ਬਰੈਂਪਟਨ 'ਚ ਮਾਂਵਾਂ ਨੇ ਮਦਰਸ ਡੇਅ 'ਤੇ ਲਾਏ ਚਾਰ ਚੰਦ
ਓਨਟਾਰੀਓ, 12 ਮਈ (ਗੁਰਜੀਤ ਕੌਰ)- ਦੇਸ਼ ਦੁਨੀਆਂ 'ਚ ਵੱਖ-ਵੱਖ ਥਾਵਾਂ 'ਤੇ 12 ਮਈ ਨੂੰ ਮਦਰਸ ਡੇਅ ਮਨਾਇਆ ਗਿਆ। ਇਸ ਮੌਕੇ ਬਰੈਂਪਟਨ 'ਚ ਸੈਂਚੂਰੀ ਗਾਰਡਨਸ ਰੀਕ੍ਰੀਏਸ਼ਨ ਸੈਂਟਰ ਵਿਖੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ 'ਚ ਵੱਡੀ ਗਿਣਤੀ 'ਚ ਮਾਂਵਾਂ ਵੱਲੋਂ ਸ਼ਿਰਕਤ ਕੀਤੀ ਗਈ। ਮਹਿਲਾਵਾਂ ਦੇ ਨਾਲ-ਨਾਲ ਬੱਚੇ ਵੀ ਪ੍ਰੋਗਰਾਮ 'ਚ ਸ਼ਾਮਲ ਸਨ ਅਤੇ ਬੱਚਿਆਂ ਵੱਲੋਂ ਆਪਣੀਆਂ […]
By : Hamdard Tv Admin
ਓਨਟਾਰੀਓ, 12 ਮਈ (ਗੁਰਜੀਤ ਕੌਰ)- ਦੇਸ਼ ਦੁਨੀਆਂ 'ਚ ਵੱਖ-ਵੱਖ ਥਾਵਾਂ 'ਤੇ 12 ਮਈ ਨੂੰ ਮਦਰਸ ਡੇਅ ਮਨਾਇਆ ਗਿਆ। ਇਸ ਮੌਕੇ ਬਰੈਂਪਟਨ 'ਚ ਸੈਂਚੂਰੀ ਗਾਰਡਨਸ ਰੀਕ੍ਰੀਏਸ਼ਨ ਸੈਂਟਰ ਵਿਖੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ 'ਚ ਵੱਡੀ ਗਿਣਤੀ 'ਚ ਮਾਂਵਾਂ ਵੱਲੋਂ ਸ਼ਿਰਕਤ ਕੀਤੀ ਗਈ। ਮਹਿਲਾਵਾਂ ਦੇ ਨਾਲ-ਨਾਲ ਬੱਚੇ ਵੀ ਪ੍ਰੋਗਰਾਮ 'ਚ ਸ਼ਾਮਲ ਸਨ ਅਤੇ ਬੱਚਿਆਂ ਵੱਲੋਂ ਆਪਣੀਆਂ ਮਾਂਵਾਂ ਲਈ ਸੋਹਣੀਆਂ -ਸੋਹਣੀਆਂ ਸਤਰਾਂ ਲਿਖੀਆਂ ਗਈਆਂ। ਪ੍ਰੋਗਰਾਮ 'ਚ ਕਾਫੀ ਸਾਰੇ ਬੁਲਾਰੇ ਵੀ ਪਹੁੰਚੇ ਜਿੰਨਾਂ ਵੱਲੋਂ ਆਪੋ-ਆਪਣੇ ਵਿਚਾਰ ਸਾਂਝੇ ਕੀਤੇ ਗਏ। ਮਹਿਲਾਵਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਅਤੇ ਪ੍ਰੋਗਰਾਮ 'ਚ ਪੂਰੀਆਂ ਰੌਣਕਾਂ ਲਗਾਈਆਂ ਗਈਆਂ। ਮਹਿਲਾਵਾਂ ਦੀ ਗਿੱਧੇ ਦੀ ਟੀਮ ਵੱਲੋਂ ਪੇਸ਼ਕਾਰੀ ਤਿਆਰ ਕੀਤੀ ਗਈ ਸੀ ਜੋ ਕਿ ਪ੍ਰੋਗਰਾਮ 'ਚ ਖਿੱਚ ਦਾ ਕੇਂਦਰ ਰਹੀ।
ਪ੍ਰੋਗਰਾਮ 'ਚ ਪਹੁੰਚੀਆਂ ਮਾਂਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਹੋਰ ਸਭਿਆਚਾਰਕ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਪ੍ਰੋਗਰਾਮ 'ਚ ਪਹੁੰਚੀਆਂ ਕੁੜੀਆਂ ਵੱਲੋਂ ਸਭਿਆਚਾਰਕ ਗੀਤ ਗਾਏ ਗਏ ਜਿਸ ਨੂੰ ਸੁਣ ਕੇ ਮਹਿਲਾਵਾਂ ਝੂੰਮ ਉਠੀਆਂ। ਪ੍ਰੋਗਰਾਮ 'ਚ ਬਰੈਂਪਟਨ ਸਾਊਥ ਤੋਂ ਮੈਂਬਰ ਆਫ ਪਾਰਲੀਮੈਂਟ ਸੋਨੀਆ ਸਿੱਧੂ ਵੀ ਪਹੁੰਚੇ ਅਤੇ ਉਨ੍ਹਾਂ ਨੇ ਸਾਰੀਆਂ ਮਾਂਵਾਂ ਨੂੰ ਮਦਰਸ ਡੇਅ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ 'ਤੇ ਕੇਕ ਕਟਿੰਗ ਸੈਰੇਮਨੀ ਵੀ ਕੀਤੀ ਗਈ ਅਤੇ ਦੱਸਦਈਏ ਕਿ ਕੇਕ ਪੋਲੀਟੀਸ਼ੀਅਨ ਨਿੱਕੀ ਕੌਰ ਵੱਲੋਂ ਸਪੋਂਸਰ ਕੀਤਾ ਗਿਆ ਸੀ। ਪ੍ਰੋਗਰਾਮ 'ਚ ਸ਼ਾਮਲ ਹੋਈਆਂ ਮਾਂਵਾਂ ਬੇਹੱਦ ਹੀ ਖੁਸ਼ ਸਨ ਅਤੇ ਉਨ੍ਹਾਂ ਕਿਹਾ ਕਿ ਬਰੈਂਪਟਨ 'ਚ ਇਹੋ ਜਿਹੇ ਪ੍ਰੋਗਰਾਮ ਬਹੁਤ ਘੱਟ ਹੁੰਦੇ ਹਨ ਅਤੇ ਮਦਰਸ ਡੇਅ ਵਾਲੇ ਦਿਨ ਉਨ੍ਹਾਂ ਨੂੰ ਇਸ ਪ੍ਰੋਗਰਾਮ 'ਚ ਸ਼ਾਮਲ ਹੋ ਕੇ ਬੜਾ ਖਾਸ ਮਹਿਸੂਸ ਹੋ ਰਿਹਾ ਹੈ।
ਮਹਿਲਾਵਾਂ ਵੱਲੋਂ ਪ੍ਰਬੰਧਕਾਂ ਦਾ ਵੀ ਬਹੁਤ ਧੰਨਵਾਦ ਕੀਤਾ ਗਿਆ ਜਿੰਨ੍ਹਾਂ ਵੱਲੋਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਦੱਸਦਈਏ ਕਿ ਓਨਟਾਰੀਓ ਫਰੈਂਡਸ ਕਲੱਬ, ਬਰੈਂਪਟਨ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਹੋਇਆ ਅਤੇ ਇਸ ਮੌਕੇ ਸਰਦੂਲ ਸਿੰਘ ਥੀਆਰਾ, ਸੰਤੋਖ ਸਿੰਘ ਸੰਧੂ, ਅਜੈਬ ਸਿੰਘ ਚੱਠਾ, ਪੀਆਰਾ ਸਿੰਘ ਕੁੱਦੋਵਾਲ ਅਤੇ ਹੋਰ ਪ੍ਰਬੰਧਕ ਵੀ ਪ੍ਰੋਗਰਾਮ 'ਚ ਮੌਜੂਦ ਸਨ ਅਤੇ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕਾਫੀ ਸਾਲਾਂ ਤੋਂ ਇਹ ਪ੍ਰੋਗਰਾਮ ਉਨ੍ਹਾਂ ਵੱਲੋਂ ਕਰਵਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਲੋਕਾਂ ਦਾ ਵੀ ਪੂਰਾ ਸਹਿਯੋਗ ਮਿਲਦਾ ਹੈ।
(ਤਸਵੀਰਾਂ: ਰੀਤਇੰਦਰ ਸਿੰਘ ਗਰੇਵਾਲ)