗਦੇ ਇਲਾਕਿਆਂ ਵਿਚ ਸੁਰੱਖਿਆ ਦੇ ਪੁਖਤਾ ਬੰਦੋਬਸਤ
ਦੂਜੇ ਪਾਸੇ ਟੋਰਾਂਟੋ ਵਿਖੇ ਸੋਮਵਾਰ ਰਾਤ 10 ਵਜੇ ਆਤਿਸ਼ਬਾਜ਼ੀ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਅਤੇ ਸਿਟੀ ਵੱਲੋਂ ਸੁਝਾਅ ਦਿਤਾ ਜਾ ਰਿਹਾ ਹੈ ਕਿ ਉਸ ਦਿਨ ਪਬਲਿਕ ਟ੍ਰਾਂਜ਼ਿਟ ਵਿਚ ਭੀੜ ਬਹੁਤ ਜ਼ਿਆਦਾ ਹੋਵੇਗੀ ਜਿਸ ਦੇ ਮੱਦੇਨਜ਼ਰ ਆਪਣਾ ਪ੍ਰੋਗਰਾਮ ਤੈਅ ਕੀਤਾ ਜਾਵੇ। ਟੋਰਾਂਟੋ ਵਿਖੇ ਬਗੈਰ ਪਰਮਿਟ ਤੋਂ ਪ੍ਰਾਈਵੇਟ ਪ੍ਰੌਪਰਟੀਜ਼ ਵਿਚ ਪਟਾਕੇ ਚਲਾਉਣ ਦੀ ਇਜਾਜ਼ਤ ਦਿਤੀ ਗਈ ਹੈ ਪਰ ਸਿਟੀ ਪਾਰਕ, ਬੀਚ ਜਾਂ ਗਲੀਆਂ ਵਿਚ ਪਟਾਕੇ ਚਲਾਉਣ ਦੀ ਮਨਾਹੀ ਕੀਤੀ ਗਈ ਹੈ।