ਬਰਤਾਨੀਆ ਦੇ ਮਹਿਲ ’ਚੋਂ ਸੋਨੇ ਦਾ ਕਮੋਡ ਚੋਰੀ ਕਰਨ ਵਾਲੇ ਨੇ ਗੁਨਾਹ ਕਬੂਲਿਆ
ਲੰਡਨ, 4 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬਰਤਾਨੀਆ ਦੇ ਸ਼ਾਹੀ ਮਹਿਲ ਵਿਚੋਂ ਸੋਨੇ ਦਾ ਕਮੋਡ ਚੋਰੀ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਜੇਮਜ਼ ਸ਼ੀਨ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ। 18 ਕੈਰਟ ਸੋਨੇ ਨਾਲ ਬਣਿਆ ਕਮੋਡ 2019 ਵਿਚ ਚੋਰੀ ਹੋਇਆ ਸੀ ਅਤੇ ਇਸ ਦੀ ਕੀਮਤ 50 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸੀ.ਐਨ.ਐਨ. ਦੀ ਰਿਪੋਰਟ ਮੁਤਾਬਕ […]
By : Editor Editor
ਲੰਡਨ, 4 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬਰਤਾਨੀਆ ਦੇ ਸ਼ਾਹੀ ਮਹਿਲ ਵਿਚੋਂ ਸੋਨੇ ਦਾ ਕਮੋਡ ਚੋਰੀ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਜੇਮਜ਼ ਸ਼ੀਨ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ। 18 ਕੈਰਟ ਸੋਨੇ ਨਾਲ ਬਣਿਆ ਕਮੋਡ 2019 ਵਿਚ ਚੋਰੀ ਹੋਇਆ ਸੀ ਅਤੇ ਇਸ ਦੀ ਕੀਮਤ 50 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸੀ.ਐਨ.ਐਨ. ਦੀ ਰਿਪੋਰਟ ਮੁਤਾਬਕ ਸੋਨੇ ਦੇ ਕਮੋਡ ਨੂੰ ਪਹਿਲੀ ਵਾਰ 2016 ਵਿਚ ਨਿਊ ਯਾਰਕ ਦੇ ਇਕ ਮਿਊਜ਼ੀਅਮ ਵਿਚ ਲੋਕਾਂ ਵਾਸਤੇ ਰੱਖਿਆ ਗਿਆ। 2017 ਵਿਚ ਉਸ ਵੇਲੇ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਵਾਈਟ ਹਾਊਸ ਵਿਚ ਰੱਖਣ ਲਈ ਇਹ ਕਮੋਡ ਉਧਾਰਾ ਦਿਤਾ ਗਿਆ। ਅਜਾਇਬ ਘਰ ਵਿਚ ਕਮੋਡ ਦੇਖਣ ਵਾਸਤੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਇਕ ਲੱਖ ਲੋਕਾਂ ਨੇ ਇਸ ਟੁਆਇਲਟ ਸੀਟ ਨੂੰ ਵੇਖਿਆ।
50 ਕਰੋੜ ਦਾ ਕਮੋਡ 2019 ਵਿਚ ਹੋਇਆ ਸੀ ਚੋਰੀ
ਬਾਅਦ ਵਿਚ ਇਸ ਕਮੋਡ ਨੂੰ ਬਰਤਾਨੀਆ ਦੇ ਆਕਸਫੋਰਡਸ਼ਾਇਰ ਵਿਖੇ ਬਲੈਨਹੈਮ ਪੈਲੇਸ ਵਿਚ ਉਸ ਕਮਰੇ ਨੇੜੇ ਫਿਟ ਕੀਤਾ ਗਿਆ ਜਿਥੇ ਵਿੰਸਟਨ ਚਰਚਿਲ ਦਾ ਜਨਮ ਹੋਇਆ। 2019 ਵਿਚ ਇਟਲੀ ਦੇ ਇਕ ਕਲਾਕਾਰ ਦੀ ਨੁਮਾਇਸ਼ ਦੌਰਾਨ ਇਹ ਸੋਨੇ ਦਾ ਕਮੋਡ ਚੋਰੀ ਹੋ ਗਿਆ। ਚੋਰਾਂ ਵੱਲੋਂ ਕਮੋਡ ਪੁੱਟੇ ਜਾਣ ਕਾਰਨ ਮਹਿਲ ਵਿਚ ਪਾਣੀ ਹੀ ਪਾਣੀ ਹੋ ਗਿਆ। ਪੁਲਿਸ ਨੇ ਸ਼ੱਕ ਹੋਇਆ ਕਿ ਚੋਰ ਨੇ ਵਾਰਦਾਤ ਨੂੰ ਅੰਜਾਮ ਦੇਣਲਈ ਦੋ ਗੱਡੀਆਂ ਦੀ ਵਰਤੋਂ ਕੀਤੀ। ਚੋਰੀ ਦੀ ਵਾਰਦਾਤ ਤੋਂ ਪੰਜ ਸਾਲ ਬਾਅਦ ਮੁੱਖ ਮੁਲਜ਼ਮ ਜੇਮਜ਼ ਸ਼ੀਨ ਨੇ ਦੋਸ਼ ਕਬੂਲ ਕਰ ਲਿਆ ਹੈ ਜੋ ਪਹਿਲਾਂ ਹੀ ਚੋਰੀ ਦੇ ਇਕ ਹੋਰ ਮਾਮਲੇ ਵਿਚ 17 ਸਾਲ ਦੀ ਕੈਦ ਕੱਟ ਰਿਹਾ ਹੈ। ਚੋਰੀ ਵਿਚ ਸ਼ਾਮਲ ਤਿੰਨ ਹੋਰ ਸ਼ੱਕੀਆਂ ਵਿਰੁਧ ਅਗਲੇ ਸਾਲ ਮੁਕੱਦਮਾ ਸ਼ੁਰੂ ਕੀਤਾ ਜਾ ਸਕਦਾ ਹੈ।