ਬਜ਼ੁਰਗਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ 25 ਹਜ਼ਾਰ ਡਾਲਰ ਦੀ ਗਰਾਂਟ
ਬਰੈਂਪਟਨ, 30 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਬਜ਼ੁਰਗਾਂ ਨੂੰ ਸੁਰੱਖਿਅਤ, ਸਿਹਤਮੰਦ ਅਤੇ ਸਮਾਜ ਨਾਲ ਜੋੜ ਕੇ ਰੱਖਣ ਦੇ ਇਰਾਦੇ ਨਾਲ ਉਨਟਾਰੀਓ ਸਰਕਾਰ ਵੱਲੋਂ ਬਰੈਂਪਟਨ ਦੇ ਗੁਰੂ ਨਾਨਕ ਮਿਸ਼ਨ ਸੈਂਟਰ ਨੂੰ 25 ਹਜ਼ਾਰ ਡਾਲਰ ਦੀ ਗਰਾਂਟ ਦਿਤੀ ਗਈ ਹੈ। ਗੁਰਦਵਾਰਾ ਸਾਹਿਬ ਵਿਚ ਹੋਏ ਸਮਾਗਮ ਦੌਰਾਨ ਬਰੈਂਪਟਨ ਨੌਰਥ ਤੋਂ ਪੀ.ਸੀ. ਪਾਰਟੀ ਦੇ ਵਿਧਾਇਕ ਗ੍ਰਾਹਮ ਮਕਗ੍ਰੈਗਰ ਨੇ ਕਿਹਾ ਕਿ […]
By : Hamdard Tv Admin
ਬਰੈਂਪਟਨ, 30 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਬਜ਼ੁਰਗਾਂ ਨੂੰ ਸੁਰੱਖਿਅਤ, ਸਿਹਤਮੰਦ ਅਤੇ ਸਮਾਜ ਨਾਲ ਜੋੜ ਕੇ ਰੱਖਣ ਦੇ ਇਰਾਦੇ ਨਾਲ ਉਨਟਾਰੀਓ ਸਰਕਾਰ ਵੱਲੋਂ ਬਰੈਂਪਟਨ ਦੇ ਗੁਰੂ ਨਾਨਕ ਮਿਸ਼ਨ ਸੈਂਟਰ ਨੂੰ 25 ਹਜ਼ਾਰ ਡਾਲਰ ਦੀ ਗਰਾਂਟ ਦਿਤੀ ਗਈ ਹੈ। ਗੁਰਦਵਾਰਾ ਸਾਹਿਬ ਵਿਚ ਹੋਏ ਸਮਾਗਮ ਦੌਰਾਨ ਬਰੈਂਪਟਨ ਨੌਰਥ ਤੋਂ ਪੀ.ਸੀ. ਪਾਰਟੀ ਦੇ ਵਿਧਾਇਕ ਗ੍ਰਾਹਮ ਮਕਗ੍ਰੈਗਰ ਨੇ ਕਿਹਾ ਕਿ ਬਜ਼ੁਰਗਾਂ ਨੂੰ ਆਪਣੇ ਹੱਕ ਪਤਾ ਹੋਣੇ ਲਾਜ਼ਮੀ ਹਨ ਅਤੇ ਉਨ੍ਹਾਂ ਨੂੰ ਠੱਗੀ ਤੇ ਚੋਰੀ ਵਰਗੀਆਂ ਵਾਰਦਾਤਾਂ ਤੋਂ ਬਚਾਉਣ ਵੀ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬਰੈਂਪਟਨ ਨੌਰਥ ਵਿਧਾਨ ਸਭਾ ਹਲਕੇ ਦੀਆਂ ਸਥਾਨਕ ਜਥੇਬੰਦੀਆਂ ਰਾਹੀਂ ਸਰਕਾਰੀ ਗਰਾਂਟਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਬਰੈਂਪਟਨ ਦੇ ਗੁਰੂ ਨਾਨਕ ਮਿਸ਼ਨ ਸੈਂਟਰ ਵਿਚ ਹੋਇਆ ਵੱਡਾ ਸਮਾਗਮ
ਬਜ਼ੁਰਗਾਂ ਨਾਲ ਸਬੰਧਤ ਪ੍ਰਾਜੈਕਟ ਦੇ ਦੂਜੇ ਪੜਤਾਅ ਤਹਿਤ ਗੁਰਦਵਾਰਾ ਸਾਹਿਬਾਨ ਵਿਚ ਜਾ ਕੇ ਬਜ਼ੁਰਗਾਂ ਨੂੰ ਵਧੇਰੇ ਸਰਗਰਮ ਰੱਖਣ ਅਤੇ ਸਬੰਧਤ ਮਸਲਿਆਂ ਬਾਰੇ ਵਿਸਤਾਰਤ ਜਾਣਕਾਰੀ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਬਰੈਂਪਟਨ ਦੇ ਗੁਰਦਵਾਰਾ ਸਾਹਿਬ ਵਿਚ ਹੋਏ ਸਮਾਗਮ ਦੌਰਾਨ ਐਮ.ਪੀ. ਰੂਬੀ ਸਹੋਤਾ ਅਤੇ ਕਈ ਵਾਰਡਜ਼ ਦੇ ਕੌਂਸਲਰ ਵੀ ਮੌਜੂਦ ਰਹੇ। ਉਨਟਾਰੀਓ ਦੇ ਸੀਨੀਅਰਜ਼ ਅਤੇ ਐਕਸੈਸਬੀਲਿਟੀ ਮਾਮਲਿਆਂ ਬਾਰੇ ਮੰਤਰੀ ਰੇਮੰਡ ਚੋਅ ਨੇ ਕਿਹਾ ਕਿ ਬਜ਼ੁਰਗਾਂ ਨੂੰ ਧੱਕੇਸ਼ਾਹੀ ਜਾਂ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਚਾਉਣ ਹਿਤ ਸੂਬਾ ਸਰਕਾਰ ਕਈ ਉਪਰਾਲੇ ਕਰ ਰਹੀ ਹੈ। ਅਜਿਹੇ ਹਾਲਾਤ ਵਿਚ ਸਮਾਜਿਕ ਇਕੱਲਤਾ ਦਾ ਸ਼ਿਕਾਰ ਹੋਏ ਬਜ਼ੁਰਗਾਂ ਦੀ ਮਦਦ ਕਰਨਾ ਵੀ ਬੇਹੱਦ ਅਹਿਮ ਹੋ ਜਾਂਦਾ ਹੈ।